Advertisment

ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨ ਨਾਲ ਵੱਢਿਆ ਨੌਜਵਾਨ ਦਾ ਗੁੱਟ, ਭੱਜ ਕੇ ਬਚਾਈ ਜਾਨ

author-image
Pardeep Singh
Updated On
New Update
ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨ ਨਾਲ ਵੱਢਿਆ ਨੌਜਵਾਨ ਦਾ ਗੁੱਟ, ਭੱਜ ਕੇ ਬਚਾਈ ਜਾਨ
Advertisment
ਅੰਮ੍ਰਿਤਸਰ: ਪੰਜਾਬ ਵਿੱਚ ਕਤਲੋਗਾਰਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਘੰਟਾ ਘਰ ਪਾਲਾਜ਼ਾ ਦੇ ਕੋਲ ਗੁੰਡਾਗਰਦੀ ਦਾ ਨੰਗਾ ਨਾਚ ਵੇਖਿਆ ਗਿਆ। ਜਿਥੇ ਲੜਾਈ ਹੋਈ ਸੀ ਉਸ ਦੇ ਐਨ ਸਾਹਮਣੇ ਪੁਲਿਸ ਦਾ ਕੰਟਰੋਲ ਰੂਮ ਹੈ। ਇਕ ਨੌਜਵਾਨ ਦਾ ਗੁੱਟ ਉਤੇ ਕਿਰਪਾਨ ਨਾਲ ਵਾਰ ਕੀਤਾ ਗਿਆ।
Advertisment
publive-image   ਪੀੜਤ ਨੌਜਵਾਨ ਨੇ ਇਲਜ਼ਾਮ ਲਗਾਇਆ ਹੈ ਕਿ ਘਟਨਾ ਨੂੰ 2 ਦਿਨ ਹੋ ਗਏ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਥਾਣੇ ਵਿੱਚ ਮਾਮਲਾ ਦਰਜ ਕਰਵਾਉਣ ਲਈ ਵੀ ਜਦੋ-ਜਹਿਦ ਕਰਨੀ ਪਈ ਸੀ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਐਫਆਈਆਰ ਵਾਪਸ ਲੈਣ ਲਈ ਵਿਰੋਧੀਆਂ ਵੱਲੋਂ  ਧਮਕੀਆ ਦਿੱਤੀਆਂ ਗਈਆ ਹਨ। publive-image ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇ ਕਿਰਪਾਨਾਂ ਲੈ ਕੇ ਇਕ ਨੌਜਵਾਨ ਉੱਤੇ ਹਮਲਾ ਕੀਤਾ ਜਾਂਦਾ ਹੈ। ਨੌਜਵਾਨ ਦੇ ਗੁੱਟ ਉੱਤੇ ਕਿਰਪਾਨ ਨਾਲ ਵਾਰ ਕੀਤਾ ਜਾਂਦਾ ਹੈ ਅਤੇ ਨੌਜਵਾਨ ਦੇ ਗੁੱਟ ਉੱਤੇ ਗਹਿਰੀ ਜ਼ਖ਼ਮ ਹੁੰਦਾ ਹੈ। publive-image ਪੀੜਤ ਨੌਜਵਾਨ ਦੇ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਵਿਅਕਤੀਆਂ ਨੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ ਉਸ ਉੱਤੇ ਸਖ਼ਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
Advertisment
publive-image ਇਹ ਵੀ ਪੜ੍ਹੋ:ਨਿੱਜੀ ਪ੍ਰੈਕਟਿਸ ਕਰਨ ਵਾਲੇ ਸਰਕਾਰੀ ਡਾਕਟਰਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਿਵਲ ਸਰਜਨ publive-image -PTC News-
latest-news punjab-news youth hooliganism-orgy wrist-cut-off-kirpan
Advertisment

Stay updated with the latest news headlines.

Follow us:
Advertisment