Tue, Apr 16, 2024
Whatsapp

10 ਸਾਲਾ ਬੱਚੀ ਨੂੰ Bed Box ਵਿੱਚ ਬੰਦ ਕਰ ਲੁੱਟ ਨੂੰ ਦਿੱਤਾ ਅੰਜਾਮ

Written by  Jasmeet Singh -- February 23rd 2022 04:26 PM
10 ਸਾਲਾ ਬੱਚੀ ਨੂੰ Bed Box ਵਿੱਚ ਬੰਦ ਕਰ ਲੁੱਟ ਨੂੰ ਦਿੱਤਾ ਅੰਜਾਮ

10 ਸਾਲਾ ਬੱਚੀ ਨੂੰ Bed Box ਵਿੱਚ ਬੰਦ ਕਰ ਲੁੱਟ ਨੂੰ ਦਿੱਤਾ ਅੰਜਾਮ

ਯਮੁਨਾਨਗਰ: ਯਮੁਨਾਨਗਰ ਦੀ ਬੁਟੋਰ ਵਿਹਰਾ ਕਾਲੋਨੀ 'ਚ ਦਿਨ-ਦਿਹਾੜੇ ਇਕ ਜੋੜੇ ਨੇ ਇਕ ਘਰ 'ਚ ਦਾਖਲ ਹੋ ਕੇ 10 ਸਾਲਾ ਮਾਸੂਮ ਬੱਚੀ ਨੂੰ ਬੰਧਕ ਬਣਾ ਲਿਆ ਅਤੇ ਉਸ ਨੂੰ ਬੈੱਡ ਦੇ ਅੰਦਰ ਬੰਦ ਕਰ ਘਰ ਲੁੱਟ ਲਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅਪਰਾਧੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 10-ਸਾਲਾ-ਮਾਸੂਮ-ਨੂੰ-Bed-Box-ਵਿੱਚ-ਬੰਦ-ਕਰ-ਦਿੱਤਾ-ਲੁੱਟ-ਨੂੰ-ਅੰਜਾਮ-5 ਇਹ ਵੀ ਪੜ੍ਹੋ: ਬੈਂਕ ਲੁੱਟ ਗਿਰੋਹ ਦੇ 8 ਮੈਂਬਰ ਕਾਬੂ, 28 ਲੱਖ ਰੁਪਏ ਕੀਤੇ ਬਰਾਮਦ ਯਮੁਨਾਨਗਰ ਦੀ ਬੁਟੋਰ ਵਿਹਾਰ ਕਲੋਨੀ 'ਚ ਅੱਜ ਦੁਪਹਿਰ ਲੁੱਟ ਦੀ ਘਟਨਾ ਵਾਪਰੀ ਅਤੇ ਲੁਟੇਰਿਆਂ 'ਚ ਇਕ ਔਰਤ ਅਤੇ ਇਕ ਪੁਰਸ਼ ਦੱਸੇ ਜਾ ਰਹੇ ਹਨ। ਲੁੱਟ ਦੀ ਵਾਰਦਾਤ ਤੋਂ ਬਾਅਦ ਘਰ ਦੇ ਅੰਦਰ ਮੌਜੂਦ ਬਾਲੜੀ ਦੀ ਚੀਖਾਂ ਸੁਣ ਜਦੋਂ ਗੁਆਂਢੀ ਇਕੱਠੇ ਹੋ ਗਏ ਤਾਂ ਉਨ੍ਹਾਂ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਮਾਸੂਮ ਬਾਲੜੀ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। 10-ਸਾਲਾ-ਮਾਸੂਮ-ਨੂੰ-Bed-Box-ਵਿੱਚ-ਬੰਦ-ਕਰ-ਦਿੱਤਾ-ਲੁੱਟ-ਨੂੰ-ਅੰਜਾਮ-5 ਪੀੜਤ ਬਾਲੜੀ ਮੁਤਾਬਕ ਇੱਕ ਔਰਤ-ਮਰਦ ਘਰ ਅੰਦਰ ਵੜੇ ਤੇ ਉਨ੍ਹਾਂ ਕਪੜੇ ਵਿਖਾਉਣ ਦੀ ਗੱਲ ਆਖੀ। ਜਦੋਂ ਮਾਸੂਮ ਕਮਰੇ ਦੀ ਚਾਬੀ ਲੈਣ ਗਈ ਤਾਂ ਪਿੱਛੇ ਤੋਂ ਔਰਤ ਆਈ ਜਿਸ ਨੇ ਮਾਸੂਮ ਲੜਕੀ ਦੀ ਗਰਦਨ 'ਤੇ ਚਾਕੂ ਰੱਖ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਪਰ ਜਦੋਂ ਕੁੜੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਮਾਸੂਮ ਨੂੰ ਬੈੱਡ (Bed Box) ਦੇ ਅੰਦਰ ਬੰਦ ਕਰ ਦਿੱਤਾ ਅਤੇ ਘਰ ਦੇ ਅੰਦਰ ਪਏ ਅਲਮਾਰੀਆਂ ਅਤੇ ਥਾਵਾਂ ਦੀ ਤਲਾਸ਼ੀ ਲੈਣ ਉਪਰੰਤ ਸਾਮਾਨ ਚੋਰੀ ਕਰ ਲਿਆ। ਹਾਲਾਂਕਿ ਜਾਂਦੇ ਸਮੇਂ ਬਦਮਾਸ਼ਾਂ ਨੇ ਕੁੜੀ ਬੈੱਡ ਚੋਂ ਤਾਂ ਕੱਢ ਦਿੱਤਾ ਪਰ ਉਸ ਦੇ ਹੱਥ-ਪੈਰ ਨਹੀਂ ਖੋਲ੍ਹੇ ਅਤੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਏ। ਇਹ ਵੀ ਪੜ੍ਹੋ: ਆਫ਼ਲਾਈਨ ਹੋਣਗੀਆਂ ਬੋਰਡ ਪ੍ਰੀਖਿਆਵਾਂ, ਸੁਪਰੀਮ ਕੋਰਟ ਨੇ ਆਨਲਾਈਨ ਪ੍ਰੀਖਿਆ ਦੀ ਮੰਗ ਕੀਤੀ ਖਾਰਿਜ 10-ਸਾਲਾ-ਮਾਸੂਮ-ਨੂੰ-Bed-Box-ਵਿੱਚ-ਬੰਦ-ਕਰ-ਦਿੱਤਾ-ਲੁੱਟ-ਨੂੰ-ਅੰਜਾਮ-5 ਅਪਰਾਧੀਆਂ ਦੇ ਚਲੇ ਜਾਣ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਿਰਾਏਦਾਰ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਬਾਲੜੀ ਦੇ ਹੱਥ ਪੈਰ ਬੰਨੇ ਹੋਏ ਸਨ। ਫਿਲਹਾਲ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਆਸਪਾਸ ਲੱਗੇ ਸੀਸੀਟੀਵੀ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਸੀਨ ਆਫ ਕਰਾਈਮ ਟੀਮ ਦੀ ਮਦਦ ਲੈ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾ ਸਕੇ। -PTC News


Top News view more...

Latest News view more...