adv-img
ਪੰਜਾਬ

ਹਰੀਕੇ ਪੱਤਣ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਦੀ ਹੋਈ ਮੌਤ

By Riya Bawa -- October 16th 2022 01:17 PM

Accident news : ਹਰੀਕੇ ਪੱਤਣ ਰੋਡ 'ਤੇ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਗੰਭੀਰ ਫੱਟੜ ਹੋਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਨਸ਼ੇ 'ਚ ਟੱਲੀ ਟਰੱਕ ਡਰਾਈਵਰ ਨੇ ਖੜ੍ਹੇ ਟਰੱਕ 'ਚ ਟੱਕਰ ਮਾਰ ਦਿੱਤੀ। ਰੋਡ 'ਤੇ ਖਰਾਬ ਟਰੱਕ ਨੂੰ ਠੀਕ ਕੀਤਾ ਜਾ ਰਿਹਾ ਸੀ, ਜਿਸ ਵਿੱਚ ਦੂਜੇ ਟਰੱਕ ਨੇ ਆ ਕੇ ਟੱਕਰ ਮਾਰੀ। ਪਤਾ ਲੱਗਾ ਹੈ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।

ਫਤਿਆਬਾਦ ਤੋਂ ਹਰੀਕੇ ਰੋਡ ਉੱਤੇ ਇੱਕ ਟਰੱਕ ਖਰਾਬ ਹੋਣ ਕਾਰਨ ਰੋਡ 'ਤੇ ਰਿਪੇਅਰ ਕਰ ਰਹੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਨੰ. PB05AB1521, ਜੋਕਿ ਹਰੀਕੇ ਵਾਲੀ ਸਾਈਡ ਤੋਂ ਆ ਰਿਹਾ ਜੀ। ਟਰੱਕ ਡਰਆਵਰ ਨੇ ਸ਼ਰਾਬ ਪੀਤੀ ਹੋਈ ਸੀ।

ਟਰੱਕ ਨੰ PB13AR6805 ਖਰਾਬ ਸੀ, ਉਸ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ। ਉਹਨਾਂ ਕੋਲ ਟਰੈਕਟਰ-ਟਰਾਲੀ ਵੀ ਖੜ੍ਹੀ ਸੀ ਤੇ ਬੰਦੇ ਵੀ ਬੈਠੇ ਸਨ, ਜਿਨ੍ਹਾਂ ਵਿੱਚ ਟਰੱਕ ਵੱਜਣ ਕਾਰਨ ਦੋ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਛਾਪੜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਅਤੇ ਦੂਸਰੇ ਵਿਅਕਤੀ ਦੀ ਪਛਾਣ ਮੰਦਿਰ ਸਿੰਘ ਰੂਪ ਸਿੰਘ ਪਿੰਡ ਰੋਇਤਾ ਜਿਲ੍ਹਾ ਮੋਗਾ ਵਜੋਂ ਹੋਈ ਹੈ। ਮੌਕੇ 'ਤੇ ਪੁਲਿਸ ਨੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share