ਹੁਸ਼ਿਆਰਪੁਰ : ਹਵਾਲਾਤੀ ਨੇ ਜੇਲ੍ਹ ‘ਚ ਨਸ਼ਾ ਲਿਜਾਣ ਲਈ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਬਰਾਮਦ

Hoshiarpur Jail reference Police recovered Drug powder
ਹੁਸ਼ਿਆਰਪੁਰ : ਹਵਾਲਾਤੀ ਨੇ ਜੇਲ੍ਹ 'ਚ ਨਸ਼ਾ ਲਿਜਾਣ ਲਈ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਬਰਾਮਦ 

ਹੁਸ਼ਿਆਰਪੁਰ : ਹਵਾਲਾਤੀ ਨੇ ਜੇਲ੍ਹ ‘ਚ ਨਸ਼ਾ ਲਿਜਾਣ ਲਈ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਬਰਾਮਦ:ਹੁਸ਼ਿਆਰਪੁਰ : ਪੰਜਾਬ ਦੀਆਂ ਜੇਲ੍ਹਾਂ ‘ਚੋਂ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਅਤੇ ਨਸ਼ਾ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਕੇਂਦਰੀ ਜੇਲ੍ਹ ਹੁਸ਼ਿਆਰੁਪਰ ‘ਚੋ ਸਾਹਮਣੇ ਆਇਆ ਹੈ। ਜਿੱਥੇ ਇੱਕ ਹਵਾਲਾਤੀ ਕੋਲੋਂ ਨਸ਼ੇ ਵਾਲਾ ਪਾਊਡਰ ਮਿਲਿਆ ਹੈ।

Hoshiarpur Jail reference Police recovered Drug powder
ਹੁਸ਼ਿਆਰਪੁਰ : ਹਵਾਲਾਤੀ ਨੇ ਜੇਲ੍ਹ ‘ਚ ਨਸ਼ਾ ਲਿਜਾਣ ਲਈ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਬਰਾਮਦ

ਮੁਲਜ਼ਮਾਂ ਦੀ ਪਛਾਣ ਦਲੀਪ ਸ਼ੋਰੀ ਪੁੱਤਰ ਬਲਵਿੰਦਰ ਦੱਤ ਸ਼ੋਰੀ ਵਾਸੀ ਬਡਾਲਾ ਨੂਰਮਹਿਲ ਜਲੰਧਰ ਤੇ ਮਨੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੱਪਲਾਂਵਾਲਾ ਦੇ ਰੂਪ ‘ਚ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕੇਂਦਰੀ ਜੇਲ੍ਹ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਹੈ।

Hoshiarpur Jail reference Police recovered Drug powder
ਹੁਸ਼ਿਆਰਪੁਰ : ਹਵਾਲਾਤੀ ਨੇ ਜੇਲ੍ਹ ‘ਚ ਨਸ਼ਾ ਲਿਜਾਣ ਲਈ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਹਵਾਲਾਤੀ ਦਲੀਪ ਸ਼ੋਰੀ ਨੂੰ ਮਿਲਣ ਉਸ ਦਾ ਸਾਲਾ ਮਨੀਸ਼ ਕੁਮਾਰ ਆਇਆ ਸੀ। ਜਦੋਂ ਮੁਲਾਕਾਤ ਤੋਂ ਬਾਅਦ ਦਲੀਪ ਆਪਣੀ ਬੈਰਕ ‘ਚ ਜਾਣ ਲੱਗਾ ਤਾਂ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਚੱਪਲ ‘ਚੋਂ ਇਕ ਪਲਾਸਟਿਕ ਦਾ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ‘ਚ 4 ਗ੍ਰਾਮ ਨਸ਼ੀਲਾ ਪਾਊਡਰ ਸੀ।

Hoshiarpur Jail reference Police recovered Drug powder
ਹੁਸ਼ਿਆਰਪੁਰ : ਹਵਾਲਾਤੀ ਨੇ ਜੇਲ੍ਹ ‘ਚ ਨਸ਼ਾ ਲਿਜਾਣ ਲਈ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਬਰਾਮਦ

ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਨਸ਼ੀਲਾ ਪਦਾਰਥ ਆਪਣੇ ਕਬਜ਼ੇ ‘ਚ ਲੈ ਕੇ ਹਵਾਲਾਤੀ ਦਲੀਪ ਸ਼ੋਰੀ ਤੇ ਉਸ ਦੇ ਸਾਲੇ ਮਨੀਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews