Thu, Apr 25, 2024
Whatsapp

ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਨੌਜਵਾਨਾਂ ਨੇ PNB ਬੈਂਕ 'ਚੋਂ ਲੁੱਟੀ ਲੱਖਾਂ ਦੀ ਰਾਸ਼ੀ, ਹੋਏ ਫ਼ਰਾਰ

Written by  Jashan A -- November 30th 2018 03:17 PM
ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਨੌਜਵਾਨਾਂ ਨੇ PNB ਬੈਂਕ 'ਚੋਂ ਲੁੱਟੀ ਲੱਖਾਂ ਦੀ ਰਾਸ਼ੀ, ਹੋਏ ਫ਼ਰਾਰ

ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਨੌਜਵਾਨਾਂ ਨੇ PNB ਬੈਂਕ 'ਚੋਂ ਲੁੱਟੀ ਲੱਖਾਂ ਦੀ ਰਾਸ਼ੀ, ਹੋਏ ਫ਼ਰਾਰ

ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਨੌਜਵਾਨਾਂ ਨੇ PNB ਬੈਂਕ 'ਚੋਂ ਲੁੱਟੀ ਲੱਖਾਂ ਦੀ ਰਾਸ਼ੀ,ਹੋਏ ਫ਼ਰਾਰ,ਹੁਸ਼ਿਆਰਪੁਰ: ਪੰਜਾਬ 'ਚ ਦਿਨ ਬ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਾਤਿਰ ਗਿਰੋਹਾਂ ਵੱਲੋਂ ਇਹਨਾਂ ਬੜੇ ਹੀ ਸ਼ਾਤੀਰਾਨਾ ਢੰਗ ਨਾਲ ਅਜਿਹੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪੁਲਿਸ ਨੂੰ ਵੀ ਭਾਜੜਾ ਪਈਆਂ ਹੋਈਆਂ ਹਨ। robberyਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਬੱਸੀ ਦੌਲਤ ਖਾਂ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਲੁਟੇਰੇ ਇੱਕ ਬੈਂਕ 'ਚ ਲੱਖਾਂ ਦੀ ਡਕੈਤੀ ਕਰ ਰਫੂ ਚੱਕਰ ਹੋ ਗਏ। robberyਹੁਣ ਤਕ ਮਿਲੀ ਜਾਣਕਾਰੀ ਮੁਤਾਬਕ, ਗੱਡੀ 'ਚ 5 ਨੌਜਵਾਨ ਬਿਨਾਂ ਮੂੰਹ ਢੱਕੇ ਆਏ ਅਤੇ ਬੈਂਕ 'ਚ ਆਉਂਦੇ ਸਾਰ ਹੀ ਬੜੇ ਆਰਾਮ ਨਾਲ ਪੈਸਿਆਂ ਦੀ ਪੇਟੀ ਚੁੱਕੀ ਅਤੇ ਫਰਾਰ ਹੋ ਗਏ। moneyਖਬਰ ਮੁਤਾਬਕ, ਲੁਟੇਰੇ 12 ਲੱਖ ਰੁਪਏ ਦੀ ਰਾਸ਼ੀ ਲੁੱਟਣ 'ਚ ਕਾਮਯਾਬ ਰਹੇ ਅਤੇ ਜਾਂਦੇ-ਜਾਂਦੇ ਉਹ ਆਪਣੇ ਨਾਲ ਡੀ. ਵੀ. ਆਰ . ਵੀ ਲੈ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ ਅਤੇ ਬਣਦੀ ਹੋਈ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। -PTC News


Top News view more...

Latest News view more...