Tue, Apr 23, 2024
Whatsapp

ਪਤਨੀ ਦਾ ਕਤਲ ਕਰਨ ਲਈ ਪਤੀ ਨੇ ਰਚੀ ਖੌਫ਼ਨਾਕ ਸਾਜ਼ਿਸ਼

Written by  Riya Bawa -- October 11th 2021 05:23 PM -- Updated: October 11th 2021 05:26 PM
ਪਤਨੀ ਦਾ ਕਤਲ ਕਰਨ ਲਈ ਪਤੀ ਨੇ ਰਚੀ ਖੌਫ਼ਨਾਕ ਸਾਜ਼ਿਸ਼

ਪਤਨੀ ਦਾ ਕਤਲ ਕਰਨ ਲਈ ਪਤੀ ਨੇ ਰਚੀ ਖੌਫ਼ਨਾਕ ਸਾਜ਼ਿਸ਼

ਤਿਰੂਵਨੰਤਪੁਰਮ: ਕੇਰਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਤੀ ਨੇ ਕੋਬਰਾ ਸੱਪ ਦੀ ਮਦਦ ਨਾਲ ਪਤਨੀ ਦਾ ਕਤਲ ਕਰ ਦਿੱਤਾ । ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ ਕੋਲਮ ਦੀ ਇੱਕ ਵਧੀਕ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਸਨਸਨੀਖੇਜ਼ ਉਥਰਾ ਕਤਲ ਕੇਸ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੁਲਜ਼ਮ ਸੂਰਜ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਮ੍ਰਿਤਕ ਮਹਿਲਾ ਉਥਰਾ ਦੇ ਪਤੀ ਸੂਰਜ ਨੂੰ ਧਾਰਾ 302, 307, 328 ਤੇ 201 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ। ਉਥਰਾ ਦੇ ਪਤੀ ਸੂਰਜ ਨੇ ਉਸ ਨੂੰ ਦੋ ਵਾਰ ਡੰਗ ਮਾਰਨ ਲਈ ਜ਼ਹਿਰੀਲੇ ਕੋਬਰਾ ਸੱਪ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਟੀਮ ਨੇ ਇਸ ਦੀ ਪੁਸ਼ਟੀ ਕਰਨ ਲਈ ਇੱਕ ਡਮੀ ਤੇ ਲਾਈਵ ਸੱਪ ਦੀ ਵਰਤੋਂ ਕਰਦਿਆਂ ਇੱਕ ਪ੍ਰਯੋਗ ਕੀਤਾ। 7 ਮਈ, 2020 ਨੂੰ, ਉਥਰਾ ਕੋਲਮ ਦੇ ਆਂਚਲ ਵਿੱਚ ਉਸ ਦੇ ਘਰ ਵਿੱਚ ਸੱਪ ਦੇ ਡੰਗਣ ਕਾਰਨ ਮ੍ਰਿਤਕ ਪਾਈ ਗਈ ਸੀ। ਪੁਲਿਸ ਜਾਂਚ ਦੇ ਅਨੁਸਾਰ, ਸੂਰਜ ਨੇ ਇਹ ਸੋਚ ਕੇ ਇਸ ਭਿਆਨਕ ਹੱਤਿਆ ਦੀ ਯੋਜਨਾ ਬਣਾਈ ਸੀ ਕਿ ਸੱਪ ਦੀ ਵਰਤੋਂ ਕਰਨ ਨਾਲ ਉਹ ਸ਼ੱਕ ਦੇ ਘੇਰੇ 'ਚ ਨਹੀਂ ਆਵੇਗਾ। ਦੱਸ ਦੇਈਏ ਕਿ ਪਤੀ ਨੇ ਵਿੱਤੀ ਲਾਭਾਂ ਲਈ ਉਥਰਾ ਨਾਲ ਵਿਆਹ ਕੀਤਾ ਸੀ ਤੇ ਬਾਅਦ ਵਿੱਚ ਅਪਰਾਧ ਦੇ ਇਰਾਦੇ ਨਾਲ ਕਤਲ ਕਰ ਦਿੱਤਾ। 82ਵੇਂ ਦਿਨ ਇਸ ਸਨਸਨੀਖੇਜ਼ ਕਤਲ ਕੇਸ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਤੇ ਹੁਣ ਪੁਲਿਸ ਜਾਂਚ ਨੇ 'ਕੋਬਰਾ ਕਤਲ' ਦੇ ਭੇਤ ਨੂੰ ਸੁਲਝਾ ਲਿਆ। Gorakhpur woman while on phone sits on mating snakes ,dies


Top News view more...

Latest News view more...