Thu, Apr 18, 2024
Whatsapp

ਹੁਸ਼ਿਆਰਪੁਰ: ਬੇਕਾਬੂ ਹੋਈ ਕਾਰ ਦੀ ਦਰੱਖਤ ਨਾਲ ਟੱਕਰ, ਔਰਤ ਦੀ ਮੌਕੇ 'ਤੇ ਮੌਤ

Written by  Jashan A -- March 12th 2019 10:25 AM -- Updated: March 12th 2019 05:09 PM
ਹੁਸ਼ਿਆਰਪੁਰ: ਬੇਕਾਬੂ ਹੋਈ ਕਾਰ ਦੀ ਦਰੱਖਤ ਨਾਲ ਟੱਕਰ, ਔਰਤ ਦੀ ਮੌਕੇ 'ਤੇ ਮੌਤ

ਹੁਸ਼ਿਆਰਪੁਰ: ਬੇਕਾਬੂ ਹੋਈ ਕਾਰ ਦੀ ਦਰੱਖਤ ਨਾਲ ਟੱਕਰ, ਔਰਤ ਦੀ ਮੌਕੇ 'ਤੇ ਮੌਤ

ਹੁਸ਼ਿਆਰਪੁਰ: ਬੇਕਾਬੂ ਹੋਈ ਕਾਰ ਦੀ ਦਰੱਖਤ ਨਾਲ ਟੱਕਰ, ਔਰਤ ਦੀ ਮੌਕੇ 'ਤੇ ਮੌਤ,ਹੁਸ਼ਿਆਰਪੁਰ : ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਬੈਂਚਾਂ ਅੱਡੇ ਵਾਪਰਿਆ ਹੈ। ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। [caption id="attachment_268239" align="aligncenter" width="300"]acci ਹੁਸ਼ਿਆਰਪੁਰ: ਬੇਕਾਬੂ ਹੋਈ ਕਾਰ ਦੀ ਦਰੱਖਤ ਨਾਲ ਟੱਕਰ, ਔਰਤ ਦੀ ਮੌਕੇ 'ਤੇ ਮੌਤ[/caption] ਦਰਅਸਲ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਇਕ ਪਰਿਵਾਰ ਦੀ ਕਾਰ ਹਾਦਸਾਗ੍ਰਸਤ ਹੋ ਗਈ।ਹਾਦਸਾ ਉਸੇ ਸਮੇਂ ਵਾਪਰਿਆ ਜਦੋਂ ਚੱਬੇਵਾਲ ਨੇੜੇ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇ ਕਿਸੇ ਵਾਹਨ ਦੀ ਗਲਤੀ ਕਾਰਨ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਸ ਦੌਰਾਨ ਇਕ ਔਰਤ ਮਨਪ੍ਰੀਤ ਕੌਰ (26) ਨਿਵਾਸੀ ਖੱਖ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਅਮਰਜੀਤ ਸਿੰਘ ਜ਼ਖਮੀ ਹੋ ਗਿਆ।ਜ਼ਖਮੀ ਵਿਅਕਤੀ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਹ ਜੇਰੇ ਇਲਾਜ਼ ਹੈ। [caption id="attachment_268240" align="aligncenter" width="255"]acci ਹੁਸ਼ਿਆਰਪੁਰ: ਬੇਕਾਬੂ ਹੋਈ ਕਾਰ ਦੀ ਦਰੱਖਤ ਨਾਲ ਟੱਕਰ, ਔਰਤ ਦੀ ਮੌਕੇ 'ਤੇ ਮੌਤ[/caption] ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...