Advertisment

ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ

author-image
Shanker Badra
Updated On
New Update
ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ
Advertisment
ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ:ਬਰਨਾਲਾ : ਤਪਾ ਮੰਡੀ ਦੇ ਪੁਰਾਣਾ ਬਾਜ਼ਾਰ 'ਚ ਰਹਿੰਦੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਅਚਾਨਕ ਛੱਤ ਡਿੱਗਣ ਕਾਰਨ ਸੁੱਤੇ ਪਏ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ ਹਨ। ਜਿਸ ਕਾਰਨ ਔਰਤ ਦੇ ਮੱਥੇ ਅਤੇ ਪੁੱਤ ਦੇ ਪੈਰਾਂ ਤੇ ਜ਼ਿਆਦਾ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਘਰੇਲੂ ਸਾਮਾਨ ਮਲਬੇ ਹੇਠਾਂ ਦੱਬਣ ਕਾਰਨ ਗਰੀਬ ਪਰਿਵਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। publive-image ਇਸ ਦੌਰਾਨ ਮਕਾਨ ਮਾਲਕ ਸ਼ਿਵ ਕੁਮਾਰ ਘਈ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਉਸ ਦੀ ਪਤਨੀ ਭੋਲੀ ਦੇਵੀ ਅਤੇ ਪੁੱਤਰ ਬੱਲੂ ਰਾਮ ਇੱਕ ਕਮਰੇ 'ਚ ਸੁੱਤੇ ਪਏ ਸਨ ਕਿ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਉਹ ਮਲਬੇ ਹੇਠਾਂ ਦੱਬੇ ਗਏ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਜਦਕਿ ਬਾਕੀ ਪਰਿਵਾਰਕ ਮੈਂਬਰ ਆਪਣਾ ਘਰੇਲੂ ਕੰਮ ਕਰ ਰਹੇ ਸੀ। publive-image ਜਿਸ ਤੋਂ ਬਾਅਦ ਰੌਲਾ ਪੈਣ 'ਤੇ ਆਲੇ-ਦੁਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਜ਼ਖ਼ਮੀਆਂ ਨੂੰ ਮਲਬੇ ਹੇਠੋਂ ਕੱਢਿਆ ਅਤੇ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਾਇਆ ਹੈ। ਇਸ ਹਾਦਸੇ ਦੌਰਾਨ ਘਰੇਲੂ ਸਮਾਨ,ਸਕੂਟਰ ਅਤੇ ਹੋਰ ਸਮਾਨ ਮਲਬੇ ਹੇਠਾਂ ਦੱਬਣ ਕਾਰਨ ਗਰੀਬ ਪਰਿਵਾਰ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। -PTCNews-
punjab-news house-roof-collapse
Advertisment

Stay updated with the latest news headlines.

Follow us:
Advertisment