Tue, Apr 23, 2024
Whatsapp

ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ

Written by  Shanker Badra -- March 08th 2019 01:39 PM -- Updated: March 08th 2019 06:46 PM
ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ

ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ

ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ:ਹੁਸ਼ਿਆਰਪੁਰ : ਦੇਸ਼ 'ਚ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ।ਲੋਕ ਸਭਾ ਚੋਣਾਂ ਦੇ ਲਈ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਹੁਸ਼ਿਆਰਪੁਰ ਦੇ ਟਾਂਡਾ 'ਚ ਅੱਜ ਯੂਥ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ ਹੈ।ਇਸ ਰੈਲੀ ਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਸੰਬੋਧਨ ਕਰ ਰਹੇ ਹਨ।ਇਸ ਦੌਰਾਨ ਬਿਕਰਮ ਮਜੀਠੀਆ ਨੇ ਕਾਂਗਰਸ ਦੀ ਮੋਗਾ ਰੈਲੀ 'ਤੇ ਕਈ ਨਿਸ਼ਾਨੇ ਸਾਧੇ ਹਨ।ਉਨ੍ਹਾਂ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਕਾਂਗਰਸ ਇਕੱਠ ਕਰਨ 'ਚ ਨਾਕਾਮ ਰਹੀ ਹੈ। [caption id="attachment_266561" align="aligncenter" width="300"]Hoshiarpur Tanda Bikram Singh Majithia Youth Akali Dal Rally ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ[/caption] ਬਿਕਰਮ ਮਜੀਠੀਆ ਨੇ ਕਿਹਾ ਕਿ ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਕਰੋੜਾਂ ਰੁਪਏ ਉਡਾਏ ਹਨ।ਓਥੇ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਬਜਾਏ ਗਾਇਕਾਂ ਨੂੰ ਲੱਖਾਂ ਰੁਪਏ ਦਿੱਤੇ ਹਨ।ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਕਰਜ਼ਾ ਮੁਆਫ਼ੀ ਦੇ ਨਾਂ 'ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਕਰਜ਼ ਮੁਆਫ਼ੀ ਦੇ ਬ੍ਰਾਂਡ ਅੰਬੈਡਸਰ ਬੁੱਧ ਸਿੰਘ ਦਾ ਸਾਰਾ ਕਰਜ਼ਾ ਯੂਥ ਅਕਾਲੀ ਦਲ ਨੇ ਉਤਾਰਿਆ ਹੈ। [caption id="attachment_266563" align="aligncenter" width="300"]Hoshiarpur Tanda Bikram Singh Majithia Youth Akali Dal Rally ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ[/caption] ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ 'ਤੇ ਨਕੇਲ ਪਾਉਣ 'ਚ ਨਾਕਾਮ ਰਹੀ ਹੈ।ਪੰਜਾਬ ਸਰਕਾਰ ਨੇ ਹੁਣ ਤੱਕ ਸਕੂਲੀ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਨਹੀਂ ਦਿੱਤੀਆਂ।ਇਸ ਦੌਰਾਨ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਦੇ ਬਜਟ 'ਤੇ ਸਵਾਲ ਚੁੱਕੇ ਹਨ।ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗੁੰਮਰਾਹ ਕਰਨ ਵਾਲਾ ਬਜਟ ਪੇਸ਼ ਕੀਤਾ ਹੈ।ਦੇਸ਼ ਭਰ ਵਿੱਚ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ।ਦੇਸ਼ ਦੇ ਹੋਰਨਾਂ ਸੂਬਿਆਂ ਨੇ ਪੈਟਰੋਲ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਸਨ ਪਰ ਪੰਜਾਬ ਸਰਕਾਰ ਨੇ ਸਭ ਤੋਂ ਮਗਰੋਂ ਤੇਲ ਕੀਮਤਾਂ ਘੱਟ ਕੀਤੀਆਂ ਹਨ। [caption id="attachment_266562" align="aligncenter" width="300"]Hoshiarpur Tanda Bikram Singh Majithia Youth Akali Dal Rally ਖਾਲੀ ਖਜ਼ਾਨੇ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੇ ਮੋਗਾ ਰੈਲੀ 'ਤੇ ਉਡਾਏ ਕਰੋੜਾਂ ਰੁਪਏ :ਬਿਕਰਮ ਮਜੀਠੀਆ[/caption] ਰਾਹੁਲ ਵੱਲੋਂ ਮੋਦੀ ਸਰਕਾਰ ਬਿਆਨ 'ਤੇ ਮਜੀਠੀਆ ਨੇ ਪਲਟਵਾਰ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਜੇ ਮੋਦੀ ਗੁਰੂਆਂ ਦੇ ਵਚਨਾਂ 'ਤੇ ਨਹੀਂ ਚੱਲ ਰਹੇ ਤਾਂ ਕੀ ਇੰਦਰਾ ਗਾਂਧੀ ਚੱਲੀ ਸੀ।ਇੰਦਰਾ ਗਾਂਧੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਕਰਵਾਏ ਹਮਲੇ ਤੋਂ ਪੂਰੀ ਦੁਨੀਆਂ ਵਾਕਿਫ਼ ਹੈ।ਉਨ੍ਹਾਂ ਨੇ ਕਿਹਾ ਕਿ 2 ਸਾਲ ਬੀਤਣ 'ਤੇ ਵੀ ਕਾਂਗਰਸ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਫੇਲ ਹੋਈ ਹੈ। -PTCNews


Top News view more...

Latest News view more...