ਇੱਕ ਵਾਰ ਫ਼ਿਰ ਖਾਕੀ ‘ਤੇ ਉੱਠੇ ਸਵਾਲ, ਚਿੱਟਾ ਜੇਬ ‘ਚ ਪਾ ਰੇਡ ਕਰਨ ਪਹੁੰਚੇ ਪੁਲਸੀਏ !

ਇੱਕ ਵਾਰ ਫ਼ਿਰ ਖਾਕੀ ‘ਤੇ ਉੱਠੇ ਸਵਾਲ, ਚਿੱਟਾ ਜੇਬ ‘ਚ ਪਾ ਰੇਡ ਕਰਨ ਪਹੁੰਚੇ ਪੁਲਸੀਏ !,ਹੁਸ਼ਿਆਰਪੁਰ: ਪੰਜਾਬ ਪੁਲਿਸ ਆਪਣੀ ਮਾੜੀ ਕਾਰਗੁਜਾਰੀ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਘਿਰੀ ਰਹਿੰਦੀ ਹੈ। ਹੁਣ ਇਕ ਹੋਰ ਨਵਾਂ ਮਾਮਲਾ ਹੈ ਗੜ੍ਹਸ਼ੰਕਰ ਦੇ ਪਿੰਡ ਪੈਂਸਰਾਂ ਤੋਂ ਸਾਹਮਣੇ ਆਇਆ ਹੈ।ਜਿੱਥੇ ਪਿੰਡ ਵਾਸੀਆਂ ਮੁਤਾਬਕ ਪਿੰਡ ਦੇ ਬਹਾਦਰ ਨਾਮ ਦੇ ਵਿਅਕਤੀ ਦੀ ਦੁਕਾਨ ‘ਤੇ ਹੁਸ਼ਿਆਰਪੁਰ ਤੋਂ ਪੁਲਿਸ ਦੇ ਤਕਰੀਬਨ 4 ਮੁਲਾਜ਼ਮ ਦੁਕਾਨ ਦੀ ਛਾਪੇਮਾਰੀ ਕਰਨ ਆਏ ਤੇ ਕਹਿਣ ਲੱਗੇ ਕਿ ਉਹ ਪਿੰਡ ਦੇ ਵਿੱਚ ਚਿਟੇ ਨਸ਼ੇ ਦੀ ਸਪਲਾਈ ਕਰਦਾ ਹੈ ਤੇ ਛਾਪੇਮਾਰੀ ਕਰਨ ਲੱਗੇ।

Police Raidਪਰ ਦੁਕਾਨ ‘ਤੇ ਕੁਝ ਵੀ ਬਰਾਮਦ ਨਹੀਂ ਹੋਇਆ ਤਾਂ ਪੁਲਿਸ ਮੁਲਾਜ਼ਮ ਧੱਕੇ ਨਾਲ ਆਪਣੇ ਕੋਲੋਂ ਚਿਟੇ ਦਾ ਨਸ਼ਾ ਪਾਉਣ ਲੱਗੇ। ਉੱਧਰ ਦੂਜੇ ਪਾਸੇ ਪਿੰਡ ਪੈਂਸਰਾਂ ਦੀ ਪੰਚਾਇਤ ਸਮੇਤ ਪੁਰਾ ਪਿੰਡ ਇਕੱਠਾ ਹੋ ਗਿਆ ਅਤੇ ਪੁਲਿਸ ਦੇ ਮੁਲਾਜ਼ਮਾਂ ਨੂੰ ਬੈਠਾ ਲਿਆ ਅਤੇ ਪੁਲਿਸ ਮੁਲਾਜ਼ਮਾਂ ਦੀ ਚੰਗੀ ਤਰ੍ਹਾਂ ਕਲਾਸ ਲਗਾਈ।

ਹੋਰ ਪੜ੍ਹੋ: ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 10 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ

Police Raidਉੱਥੇ ਪਿੰਡ ਵਾਸੀਆਂ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਾਰਵਾਈਆ ਅਤੇ ਧੱਕੇ ਨਾਲ ਨਸ਼ਾ ਪਵਾਉਣ ਵਾਲੇ ਮੁਲਾਜਮਾਂ ਦੇ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮੁਲਜ਼ਮਾਂ ਨੂੰ ਪਿੰਡ ਵਾਸੀਆਂ ਦੇ ਚੁੰਗਲ ਤੋਂ ਛੁੜਾ ਲੈ ਗਏ।

Police Raidਪਿੰਡ ਵਾਸੀਆਂ ਨੇ ਆਰੋਪ ਲਗਾਇਆ ਕਿ ਪਿੰਡ ਅਵਤਾਰ ਸਿੰਘ ਜੋ ਕਿ ਪੁਲਿਸ ਮੁਲਾਜ਼ਮ ਹੈ ਦੇ ਵਲੋਂ ਪਿੰਡ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਅਤੇ ਇਸ ਘਟੀਆ ਕਾਰਵਾਈ ਨੂੰ ਅੰਜਾਮ ਦਿੱਤਾ।ਹੁਣ ਪਿੰਡ ਵਾਸੀਆਂ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

-PTC News