ਕਾਂਸਟੇਬਲ ਦੀ ਖੁੱਲ੍ਹੀ ਕਿਸਮਤ, ਨਿਕਲਿਆ 2 ਕਰੋੜ ਦਾ ਲੋਹੜੀ ਬੰਪਰ ,ਪੜ੍ਹੋ ਪੂਰੀ ਖ਼ਬਰ

Hoshiarpur Sadar Police Station Constable Ashok Kumar 2 Crore Lohri Bumper

ਕਾਂਸਟੇਬਲ ਦੀ ਖੁੱਲ੍ਹੀ ਕਿਸਮਤ, ਨਿਕਲਿਆ 2 ਕਰੋੜ ਦਾ ਲੋਹੜੀ ਬੰਪਰ ,ਪੜ੍ਹੋ ਪੂਰੀ ਖ਼ਬਰ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਥਾਣਾ ਸਦਰ ਵਿੱਚ ਬਤੌਰ ਕਾਂਸਟੇਬਲ ਅਸ਼ੋਕ ਕੁਮਾਰ ਦੀ ਕਿਸਮਤ ਖੁੱਲ ਗਈ ਹੈ ਅਤੇ ਹੁਣ ਕਰੋੜਪਤੀ ਬਣ ਗਿਆ ਹੈ।ਦਰਅਸਲ ਕਾਂਸਟੇਬਲ ਅਸ਼ੋਕ ਕੁਮਾਰ ਨੇ ਵੀ ਲੋਹੜੀ ਬੰਪਰ ਪਾਇਆ ਹੋਇਆ ਸੀ।

Hoshiarpur Sadar Police Station Constable Ashok Kumar 2 Crore Lohri Bumper
ਕਾਂਸਟੇਬਲ ਦੀ ਖੁੱਲ੍ਹੀ ਕਿਸਮਤ, ਨਿਕਲਿਆ 2 ਕਰੋੜ ਦਾ ਲੋਹੜੀ ਬੰਪਰ ,ਪੜ੍ਹੋ ਪੂਰੀ ਖ਼ਬਰ

ਜਦੋਂ ਅੱਜ ਕਾਂਸਟੇਬਲ ਅਸ਼ੋਕ ਕੁਮਾਰ ਦਾ ਲੋਹੜੀ ਬੰਪਰ ਨਿਕਲਿਆ ਤਾਂ ਉਹ ਮਾਲਾ-ਮਾਲ ਹੋ ਗਿਆ ਹੈ ਕਿਉਂਕਿ ਉਸ ਬੰਪਰ ਦੀ ਕੀਮਤ 2 ਕਰੋੜ ਰੁਪਏ ਹੈ।ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਲੋਹੜੀ ਬੰਪਰ ਨਿਕਲਣ ਦੀ ਖ਼ਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ।

Hoshiarpur Sadar Police Station Constable Ashok Kumar 2 Crore Lohri Bumper
ਕਾਂਸਟੇਬਲ ਦੀ ਖੁੱਲ੍ਹੀ ਕਿਸਮਤ, ਨਿਕਲਿਆ 2 ਕਰੋੜ ਦਾ ਲੋਹੜੀ ਬੰਪਰ ,ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਨੇ 9 ਸਾਲ ਪਹਿਲਾਂ ਪੁਲਿਸ ਵਿੱਚ ਭਰਤੀ ਹੋਇਆ ਸੀ। ਦੱਸ ਦੇਈਏ ਕਿ ਕਸਬਾ ਮਹਿਲਪੁਰ ਦੇ ਪਿੰਡ ਮੋਤੀਆਂ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਦੋ ਛੋਟੇ ਬੱਚੇ ਤੇ ਇੱਕ ਭੈਣ ਹੈ।ਉਹ ਆਪਣੇ ਮਾਤਾ-ਪਿਤਾ ਅਤੇ ਦਾਦਾ ਨਾਲ ਇਥੇ ਰਹਿੰਦੇ ਹਨ।

Hoshiarpur Sadar Police Station Constable Ashok Kumar 2 Crore Lohri Bumper
ਕਾਂਸਟੇਬਲ ਦੀ ਖੁੱਲ੍ਹੀ ਕਿਸਮਤ, ਨਿਕਲਿਆ 2 ਕਰੋੜ ਦਾ ਲੋਹੜੀ ਬੰਪਰ ,ਪੜ੍ਹੋ ਪੂਰੀ ਖ਼ਬਰ

ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਡਿਊਟੀ ਦੌਰਾਨ ਅਚਾਨਕ ਲਾਟਰੀ ਵਿਕਰੇਤਾ ਇਥੇ ਆਇਆ ਅਤੇ ਉਸ ਨੇ ਉਸ ਨੂੰ ਲਾਟਰੀ ਖਰੀਦਣ ਲਈ ਪ੍ਰੇਰਿਤ ਕਰਨ ਲੱਗਾ। ਇਸ ਦੌਰਾਨ ਵਿਕਰੇਤਾ ਨੇ ਕਿਹਾ ਕਿ ਉਹ ਹੁਣ ਦੋ ਸੀਰੀਜ਼ ਵਾਲੀ ਲਾਟਰੀ ਲੈਣ।ਇਸ ਤੋਂ ਬਾਅਦ ਅਸ਼ੋਕ ਨੇ ਸਿਰਫ ਇਹ ਸੋਚ ਕੇ ਲਾਟਰੀ ਖਰੀਦੀ ਕਿ ਜੇਕਰ ਨਿਕਲਣੀ ਹੋਵੇਗੀ ਤਾਂ ਨਿਕਲ ਜਾਵੇਗੀ।

Hoshiarpur Sadar Police Station Constable Ashok Kumar 2 Crore Lohri Bumper
ਕਾਂਸਟੇਬਲ ਦੀ ਖੁੱਲ੍ਹੀ ਕਿਸਮਤ, ਨਿਕਲਿਆ 2 ਕਰੋੜ ਦਾ ਲੋਹੜੀ ਬੰਪਰ ,ਪੜ੍ਹੋ ਪੂਰੀ ਖ਼ਬਰ

ਹੁਣ ਬੀਤੇ ਦਿਨ ਜਦੋਂ ਉਹ ਬਾਜ਼ਾਰ ਵਿੱਚ ਸੀ ਤਾਂ ਅਚਾਨਕ ਲਾਟਰੀ ਵਾਲੇ ਦਾ ਫੋਨ ਆਇਆ ਕਿ ਉਸ ਦਾ ਲਾਟਰੀ ਬੰਪਰ ਨਿਕਲ ਆਇਆ ਹੈ।ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਪਰ ਬਾਅਦ ਵਿੱਚ ਜਦੋਂ ਉਸ ਨੇ ਸਰਕਾਰੀ ਗਜਟ ਵੇਖਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ।ਅਸ਼ੋਕ ਕੁਮਾਰ ਦੇ ਸਾਥੀਆਂ ਵਿੱਚ ਵੀ ਖ਼ੁਸ਼ੀ ਦਾ ਮਾਹੌਲ ਹੈ।ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਨੂੰ ਇਮਾਨਦਾਰੀ ਤੇ ਮਿਹਨਤ ਦਾ ਫਲ਼ ਮਿਲਿਆ ਹੈ।
-PTCNews