ਖ਼ੌਫ਼ਨਾਕ : ਕਰਫਿਊ ਦੇ ਸਾਏ ਹੇਠ ਦਿਨ ਦਿਹਾੜੇ ਮਹਿਲਾ ਦਾ ਹੋਇਆ ਕਤਲ

ਲੁਧਿਆਣਾ ਵਿਖੇ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦ ਇਥੋਂ ਦੀ ਜੈਨ ਕਲੋਨੀ, ਮੁੰਡੀਆਂ ਕਲਾਂ ਵਿਚ ਦਿਨ-ਦਿਹਾੜੇ ਸ਼ੱਕੀ ਹਾਲਾਤ ਵਿਚ ਇਕ 30 ਸਾਲਾ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਥਾਣਾ ਜਮਾਲਪੁਰ ਦੀ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਮਿਲੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਦਾ ਕਤਲ ਮੋਬਾਇਲ ਚਾਰਜਰ ਦੀ ਤਾਰ ਅਤੇ ਰੁਮਾਲ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਮੇਘਾ ਮਲਹੋਤਰਾ ਪਤਨੀ ਕਰਨ ਮਲਹੋਤਰਾ ਵਾਸੀ ਜੈਨ ਇਨਕਲੇਵ ਵਜੋਂ ਹੋਈ ਹੈ । ਮ੍ਰਿਤਕਾ ਦਾ ਪਤੀ ਕਰਨ ਮਲਹੋਤਰਾ ਅਕਾਊਂਟਸ ਦਾ ਕੰਮ ਕਰਦਾ ਹੈ, ਅਤੇ ਇਨ੍ਹਾਂ ਦਾ ਇਕ ਢਾਈ ਸਾਲ ਦਾ ਬੱਚਾ ਵੀ ਹੈ|

ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮਹਿਲਾ ਦਾ ਦਿਨ ਦਿਹਾੜੇ ਕਤਲ ਕਰਨ ਵਾਲਾ ਕੌਣ ਹੈ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਹਦਾਇਤਾਂ ਦੇ ਚਲਦੇ , ਲੁਧਿਆਣਾ ਵਿਖੇ ਬਹੁਤ ਸਾਰੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ , ਕਰਫਿਊ ਤਹਿਤ ਜਗ੍ਹਾ ਜਗ੍ਹਾ ਤੇ ਪੁਲਿਸ ਵੀ ਤਾਇਨਾਤ ਹੈ , ਬਾਵਜੂਦ ਇਸ ਦੇ ਦਿੰਨ ਦਿਹਾੜੇ ਕਤਲ ਹੋ ਜਾਣਾ ਕਾਫੀ ਸੋਚਣ ਵਾਲੀ ਗੱਲ ਹੈ ਕਿ ਅਪਰਾਧੀ ਨੂੰ ਕਿਸੇ ਦਾਵੀ ਡਰ ਖਤਰਾ ਮਹਿਸੂਸ ਨਹੀਂ ਹੋਇਆ।

Click here to follow PTC News on Twitter