ਲੋਕ ਸਭਾ ਸੀਟ ਹੁਸ਼ਿਆਰਪੁਰ 'ਤੇ ਇਹ ਉਮੀਦਵਾਰ ਚੱਲ ਰਿਹਾ ਅੱਗੇ

By Jashan A - May 23, 2019 1:05 pm

ਲੋਕ ਸਭਾ ਸੀਟ ਹੁਸ਼ਿਆਰਪੁਰ 'ਤੇ ਇਹ ਉਮੀਦਵਾਰ ਚੱਲ ਰਿਹਾ ਅੱਗੇ ,ਹੁਸ਼ਿਆਰਪੁਰ: 19 ਮਈ ਨੂੰ ਮੁਕੰਮਲ ਹੋਈਆਂ ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ਨਾਲ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਧੜਕਣਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ 'ਚੋਂ 278 ਉਮੀਦਵਾਰ ਚੋਣ ਮੈਦਾਨ 'ਚ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ। ਹੁਸ਼ਿਆਰਪੁਰ ਦੀ ਸੀਟ ਤੋਂ ਹੁਣ ਤੱਕ ਦੇ ਰੁਝਾਨਾਂ 'ਚ ਭਾਜਪਾ ਦੇ ਸੋਮ ਪ੍ਰਕਾਸ਼ ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਨਾਲੋਂ 33709 ਵੋਟਾਂ ਦੀ ਜ਼ਬਰਦਸਤ ਲੀਡ 'ਤੇ ਅੱਗੇ ਚੱਲ ਰਹੇ ਹਨ।

hsp ਲੋਕ ਸਭਾ ਸੀਟ ਹੁਸ਼ਿਆਰਪੁਰ 'ਤੇ ਇਹ ਉਮੀਦਵਾਰ ਚੱਲ ਰਿਹਾ ਅੱਗੇ

ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਨੂੰ ਹੁਣ ਤੱਕ 360498 ਵੋਟਾਂ, ਕਾਂਗਰਸ ਦੇ ਉਮੀਦਵਾਰ 326789 ਵੋਟਾਂ ਅਤੇ ਆਪ' ਦੇ ਡਾ. ਰਵਜੋਤ ਨੂੰ 38762 ਵੋਟਾਂ ਪੈ ਚੁੱਕੀਆਂ ਹਨ।

hsp ਲੋਕ ਸਭਾ ਸੀਟ ਹੁਸ਼ਿਆਰਪੁਰ 'ਤੇ ਇਹ ਉਮੀਦਵਾਰ ਚੱਲ ਰਿਹਾ ਅੱਗੇ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਦੋ ਸਥਾਨਾਂ 'ਚ ਹੋ ਰਹੀ ਹੈ। ਦੱਸ ਦੇਈਏ ਕਿ ਹਲਕਾ ਸ੍ਰੀ ਹਰਗੋਬਿੰਦਪੁਰ (ਐਸਸੀ), ਭੁਲੱਥ, ਫਗਵਾੜਾ(ਐਸਸੀ), ਦੀਆਂ ਵੋਟਾਂ ਦੀ ਗਿਣਤੀ ਸਕਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵਿੱਚ, ਹਲਕਾ ਮੁਕੇਰੀਆਂ, ਦਸੂਹਾ, ਉਰਮਰ, ਸ਼ਾਮ ਚੁਰਾਸੀ(ਐਸਸੀ), ਹੁਸ਼ਿਆਰਪੁਰ ਅਤੇ ਚੱਬੇਵਾਲ (ਐਸਸੀ), ਦੀਆਂ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ ਇੰਸਟੀਚਿਊਟ, ਹੁਸ਼ਿਆਰਪੁਰ ਦੀਆਂ ਵੱਖ ਵੱਖ ਥਾਵਾਂ 'ਤੇ ਕੀਤੀ ਜਾ ਰਹੀ ਹੈ।

hsp ਲੋਕ ਸਭਾ ਸੀਟ ਹੁਸ਼ਿਆਰਪੁਰ 'ਤੇ ਇਹ ਉਮੀਦਵਾਰ ਚੱਲ ਰਿਹਾ ਅੱਗੇ

ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਸੀਟ ਤੋਂ ਅਕਾਲੀ-ਭਾਜਪਾ ਵੱਲੋਂ ਸੋਮ ਪ੍ਰਕਾਸ਼ ਅਤੇ ਕਾਂਗਰਸ ਵੱਲੋਂ ਰਾਜ ਕੁਮਾਰ ਚੱਬੇਵਾਲ ਚੌਧਰੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਪੀ. ਡੀ. ਏ. ਵੱਲੋਂ ਖੁਸ਼ੀ ਰਾਮ ਅਤੇ 'ਆਪ' ਵੱਲੋਂ ਡਾ. ਰਵਜੋਤ ਚੋਣ ਮੈਦਾਨ 'ਚ ਹਨ।

-PTC News

adv-img
adv-img