ਮੁੱਖ ਖਬਰਾਂ

ਮਸਕਟ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

By Jashan A -- November 19, 2019 8:21 am

ਮਸਕਟ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ,ਹੁਸ਼ਿਆਰਪੁਰ: ਹੁਸ਼ਿਆਰਪੁਰ ਅਧੀਨ ਪੈਂਦੇ ਹਾਜੀਪੁਰ ਦੇ ਇੱਕ ਵਿਅਕਤੀ ਦੀ ਮਸਕਟ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਉਸ ਦੇ ਘਰ 'ਚ ਸੋਗ ਦੀ ਲਹਿਰ ਦੌੜ ਗਈ ਹੈ।

Deathਮ੍ਰਿਤਕ ਦੀ ਪਹਿਚਾਣ ਵਰਿੰਦਰ ਪਾਲ ਵਜੋਂ ਹੋਈ ਹੈ, ਜੋ ਪਿਛਲੇ 10 ਸਾਲਾਂ ਤੋਂ ਮਸਕਟ 'ਚ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ।

ਹੋਰ ਪੜ੍ਹੋ: ਬੀਕਾਨੇਰ-ਸ੍ਰੀ ਗੰਗਾਨਗਰ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਪਰਿਵਾਰ ਦੇ 4 ਲੋਕਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋਗਈ। ਵਰਿੰਦਰ ਪਾਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਛੱਡ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਉਹ 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ।

Deathਪਰਿਵਾਰ ਨੇ ਦੱਸਿਆ ਕਿ ਪਾਲੀ ਮਸਕਟ ਵਿਚ ਜੀ. ਪੀ. ਐੱਸ. ਪੈਟਰੋਲੀਅਮ ਕੈਮੀਕਲ ਸਰਵਿਸ ਕੰਪਨੀ ਵਿਚ ਕੰਮ ਕਰਦਾ ਸੀ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਨਾਲ ਗੱਲ ਕਰ ਕੇ ਵਰਿੰਦਰ ਪਾਲ ਦੀ ਲਾਸ਼ ਨੂੰ ਜਲਦ ਭਾਰਤ ਲਿਆਂਦਾ ਜਾਵੇ।

-PTC News

  • Share