Advertisment

ਕਤਲ ਨੂੰ ਆਤਮਹੱਤਿਆ ਦਾ ਰੂਪ ਦੇਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ,ਕਤਲ ਦੀ ਵਜ੍ਹਾ ਬੇਹੱਦ ਹੈਰਾਨੀਜਨਕ

author-image
Jagroop Kaur
New Update
ਕਤਲ ਨੂੰ ਆਤਮਹੱਤਿਆ ਦਾ ਰੂਪ ਦੇਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ,ਕਤਲ ਦੀ ਵਜ੍ਹਾ ਬੇਹੱਦ ਹੈਰਾਨੀਜਨਕ
Advertisment
ਰਿਸ਼ਤਿਆਂ 'ਚ ਫਰੇਬ ਅਤੇ ਉਸ ਫਰੇਬ ਦੀ ਸਜ਼ਾ ਹਰ ਇਕ ਨੂੰ ਮਿਲਦੀ ਹੈ ਕਾਨੂੰਨ ਦੇ ਹੱਥਾਂ ਤੋਂ ਕੋਈ ਨਹੀਂ ਬਚ ਸਕਦਾ ਕਦੇ , ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬੱਸੀ ਪਠਾਣਾਂ ਤੋਂ ਜਿਥੇ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਨੂੰ ਖ਼ੁਦਕੁਸ਼ੀ ਦਿਖਾਉਣ ਲਈ ਲਾਸ਼ ਨੂੰ ਇਸ ਤਰ੍ਹਾਂ ਵਿਚ ਪੱਖੇ ਦੀ ਹੁੱਕ ਨਾਲ ਟੰਗ ਦਿੱਤਾ ਕਿ ਇਹ ਖ਼ੁਦਕੁਸ਼ੀ ਹੀ ਲੱਗੇ। ਪਤਨੀ 'ਤੇ ਮਾੜੀ ਨਜ਼ਰ ਰੱਖਣ ਵਾਲੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਪਹਿਲਾਂ ਕਤਲ ਕੀਤਾ ਫਿਰ  ਪੱਖੇ ਨਾਲ ਟੰਗੀ ਲਾਸ਼ Read More : ਖ਼ੌਫ਼ਨਾਕ : ਕੈਨੇਡਾ ਦੇ ਸਕੂਲ ‘ਚ ਮਿਲੇ 200 ਤੋਂ ਵੱਧ ਬੱਚਿਆਂ ਦੇ ਕੰਕਾਲ, ਪ੍ਰਧਾਨ... ਡੀ. ਐੱਸ. ਪੀ. ਬੱਸੀ ਪਠਾਣਾਂ ਸੁਖਮਿੰਦਰ ਸਿੰਘ ਚੌਹਾਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੀ ਰਾਮ ਜੋ ਕਿ ਬਿਹਾਰ ਨਾਲ ਸਬੰਧਤ ਹੈ, ਨੇ ਆਪਣੀ ਪਤਨੀ ’ਤੇ ਮਾੜੀ ਨਿਗ੍ਹਾ ਰੱਖਣ ਦੇ ਸ਼ੱਕ ਵਜੋਂ ਅਮਰੀਕ ਸਿੰਘ ਦੇ ਸੱਟਾਂ ਮਾਰ ਕੇ ਗਲ਼ ਵਿਚ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਗਲ ਵਿਚ ਰੱਸੀ ਪਾ ਕੇ ਉਸ ਨੂੰ ਪੱਖੇ ਵਾਲੀ ਹੁੱਕ ਨਾਲ ਲਟਕਾ ਦਿੱਤਾ ਜਿਸ ਤੋਂ ਲੱਗੇ ਕਿ ਅਮਰੀਕ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਬੱਸੀ ਪਠਾਣਾ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਕਿ ਅਮਰੀਕ ਸਿੰਘ ਦਾ ਕਤਲ ਕੀਤਾ ਗਿਆ ਹੈ ਨਾ ਕਿ ਉਸ ਨੇ ਸੁਸਾਈਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਰੀ ਰਾਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣੇ ਜ਼ੁਰਮ ਦਾ ਇਕਬਾਲ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਕਥਿਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਜਾਂਚ ਪੜਤਾਲ ਵੀ ਕੀਤੀ ਜਾਵੇਗੀ।-
murder punjab suicide accused-arrested dera-bassi police-arrest wife-s-lover
Advertisment

Stay updated with the latest news headlines.

Follow us:
Advertisment