ਇਸ ਬਜ਼ੁਰਗ ਮਾਂ ਦੀਆਂ ਅੱਖਾਂ ਕਰ ਰਹੀਆਂ ਨੇ ਸਾਊਦੀ ਅਰਬ ‘ਚ ਫਸੇ ਪੁੱਤ ਦੀ ਉਡੀਕ, ਪੜ੍ਹੋ ਖ਼ਬਰ

saudi arabia
ਇਸ ਬਜ਼ੁਰਗ ਮਾਂ ਦੀਆਂ ਅੱਖਾਂ ਕਰ ਰਹੀਆਂ ਨੇ ਸਾਊਦੀ ਅਰਬ 'ਚ ਫਸੇ ਪੁੱਤ ਦੀ ਉਡੀਕ, ਪੜ੍ਹੋ ਖ਼ਬਰ

ਇਸ ਬਜ਼ੁਰਗ ਮਾਂ ਦੀਆਂ ਅੱਖਾਂ ਕਰ ਰਹੀਆਂ ਨੇ ਸਾਊਦੀ ਅਰਬ ‘ਚ ਫਸੇ ਪੁੱਤ ਦੀ ਉਡੀਕ, ਪੜ੍ਹੋ ਖ਼ਬਰ,ਹੁਸ਼ਿਆਰਪੁਰ: ਪਿਛਲੇ ਕੁਝ ਦਿਨਾਂ ਤੋਂ ਸਾਊਦੀ ਅਰਬ ‘ਚ 14 ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਇਹਨਾਂ 14 ਜਵਾਨਾਂ ‘ਚੋਂ 2 ਪੰਜਾਬ ਅਤੇ 12 ਹਿਮਾਚਲ ਨਾਲ ਸਬੰਧ ਰੱਖਦੇ ਹਨ।

saudi
ਇਸ ਬਜ਼ੁਰਗ ਮਾਂ ਦੀਆਂ ਅੱਖਾਂ ਕਰ ਰਹੀਆਂ ਨੇ ਸਾਊਦੀ ਅਰਬ ‘ਚ ਫਸੇ ਪੁੱਤ ਦੀ ਉਡੀਕ, ਪੜ੍ਹੋ ਖ਼ਬਰ

ਜਿਸ ਦੌਰਾਨ ਪਰਿਵਾਰ ਵਾਲਿਆਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ‘ਚ ਹੁਸ਼ਿਆਰਪੁਰ ਦਾ ਹਰਜਿੰਦਰ ਵੀ ਸ਼ਾਮਲ ਹੈ। ਹਰਜਿੰਦਰ ਦੀ ਬਜ਼ੁਰਗ ਮਾਂ ਦਵਿੰਦਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਸ ਦਾ ਪੁੱਤ ਸਾਊਦੀ ਅਰਬ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਗਿਆ ਸੀ ਪਰ ਉਸ ਨੂੰ ਕਿ ਪਤਾ ਸੀ ਕਿ ਵਿਦੇਸ਼ੀ ਧਰਤੀ ‘ਤੇ ਉਹ ਫਸ ਜਾਵੇਗਾ।

saudi
ਇਸ ਬਜ਼ੁਰਗ ਮਾਂ ਦੀਆਂ ਅੱਖਾਂ ਕਰ ਰਹੀਆਂ ਨੇ ਸਾਊਦੀ ਅਰਬ ‘ਚ ਫਸੇ ਪੁੱਤ ਦੀ ਉਡੀਕ, ਪੜ੍ਹੋ ਖ਼ਬਰ

ਮਾਂ ਦੀਆਂ ਅੱਖਾਂ ‘ਚ ਹੰਝੂ ਕਿਸੇ ਤੋਂ ਦੇਖੇ ਨਹੀਂ ਜਾ ਰਹੇ। ਉਸ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮੇਰੇ ਪੁੱਤ ਨੂੰ ਵਾਪਸ ਵਤਨ ਲਿਆਂਦਾ ਜਾਵੇ। ਇਹ ਮਾਮਲਾ ਭਾਰਤ ਸਰਕਾਰ ਤੇ ਕੇਂਦਰੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦੇ ਧਿਆਨ ‘ਚ ਵੀ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਜਵਾਨਾਂ ਦੀ ਕਦੋ ਵਾਪਸੀ ਹੁੰਦੀ ਹੈ।

—PTC News