ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Hoshiarpur: Newly-wedded Bride commits suicide after forced for dowry
ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ:ਹੁਸ਼ਿਆਰਪੁਰ : ਇਕ ਪਾਸੇ ਜਿੱਥੇ ਪੰਜਾਬ ਦਾ ਅੰਨਦਾਤਾ ਕਰਜ਼ੇ ਦੀ ਬਲੀ ਚੜ੍ਹ ਰਿਹਾ ਹੈ ਤੇ ਦੂਜੇ ਪਾਸੇ ਦਾਜ ਦੇ ਲੋਬੀਆਂ ਤੋਂ ਤੰਗ ਆ ਕੇ ਮੁਟਿਆਰਾਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਪੰਜਾਬ ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ ਪਰ ਅੱਜ ਇਸ ਪੰਜਾਬ ਵਿਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਹਨ, ਜਿਨ੍ਹਾਂ ਨੇ ਦੁਨੀਆਂ ਵਿਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਨ੍ਹਾਂ ਵਿਚੋਂ ਹੀ ਇਕ ਰੀਤ ਦਾਜ ਪ੍ਰਥਾ ਦੀ ਹੈ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ-ਬਾਪ ਉਸ ਨੂੰ ਦਿੰਦੇ ਹਨ। ਭਾਵੇਂ ਪ੍ਰਾਚੀਨ ਸਮੇਂ ਵਿਚ ਇਹ ਪ੍ਰਥਾ ਇਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ ਪਰ ਅੱਜ ਇਸ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਹੈ।

Hoshiarpur: Newly-wedded Bride commits suicide after forced for dowry
ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਵਿਆਹੁਤਾ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੋਨੀਆ ਨੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਤਕ ਦੀ ਪਛਾਣ ਸੋਨੀਆ ਰਾਣੀ (28) ਪਤਨੀ ਗੁਰਪ੍ਰੀਤ ਵਾਸੀ ਸਰਹਾਲਾ ਮੁੰਡੀਆਂ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਸੋਨੀਆ ਦਾ ਵਿਆਹ ਗੁਰਪ੍ਰੀਤ ਪੁੱਤਰ ਜਗਦੀਸ਼ ਵਾਸੀ ਸਰਹਾਲਾ ਮੁੰਡੀਆਂ ਨਾਲ 14 ਅਕਤੂਬਰ 2018 ਨੂੰ ਹੋਇਆ ਸੀ। ਸੋਨੀਆ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਅਤੇ ਪਿਤਾ ਦੀ ਮੌਤ ਬਾਅਦ ਉਸਦੀ ਮਾਂ ਲੋਕਾਂ ਦੇ ਘਰਾਂ ਦੀ ਸਫਾਈ ਕਰਕੇ ਆਪਣਾ ਘਰ ਚਲਾ ਰਹੀ ਸੀ ਅਤੇ ਭਰਾ ਅਪਾਹਜ ਹੈ।

Hoshiarpur: Newly-wedded Bride commits suicide after forced for dowry
ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਇਸ ਦੌਰਾਨ ਹਸਪਤਾਲ ਵਿਖੇ ਮ੍ਰਿਤਕ ਸੋਨੀਆ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਸੋਨੀਆ ਦਾ ਵਿਆਹ 8 ਮਹੀਨੇ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦੱਸਿਆ ਸੋਨੀਆ ਦਾ ਪਤੀ ਗੁਰਪ੍ਰੀਤ ਦਿੱਲੀ ਵਿਖੇ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰਦਾ ਹੈ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਲਈ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਦੀ ਸ਼ਿਕਾਇਤ ਉਹ ਅਕਸਰ ਕਰਦੀ ਸੀ।

Hoshiarpur: Newly-wedded Bride commits suicide after forced for dowry
ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਬੀਤੇ ਦਿਨ ਸੋਨੀਆ ਅਤੇ ਗੁਰਪ੍ਰੀਤ ‘ਚ ਦਾਜ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਸੋਨੀਆ ਆਪਣੇ ਪੇਕੇ ਪਿੰਡ ਸਤੌਰ ਆਈ ਗਈ। ਸੋਨੀਆ ਦੇ ਪੇਕੇ ਪਹੁੰਚਣ ਤੋਂ ਇਕ ਘੰਟੇ ਬਾਅਦ ਉਸ ਦਾ ਪਤੀ ਗੁਰਪ੍ਰੀਤ ਵੀ ਉਥੇ ਆ ਗਿਆ ਅਤੇ ਸੋਨੀਆ ਨੂੰ ਆਪਣੇ ਨਾਲ ਸਹੁਰੇ ਪਿੰਡ ਲੈ ਗਿਆ। ਜਿਸ ਤੋਂ ਬਾਅਦ ਸੋਨੀਆ ਨੇ ਜ਼ਹਿਰੀਲੀ ਦਵਾਈ ਖਾ ਲਈ ਅਤੇ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਸੋਨੀਆ ਨੂੰ ਇਥੋਂ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਦੱਮ ਤੋੜ ਦਿੱਤਾ।

Hoshiarpur: Newly-wedded Bride commits suicide after forced for dowry
ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ , 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਿਆਰ ਨੇ ਤੋੜੀਆਂ ਸਰਹੱਦਾਂ , ਡੈੱਨਮਾਰਕ ਦੀ ਗੋਰੀ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੁੱਜੀ ਗੁਰਦਾਸਪੁਰ

ਇਸ ਸਬੰਧੀ ਥਾਣਾ ਬੁਲੋਵਾਲ ਦੇ ਐੱਸ.ਐੱਚ. ਓ. ਲੱਖਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਨੀਆ ਦੇ ਪੇਕੇ ਤੋਂ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੀ ਬੇਟੀ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰ ਖਾ ਲਿਆ ਹੈ ਅਤੇ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews