ਹੋਟਲ ਮਾਲਿਕ ਦੀ ਅਗਵਾ ਬੱਚੀ ਮੋਗਾ ਤੋਂ ਬਰਾਮਦ, ਆਰੋਪੀ ਡਰਾਈਵਰ ਦੀ ਭਾਲ ਜਾਰੀ

ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ ਪ੍ਰਾਪਰਟੀ ਕਾਰੋਬਾਰੀ ਦੀ ਦੋ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਸਫਲਤਾ ਹਾਸਿਲ ਕਰਦੇ ਹੋਏ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਜਦ ਕਿ ਉਸ ਦੇ ਤਿੰਨ ਹੋਰ ਸਾਥੀ ਅਜੇ ਫ਼ਰਾਰ ਹਨ। ਬੱਚੀ ਨੂੰ ਉਕਤ ਦੋਸ਼ੀਆਂ ਨੇ ਕਾਰੋਬਾਰੀ ਦੇ ਡਰਾਈਵਰ ਨਾਲ ਮਿਲ ਕੇ ਅਗਵਾ ਕੀਤਾ ਸੀ ਅਤੇ ਦੱਸ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਸੀ।

ਮੰਗਲਵਾਰ ਦੁਪਹਿਰੇ ਅਗਵਾ ਹੋਈ ਢਾਈ ਸਾਲਾ ਧੀ ਨੂੰ ਪੁਲਿਸ ਨੇ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਮੋਗਾ ਤੋਂ ਠੀਕ-ਠਾਕ ਮੁਕਤ ਕਰਵਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਨੂੰ ਅਗਵਾ ਕਰਨ ਵਾਲਾ ਡਰਾਈਵਰ ਫਰਾਰ ਹੋਣ ‘ਚ ਕਾਮਯਾਬ ਰਿਹਾ। ਪੁਲਿਸ ਉਸ ਦੀ ਸਰਗਰਮੀ ਨਾਲ ਤਲਾਸ਼ ਕਰ ਹੀ ਹੈ।

187 kids kidnapped in six months

ਮੁਲਜ਼ਮ ਦੀ ਪਛਾਣ ਡਗਰੂ ਨਿਵਾਸੀ ਰਾਜਿੰਦਰ ਪਾਲ ਵਜੋਂ ਹੋਈ ਹੈ। ਅਧਿਕਾਰਤ ਸੂਤਰਾਂ ਮੁਤਾਬਿਕ ਮੁਲਜ਼ਮ ਰਾਜੇਂਦਰ ਪਾਲ ਕਾਫੀ ਸਮੇਂ ਤੋਂ ਪੰਕਜ ਗੁਪਤਾ ਕੋਲ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ। ਜਾਣਕਾਰੀ ਮੁਤਾਬਿਕ ਉਕਤ ਆਰੋਪੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਵੀ ਦੱਸਦਾ ਸੀ। ਉਸ ਦੀ ਗੱਡੀ ਵਿਚੋਂ ਪੁਲਿਸ ਦੀ ਵਰਦੀ, ਪੁਲਿਸ ਦੀ ਬੈਲਟ ਤੇ ਪੁਲਿਸ ਦਾ ਆਈ ਕਾਰਡ ਵੀ ਬਰਾਮਦ ਕੀਤਾ ਹੈ।

Bengaluru: 11-year-old rescued after 16-hours of abduction, kidnappers  arrested | Cities News,The Indian Expressਜ਼ਿਕਰਯੋਗ ਹੈ ਕਿ ਇਹ ਵਾਰਦਾਤ ਮੰਗਲਵਾਰ ਦੁਪਹਿਰੇ ਉਦੋਂ ਹੋਈ ਜਦੋਂ ਹੋਟਲ ਕੀਜ਼ ਦੀ ਬਿਲਡਿੰਗ ਨੂੰ ਲੀਜ਼ ‘ਤੇ ਦੇਣ ਵਾਲੇ ਕਾਰੋਬਾਰੀ ਪੰਕਜ ਗੁਪਤਾ ਦਾ ਡਰਾਈਵਰ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੀ ਢਾਈ ਸਾਲਾ ਧੀ ਨੂੰ ਕਾਰ ‘ਚ ਘੁਮਾਉਣ ਲੈ ਗਿਆ। ਉਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਆਉਣ ਲੱਗਾ। ਸ਼ਾਮ 5 ਵਜੇ ਉਸ ਨੇ ਪੰਕਜ ਨੂੰ ਅਣਜਾਨ ਨੰਬਰ ਤੋਂ ਫੋਨ ਕਰ ਕੇ 10 ਲੱਖ ਦੀ ਫਿਰੌਤੀ ਮੰਗੀ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ 20 ਅਧਿਕਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਿਸ ਵਿਚ ਡੀਸੀਪੀ, ਏਡੀਸੀਪੀ, ਏਸੀਪੀ ਤੇ ਐੱਸਐੱਚਓ ਪੱਧਰ ਦੇ ਅਧਿਕਾਰੀ ਸਨ।