ਪਿਆਰ ‘ਚ ਪਾਗਲ ਹੋਏ ਨੌਜਵਾਨ ਨੇ ਕੀਤੀ ਆਤਮਹੱਤਿਆ, ਫੇਸਬੁੱਕ ‘ਤੇ ਕੀਤਾ ਖੁਲਾਸਾ

ਪਿਆਰ ‘ਚ ਪਾਗਲ ਹੋਏ ਨੌਜਵਾਨ ਨੇ ਕੀਤੀ ਆਤਮਹੱਤਿਆ, ਫੇਸਬੁੱਕ ‘ਤੇ ਕੀਤਾ ਖੁਲਾਸਾ,ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਨਸਰਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਪਿਆਰ ‘ਚ ਅੰਨ੍ਹੇ ਹੋਏ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਦੀ ਪਛਾਣ ਮਨਦੀਪ ਕੁਮਾਰ ਵਾਸੀ ਪਿਅਲਾ ਦੇ ਰੂਪ ‘ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਇਕ ਲੜਕੀ ਦੇ ਨਾਲ ਪਿਆਰ ਕਰਦਾ ਸੀ।

ਡੇਢ ਸਾਲ ਪਹਿਲਾਂ ਉਸ ਦੀ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਹੋਈ ਸੀ।ਦੋਹਾਂ ਦੀ ਫਰੈਂਡਸ਼ਿਪ ਹੌਲੀ-ਹੌਲੀ ਪਿਆਰ ‘ਚ ਬਦਲ ਗਈ। ਅੱਜ ਕਿਸੇ ਕਾਰਨ ਦੋਹਾਂ ‘ਚ ਝਗੜਾ ਹੋ ਗਿਆ ਅਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ ‘ਚ ਆ ਕੇ ਨੌਜਵਾਨ ਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ।

ਹੋਰ ਪੜ੍ਹੋ:ਸੀਬੀਆਈ ਰਿਸ਼ਵਤ ਮਾਮਲਾ ਭਖਿਆ , 2 ਅਫ਼ਸਰ ਜਬਰੀ ਛੁੱਟੀ ‘ਤੇ ,ਕਈ ਅਫ਼ਸਰਾਂ ਦੇ ਤਬਾਦਲੇ ,ਜਾਣੋਂ ਪੂਰਾ ਮਾਮਲਾ

ਫੇਸਬੁੱਕ ‘ਤੇ ਪੋਸਟ ਅਪਲੋਡ ਕਰਕੇ ਮੌਤ ਦਾ ਖੁਲਾਸਾ ਕਰਦੇ ਹੋਏ ਲਿੱਖਿਆ, ”ਇਸ ਕੁੜੀ ਮੇਰੀ ਨੇ ਜ਼ਿੰਦਗੀ ਬਰਬਾਦ ਕਰਦੀ ਦਿੱਤੀ। ਮੈਂ ਅੱਜ ਇਸ ਕੁੜੀ ਦੇ ਕਰਕੇ ਹੀ ਮਰਨ ਲੱਗਾ ਹਾਂ।

ਮਨਦੀਪ ਦੇ ਭਰਾ ਨੇ ਦੱਸਿਆ ਕਿ ਪਰਿਵਾਰ ਨੂੰ ਕਰੀਬ 4 ਮਹੀਨੇ ਪਹਿਲਾਂ ਹੀ ਉਸ ਦਾ ਅਫੇਅਰ ਦਾ ਪਤਾ ਲੱਗਾ ਸੀ।ਮਨਦੀਪ ਹੇਅਰ ਕਟਿੰਗ ਦਾ ਕੰਮ ਕਰਦਾ ਸੀ। ਫਿਲਹਾਲ ਸਬੰਧਤ ਥਾਣਾ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News