Thu, Apr 25, 2024
Whatsapp

ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ,ਇੱਕ ਔਰਤ ਦੀ ਮੌਤ ,ਇੱਕ ਜ਼ਖਮੀ

Written by  Shanker Badra -- September 18th 2018 05:11 PM -- Updated: September 18th 2018 05:12 PM
ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ,ਇੱਕ ਔਰਤ ਦੀ ਮੌਤ ,ਇੱਕ ਜ਼ਖਮੀ

ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ,ਇੱਕ ਔਰਤ ਦੀ ਮੌਤ ,ਇੱਕ ਜ਼ਖਮੀ

ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ,ਇੱਕ ਔਰਤ ਦੀ ਮੌਤ ,ਇੱਕ ਜ਼ਖਮੀ:ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਇੱਕ ਗੰਨ ਹਾਊਸ 'ਚ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਚੱਲੀਆਂ।ਇਸ ਦੌਰਾਨ ਗੰਨ ਹਾਊਸ 'ਚ ਖੜੀਆਂ 2 ਔਰਤਾਂ ਨੂੰ ਗੋਲੀ ਲੱਗ ਗਈ। ਜਾਣਕਾਰੀ ਅਨੁਸਾਰ ਗੰਨ ਹਾਊਸ 'ਚ ਗੋਲੀਆਂ ਚੱਲਣ ਨਾਲ ਇੱਕ ਐੱਨ.ਆਈ.ਆਰ. ਮਹਿਲਾ ਸਰਬਜੀਤ ਕੌਰ ਵਾਸੀ ਕੈਨੇਡਾ ਦੀ ਮੌਕੇ 'ਤੇ ਮੌਤ ਹੋ ਗਈ ਹੈ ਜਦਕਿ ਦੂਜੀ ਮਹਿਲਾ ਜਿੰਦਲਬੀਰ ਕੌਰ ਗੰਭੀਰ ਰੂਪ 'ਚ ਜਖਮੀ ਹੋ ਗਈ ਹੈ।ਜਿਸ ਨੂੰ ਇਲਾਜ਼ ਦੇ ਲਈ ਟਾਂਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ,ਜਿਸ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ 'ਚ ਭੇਜ ਦਿੱਤਾ ਗਿਆ। ਇਸ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਆਰੰਭ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਗੰਨ ਹਾਊਸ ਮਾਲਕ ਸਰਬਜੀਤ ਸਿੰਘ ਦਾ ਪੁੱਤਰ ਮੌਕੇ ਤੋਂ ਗਾਇਬ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਦੋਵੇਂ ਔਰਤਾਂ ਆਪਸ 'ਚ ਨਨਾਣ -ਭਾਬੀ ਸਨ।ਦੋਵੇਂ ਔਰਤਾਂ ਬੈਂਕ ਤੋਂ ਪੈਸੇ ਲੈ ਕੇ ਘਰ ਜਾ ਰਹੀਆਂ ਸਨ ਤਾਂ ਅਚਾਨਕ ਗੰਨ ਹਾਊਸ ਮਾਲਕ ਦੇ ਪੁੱਤਰ ਨੇ ਜਾਣ ਪਹਿਚਾਣ ਕਰਕੇ ਉਨ੍ਹਾਂ ਨੂੰ ਦੁਕਾਨ 'ਚ ਬੁਲਾ ਲਿਆ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। -PTCNews


Top News view more...

Latest News view more...