Fri, Apr 26, 2024
Whatsapp

ਹੁਸ਼ਿਆਰਪੁਰ: ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Written by  Shanker Badra -- February 11th 2020 09:24 PM -- Updated: February 11th 2020 09:26 PM
ਹੁਸ਼ਿਆਰਪੁਰ: ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਹੁਸ਼ਿਆਰਪੁਰ: ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਹੁਸ਼ਿਆਰਪੁਰ: ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਨਈ ਆਬਾਦੀ ਵਿਖੇ ਸੋਮਵਾਰ ਸ਼ਾਮ ਨੂੰ ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕ ਲੜਕੀ ਦੀ ਪਛਾਣ 19 ਸਾਲਾਂ ਪ੍ਰੇਰਨਾਪੁੱਤਰੀ ਅਸ਼ਵਨੀ ਮਰਵਾਹਾ ਵਾਸੀ ਨਈ ਆਬਾਦੀ ਥਾਣਾ ਸਿਟੀ ਦੇ ਰੂਪ 'ਚ ਹੋਈ ਹੈ ,ਜੋ ਗੁਰੂ ਰਾਮ ਦਾਸ ਨਰਸਿੰਗ ਕਾਲਜ ਹੁਸ਼ਿਆਰਪੁਰ ਬੀਐੱਸਸੀ ਨਰਸਿੰਗ ਦੀ ਵਿਦਿਆਰਥਣ ਸੀ। [caption id="attachment_388480" align="aligncenter" width="300"]Hoshiarpur Village Nai Abadi Nursing student suicide with fan ਹੁਸ਼ਿਆਰਪੁਰ: ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ[/caption] ਮ੍ਰਿਤਕ ਲੜਕੀ ਦੇ ਭਰਾ ਪਾਰੁਲ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਾਤਾ ਕਿਸੇ ਦੁਕਾਨ 'ਚ ਕੰਮ ਕਰਦੀ ਹੈ।ਉਸ ਨੇ ਦੱਸਿਆ ਕਿ ਉਹ ਨਵੀਂ ਆਬਾਦੀ ਵਿਖੇ ਕਿਰਾਏ ਦੇ ਮਕਾਨ 'ਚ ਉਪਰਲੀ ਮੰਜਿਲ 'ਤੇ ਰਹਿੰਦੇ ਹਨ। ਜਦੋਂ ਅੱਜ ਉਸ ਦੇ ਕਾਲਜ ਆਉਣ ਤੋਂ ਬਾਅਦ ਉਸ ਨੇ ਉਪਰ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸ ਦੀ ਪੱਖੇ ਨਾਲ ਲਾਸ਼ ਲਟਕ ਰਹੀ ਸੀ। [caption id="attachment_388478" align="aligncenter" width="300"]Hoshiarpur Village Nai Abadi Nursing student suicide with fan ਹੁਸ਼ਿਆਰਪੁਰ: ਨਰਸਿੰਗ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ[/caption] ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।ਇਸ ਸਬੰਧੀ ਐੱਸਆਈ ਸੇਵਕ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। -PTCNews


Top News view more...

Latest News view more...