Thu, Apr 25, 2024
Whatsapp

ਨਿਊਯਾਰਕ 'ਚ ਹੁਸ਼ਿਆਰਪੁਰ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

Written by  Shanker Badra -- April 21st 2020 06:08 PM -- Updated: April 21st 2020 06:09 PM
ਨਿਊਯਾਰਕ 'ਚ ਹੁਸ਼ਿਆਰਪੁਰ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

ਨਿਊਯਾਰਕ 'ਚ ਹੁਸ਼ਿਆਰਪੁਰ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

ਨਿਊਯਾਰਕ 'ਚ ਹੁਸ਼ਿਆਰਪੁਰ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ:ਟਾਂਡਾ ਉੜਮੁੜ : ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ 'ਚ ਇਕ ਹੋਰ ਪੰਜਾਬੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਇਸ ਦੁਖਦਾਈ ਖ਼ਬਰ ਕਾਰਨ ਪਿੰਡ 'ਚ ਰਹਿੰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ 'ਚ ਸ਼ੋਕ ਦੀ ਲਹਿਰ ਹੈ। ਹੁਸ਼ਿਆਰਪੁਰ ਦੇ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ) ਨਾਲ ਸੰਬੰਧਤ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਜੂਝਦੇ ਹੋਏ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਓਥੇ ਟੈਕਸੀ ਚਾਲਕ ਸੀ। ਦੱਸ ਦੇਈਏ ਕਿ ਮਨਜੀਤ ਸਿੰਘ 1990 'ਚ ਅਮਰੀਕਾ ਗਿਆ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੇ ਅਤੇ ਇਕ ਬੇਟੀ ਛੱਡ ਗਿਆ। ਇਸ ਤੋਂ ਪਹਿਲਾਂ ਨਿਊਯਾਰਕ 'ਚ ਹੀ ਟਾਂਡਾ ਇਲਾਕੇ ਦੇ ਪਿੰਡ ਗਿਲਜ਼ੀਆਂ ਦੇ 2 ਅਤੇ ਪ੍ਰੇਮਪੁਰ ਪਿੰਡ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। -PTCNews


Top News view more...

Latest News view more...