ਅਨੌਖੀ ਮਿਸਾਲ : ਵਿਆਹ ‘ਚ ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ , ਜਾਣੋਂ ਸਰਵਾਲੇ ਦਾ ਮਤਲਬ

Hoshiarpur Village Garhdiwala Girl make sarwala In Marriage
ਅਨੌਖੀ ਮਿਸਾਲ : ਵਿਆਹ 'ਚ ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ , ਜਾਣੋਂ ਸਰਵਾਲੇ ਦਾ ਮਤਲਬ 

ਅਨੌਖੀ ਮਿਸਾਲ : ਵਿਆਹ ‘ਚ ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ , ਜਾਣੋਂ ਸਰਵਾਲੇ ਦਾ ਮਤਲਬ :ਹੁਸ਼ਿਆਰਪੁਰ : ਪੰਜਾਬ ‘ਚ ਅਕਸਰ ਹੀ ਵਿਆਹ ਸਮਾਗਮਾਂ ਵਿੱਚ ਦੇਖਿਆ ਜਾਂਦਾ ਹੈ ਕਿ ਪਰਿਵਾਰ ‘ਚੋਂ ਛੋਟੇ ਲੜਕੇ ਨੂੰ ਲਾੜੇ ਨਾਲ਼ ਸਰਵਾਲਾ ਬਣਾਇਆ ਜਾਂਦਾ ਹੈ ਅਤੇ ਇੱਕ ਕੁਰਸੀ ‘ਤੇ ਬਿਠਾ ਦਿੱਤਾ ਜਾਂਦਾ ਹੈ। ਇਸ ਦੇ ਬਾਅਦ ਭਾਬੀਆਂ ਵੱਲੋਂ ਲਾੜੇ ਵਾਂਗ ਉਸ ਦੇ ਵੀ ਸੁਰਮਾ ਪਾਇਆ ਜਾਂਦਾ ਹੈ ਤਾਂ ਕਿ ਉਹ ਹੋਰ ਵੀ ਸੋਹਣਾ ਲੱਗੇ ਅਤੇ ਪੁਰਾਣੇ ਸਮੇਂ ਵਿੱਚ ਇਸ ਦਾ ਮਹੱਤਵ ਕੁੱਝ ਹੋਰ ਹੀ ਹੁੰਦਾ ਸੀ ਅਤੇ ਕੁੱਝ ਹੋਰ ਹੈ।

 Hoshiarpur Village Garhdiwala Girl make sarwala In Marriage
ਅਨੌਖੀ ਮਿਸਾਲ : ਵਿਆਹ ‘ਚ ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ , ਜਾਣੋਂ ਸਰਵਾਲੇ ਦਾ ਮਤਲਬ

ਇਸ ਦੌਰਾਨ ਸਮਾਜ ‘ਚ ਇਸ ਰੀਤ ਨੂੰ ਅੱਗੇ ਤੋਰਦਿਆਂ ਗੜ੍ਹਦੀਵਾਲਾ ਪਿੰਡ ‘ਚ ਇੱਕ ਅਨੌਖੀ ਮਿਸਾਲ ਵੇਖਣ ਨੂੰ ਮਿਲੀ ਹੈ। ਜਿੱਥੇ ਰਾਜ ਰਾਣੀ ਨੇ ਪ੍ਰਵੀਨ ਕੁਮਾਰ ਦੀ ਧੀ ਸੁਦੀਕਸ਼ਾ ਨੂੰ ਆਪਣੇ ਲਾੜੇ ਬੇਟੇ ਯੋਗੇਸ਼ ਕੁਮਾਰ ਨਾਲ਼ ਸਰਵਾਲਾ ਬਣਾਇਆ ਹੈ।

Hoshiarpur Village Garhdiwala Girl make sarwala In Marriage
ਅਨੌਖੀ ਮਿਸਾਲ : ਵਿਆਹ ‘ਚ ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ , ਜਾਣੋਂ ਸਰਵਾਲੇ ਦਾ ਮਤਲਬ

ਇਸ ਮੌਕੇ ‘ਤੇ ਕੁੜੀ ਸੁਦੀਕਸ਼ਾ ਨੂੰ ਮੁੰਡਿਆਂ ਵਾਂਗ ਸੁੰਦਰ ਸ਼ੇਰਵਾਨੀ ਪਹਿਨਾਈ ਗਈ ਤੇ ਮੁੰਡਿਆਂ ਵਾਂਗ ਹੀ ਪੱਗ ਸਿਰ ਉੱਤੇ ਰੱਖੀ ਗਈ ਸੀ। ਇਸ ਦੌਰਾਨ ਲਾੜੇ ਦੀ ਭੈਣ ਪ੍ਰਵੀਨ ਕੁਮਾਰੀ ਨੇ ਬੜੇ ਮਾਣ ਨਾਲ਼ ਦੱਸਿਆ ਕਿ ਉਨ੍ਹਾਂ ਇਕ ਛੋਟੀ ਬੱਚੀ ਨੂੰ ਸਰਵਾਲਾ ਬਣਾਇਆ ਹੈ ਅਤੇ ਸਮਾਜ ਵਿੱਚ ਲੜਕੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਇਕ ਨਵਾਂ ਸੁਨੇਹਾ ਦਿੱਤਾ ਹੈ। ਇਲਾਕਾ ਨਿਵਾਸੀਆਂ ਨੇ ਪਰਿਵਾਰ ਦੇ ਇਸ ਕਦਮ ਨੂੰ ਸਹੀ ਦੱਸਿਆ ਹੈ।

Hoshiarpur Village Garhdiwala Girl make sarwala In Marriage
ਅਨੌਖੀ ਮਿਸਾਲ : ਵਿਆਹ ‘ਚ ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ , ਜਾਣੋਂ ਸਰਵਾਲੇ ਦਾ ਮਤਲਬ

ਦੱਸ ਦੇਈਏ ਕਿ ਪੁਰਾਣੇ ਸਮੇਂ ਵਿੱਚ ਬਰਾਤ ਵਿੱਚ ਸਰਵਾਲਾ ਉਸਨੂੰ ਬਣਾਇਆ ਜਾਂਦਾ ਸੀ ਕਿ ਜੋ ਚਾਚੇ -ਤਾਏ ਦੇ ਘਰਾਂ ‘ਚੋਂ ਲਾੜੇ ਦਾ ਭਰਾ ਲੱਗਦਾ ਹੋਵੇ। ਲਾੜੇ ਨਾਲ ਬਰਾਤ ਵਿੱਚ ਸਰਵਾਲਾ ਕਿਉਂ ਭੇਜਿਆ ਜਾਂਦਾ ਸੀ ,ਕਿਉਂਕਿ ਉਸ ਸਮੇਂ ਬਰਾਤ ਪੈਦਲ ਅਤੇ ਘੋੜਿਆਂ ਰਾਹੀਂ ਜਾਂਦੀ ਸੀ ਅਤੇ ਰਸਤੇ ਵਿੱਚ ਡਾਕੂ ਲੁੱਟਖੋਹ ਕਰਦੇ ਸੀ ਅਤੇ ਕਈ ਵਾਰ ਲਾੜੇ ਨੂੰ ਵੀ ਮਾਰ ਦਿੱਤਾ ਜਾਂਦਾ ਸੀ। ਇਸ ਕਰਕੇ ਲਾੜੇ ਦੀ ਸੁਰੱਖਿਆ ਲਈ ਸਰਵਾਲਾ ਬਣਾਇਆ ਜਾਂਦਾ ਸੀ। ਜੇਕਰ ਲਾੜੇ ਨਾਲ ਅਜਿਹੀ ਕੋਈ ਮੰਦਭਾਗੀ ਘਟਨਾ ਵਾਪਰਦੀ ਤਾਂ ਸਰਵਾਲਾ ਲਾੜੀ ਨੂੰ ਵਿਆਹ ਕੇ ਘਰ ਲਿਆਉਂਦਾ ਸੀ।
-PTCNews