ਹੁਸ਼ਿਆਰਪੁਰ ਦੇ ਮਾਹਿਲਪੁਰ ਥਾਣੇ ‘ਚ ਗੋਲੀਆਂ ਮਾਰ ਕੇ ਮੁਨਸ਼ੀ ਦਾ ਕਤਲ (ਤਸਵੀਰਾਂ)

ਹੁਸ਼ਿਆਰਪੁਰ ਦੇ ਮਾਹਿਲਪੁਰ ਥਾਣੇ ‘ਚ ਗੋਲੀਆਂ ਮਾਰ ਕੇ ਮੁਨਸ਼ੀ ਦਾ ਕਤਲ (ਤਸਵੀਰਾਂ),ਮਾਹਿਲਪੁਰ: ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ‘ਚ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਾਬਕਾ ਫੌਜੀ ਵੱਲੋਂ ਡਿਊਟੀ ‘ਤੇ ਤਾਇਨਾਤ ਮੁਨਸ਼ੀ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਜਦਕਿ ਇਸ ਦੌਰਾਨ ਇਕ ਹੋਰ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ ਵਜੋਂ ਹੋਈ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜੀ ਥਾਣੇ ‘ਚ ਅਸਲਾ ਜਮ੍ਹਾ ਕਰਵਾਉਣ ਆਇਆ ਸੀ ਪਰ ਪੁਲਿਸ ਮੁਲਾਜ਼ਮ ਉਸ ਦਾ ਕੰਮ ਕਰਨ ‘ਚ ਟਾਲ-ਮਟੋਲ ਕਰ ਰਹੇ ਸਨ।

ਹੋਰ ਪੜ੍ਹੋ:ਹੁਣ ਸਾਬਕਾ ਫੌਜੀ ਕਰਨੇ ਰੇਤਾ ਖੱਡਾਂ ਦੀ ਨਿਗਰਾਨੀ

ਜਿਸ ਤੋਂ ਪਰੇਸ਼ਾਨ ਹੋ ਕੇ ਸਾਬਕਾ ਫੌਜੀ ਨੇ ਗੋਲੀ ਮਾਰ ਕੇ ਮੁਨਸ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਫਿਲਹਾਲ ਥਾਣਾ ਮਾਹਿਲਪੁਰ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।​​​​​​​

-PTC News