Fri, Apr 19, 2024
Whatsapp

ਸ਼ਰਮਨਾਕ ! ਇੱਕ ਵਿਅਕਤੀ ਨੇ 15 ਸਾਲਾ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Written by  Jashan A -- January 23rd 2020 06:19 PM
ਸ਼ਰਮਨਾਕ ! ਇੱਕ ਵਿਅਕਤੀ ਨੇ 15 ਸਾਲਾ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸ਼ਰਮਨਾਕ ! ਇੱਕ ਵਿਅਕਤੀ ਨੇ 15 ਸਾਲਾ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸ਼ਰਮਨਾਕ ! ਇੱਕ ਵਿਅਕਤੀ ਨੇ 15 ਸਾਲਾ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ,ਹੁਸ਼ਿਆਰਪੁਰ: ਪੰਜਾਬ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਜਬਰ-ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਵਲੋਂ 15 ਸਾਲਾ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਪੀੜਤ 10ਵੀਂ ਜਮਾਤ 'ਚ ਪੜਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਉਹ ਸਕੂਲ ਲਈ ਘਰੋਂ ਨਿਕਲੀ ਤਾਂ ਇੱਕ ਵਿਅਕਤੀ ਉਸ ਨੂੰ ਜਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਕਿਸੇ ਦੇ ਘਰ ਲੈ ਗਿਆ। ਹੋਰ ਪੜ੍ਹੋ: ਸ਼ਰਮਨਾਕ ! ਹਵਸ ਮਿਟਾਉਣ ਲਈ ਅਣਪਛਾਤਿਆਂ ਨੇ 25 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰ-ਜ਼ਨਾਹ ਇਸ ਤੋਂ ਮਗਰੋਂ ਉਸ ਨੇ ਪੀੜਤਾ ਨੂੰ ਕਮਰੇ ਵਿਚ ਬੰਦ ਕਰ ਦਿੱਤਾ 'ਤੇ ਪੀਣ ਲਈ ਪਾਣੀ ਦਿੱਤਾ,ਪਾਣੀ ਪੀਂਦੇ ਹੀ ਉਸ ਨੂੰ ਚੱਕਰ ਆਉਣ ਲੱਗ ਪਏ। ਇਸ ਤੋਂ ਬਾਅਦ ਉਸ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਸ ਨਾਲ ਜ਼ਬਰ ਜ਼ੁਲਮ ਕੀਤਾ। ਪੀੜਤਾ ਦੇ ਬਿਆਨ ਅਨੁਸਾਰ ਮੁਲਜ਼ਮ ਨੇ ਲੜਕੀ ਨੂੰ ਬੁੱਧਵਾਰ ਸਵੇਰੇ ਹੁਸ਼ਿਆਰਪੁਰ ਤੋਂ ਬੱਸ 'ਚ ਬਿਠਾਇਆ ਤੇ ਇਸ ਤਰਾਂ ਪੀੜਤਾ ਲੜਕੀ ਘਰ ਪਹੁੰਚੀ। ਇਸ ਤੋਂ ਮਗਰੋਂ ਪਰਿਵਾਰ ਦੀ ਸ਼ਿਕਾਇਤ ਅਨੁਸਾਰ ਪੁਲਿਸ ਨੇ ਧਾਰਾ 376 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...