ਟ੍ਰੇਵਲ ਏਜੰਟ ਦੇ ਧੋਖੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ ( ਤਸਵੀਰਾਂ)

hsp
ਟ੍ਰੇਵਲ ਏਜੰਟ ਦੇ ਧੋਖੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ ( ਤਸਵੀਰਾਂ)

ਟ੍ਰੇਵਲ ਏਜੰਟ ਦੇ ਧੋਖੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ ( ਤਸਵੀਰਾਂ),ਹੁਸ਼ਿਆਪੁਰ: ਅਕਸਰ ਹੀ ਦੇਖਿਆ ਜਾਂਦਾ ਹੈ ਪੰਜਾਬੀ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ। ਇਹ ਨੌਜਵਾਨ ਵਿਦੇਸ਼ ਤਾਂ ਪਹੁੰਚ ਜਾਂਦੇ ਹਨ, ਪਰ ਕਈ ਵਾਰ ਟ੍ਰੇਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ, ਜੀ ਹਾਂ ਅਜਿਹਾ ਹੀ ਕੁਝ ਵਾਪਰਿਆ ਹੈ, ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ।

hsp
ਟ੍ਰੇਵਲ ਏਜੰਟ ਦੇ ਧੋਖੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ ( ਤਸਵੀਰਾਂ)

ਬਲਵਿੰਦਰ ਸਿੰਘ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਾ।ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚਣ ਤੇ ਮਾਤਮ ਪਸਰ ਗਿਆ। 2 ਮਹੀਨਿਆਂ ਦੀ ਮਸ਼ੱਕਤ ਤੋਂ ਬਾਅਦ ਜਾ ਕੇ ਮ੍ਰਿਤਕ ਦੇਹ ਘਰ ਪਹੁੰਚੀ।ਦੱਸ ਦੇਈਏ ਕਿ ਬਲਵਿੰਦਰ ਸਿੰਘ ਨੇ ਸਪੇਨ ਜਾਣਾ ਸੀ ਪਰ ਏਜੰਟ ਨੇ ਉਸ ਨਾਲ ਧੋਖਾਧੜੀ ਕਰਕੇ ਉਸ ਨੂੰ ਯੂਕਰੇਨ ਭੇਜ ਦਿੱਤਾ ਅਤੇ ਬਰਫੀਲੇ ਰਾਸਤਿਆਂ ਤੋਂ ਸਪੇਨ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ।

ਹੋਰ ਪੜ੍ਹੋ:ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਰਹਿਸਲ ਲਈ ਜਾ ਰਹੇ ਇੱਕ ਅਧਿਆਪਕ ਦੀ ਹੋਈ ਮੌਤ

ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ, ਜਿਸ ਦੌਰਾਨ ਉਸ ਦੀ ਮੁਲਾਕਾਤ ਨਿੱਛਲ ਸਿੰਮੀ ਨਾਂ ਦੀ ਇਕ ਔਰਤ ਨਾਲ ਹੋਈ।ਜਿਸ ਨੇ ਉਸ ਨੂੰ ਵਿਦੇਸ਼ ਭੇਜਣ ਲਈ ਰਾਜ਼ੀ ਕਰ ਲਿਆ। ਸਤੰਬਰ, 2018 ਨੂੰ ਬਲਵਿੰਦਰ ਸਪੇਨ ਜਾਣ ਲਈ ਆਪਣੇ ਘਰੋਂ ਨਿਕਲ ਗਿਆ।

hsp
ਟ੍ਰੇਵਲ ਏਜੰਟ ਦੇ ਧੋਖੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ ( ਤਸਵੀਰਾਂ)

ਪਰਿਵਾਰਕ ਮੈਂਬਰਾਂ ਮੁਤਾਬਕ ਬਲਵਿੰਦਰ ਦੀ ਸਿੰਮੀ ਨਾਲ ਸਪੇਨ ਭੇਜਣ ਦੀ ਗੱਲ ਹੋਈ ਸੀ ਪਰ ਸਿੰਮੀ ਨੇ ਉਸ ਨੂੰ ਸਪੇਨ ਦੀ ਥਾਂ ਯੂਕਰੇਨ ਭੇਜ ਦਿੱਤਾ ਅਤੇ ਇੱਥੋਂ ਕਰੀਬ 5 ਮਹੀਨਿਆਂ ਬਾਅਦ ਪੋਲੈਂਡ ਸਰਹੱਦ ‘ਤੇ ਬਰਫ਼ੀਲਾ ਰਾਸਤਾ ਤੈਅ ਕਰਦੇ ਸਮੇਂ ਉਸ ਦੀ ਮੌਤ ਹੋ ਗਈ।

hsp
ਟ੍ਰੇਵਲ ਏਜੰਟ ਦੇ ਧੋਖੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ ( ਤਸਵੀਰਾਂ)

ਏਜੰਟ ਨੇ ਬਲਵਿੰਦਰ ਦੀ ਮੌਤ ਹੋ ਜਾਣ ਦਾ ਪਤਾ ਲੱਗਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਇਸ ਦੌਰਾਨ ਬਲਵਿੰਦਰ ਦੇ ਪਰਿਵਾਰ ਨੇ ਜਦੋਂ ਯੂਕਰੇਨ ‘ਚ ਇਕ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਸ ਦੀ ਮੋਬਾਈਲ ਲੋਕੇਸ਼ਨ ਤੋਂ ਉਸ ਦੀ ਲਾਸ਼ ਦੇ ਬਾਰੇ ਪਤਾ ਲੱਗ ਗਿਆ, ਜੋ ਕਰੀਬ ਦੋ ਮਹੀਨਿਆਂ ਦੀ ਸਖਤ ਮਸ਼ੱਕਤ ਤੋਂ ਬਾਅਦ ਅੱਜ ਉਨ੍ਹਾਂ ਨੇ ਘਰ ਪਹੁੰਚ ਗਈ।

-PTC News