Fri, Apr 19, 2024
Whatsapp

ਮਾਂ ਦਿਵਸ' ਮੌਕੇ ਮਾਂ ਨੂੰ ਕਰਾਓ ਖੁਸ਼ੀ ਦਾ ਅਹਿਸਾਸ , ਲੌਕਡਾਊਨ 'ਚ ਇਸ ਤਰ੍ਹਾਂ ਮਨਾਓ 'Mother's Day'

Written by  Kaveri Joshi -- May 09th 2020 02:46 PM
ਮਾਂ ਦਿਵਸ' ਮੌਕੇ ਮਾਂ ਨੂੰ ਕਰਾਓ ਖੁਸ਼ੀ ਦਾ ਅਹਿਸਾਸ , ਲੌਕਡਾਊਨ 'ਚ ਇਸ ਤਰ੍ਹਾਂ ਮਨਾਓ  'Mother's Day'

ਮਾਂ ਦਿਵਸ' ਮੌਕੇ ਮਾਂ ਨੂੰ ਕਰਾਓ ਖੁਸ਼ੀ ਦਾ ਅਹਿਸਾਸ , ਲੌਕਡਾਊਨ 'ਚ ਇਸ ਤਰ੍ਹਾਂ ਮਨਾਓ 'Mother's Day'

'Mother's Day' 2020 - ਮਾਂ ਦਿਵਸ' ਮੌਕੇ ਮਾਂ ਨੂੰ ਕਰਾਓ ਖੁਸ਼ੀ ਦਾ ਅਹਿਸਾਸ , ਲੌਕਡਾਊਨ 'ਚ ਇਸ ਤਰ੍ਹਾਂ ਮਨਾਓ 'Mother's Day': 'ਮਾਂ' ਸ਼ਬਦ ਖੁਦ 'ਚ ਸੰਪੂਰਨ ਹੈ , ਜਿਸਨੂੰ ਕਿਸੇ ਪਰਿਭਾਸ਼ਾ ਦੀ ਲੋੜ ਨਹੀਂ ! ਇਹ ਮਮਤਾ ਦੇ ਸਮੁੰਦਰ 'ਚ ਉਛਾਲੇ ਮਾਰਦੀਆਂ ਮੋਹ ਦੀਆਂ ਉਹ ਤੰਦਾਂ ਨੇ , ਜਿਹਨਾਂ ਦਾ ਅਹਿਸਾਸ ਹੀ ਇਸਦੀ ਪਰਿਭਾਸ਼ਾ ਹੈ । ਕੱਲ ਯਾਨੀ ਕਿ 10 ਮਈ ਨੂੰ 'ਮਾਂ ਦਿਵਸ' ਨੂੰ ਮਨਾਇਆ ਜਾਵੇਗਾ ।ਵੇਖਿਆ ਜਾਵੇ ਤਾਂ ਹਰ ਦਿਨ ਹੀ ਮਾਂ ਨੂੰ ਸਿਜਦਾ ਕਰਨਾ ਬਣਦਾ ਹੈ ਪਰ ਇਸ ਵਿਸ਼ੇਸ ਦਿਨ ਨੂੰ ਹੋਰ ਵੀ ਖਾਸ ਬਣਾਓ । ਕੁਝ ਅਜਿਹਾ ਕਰੋ ਜੋ ਤੁਹਾਡੇ ਮਾਤਾ ਜੀ ਦੇ ਮਨ ਨੂੰ ਖੁਸ਼ੀ ਪ੍ਰਦਾਨ ਕਰੇ । ਮਦਰ ਡੇਅ ਦਾ ਇਤਿਹਾਸ :- ਜੇ ਮਦਰ ਡੇਅ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਕਾਫ਼ੀ ਨਾਮ ਉੱਭਰ ਕੇ ਆਉਂਦੇ ਹਨ ਜਿਹਨਾਂ ਦਾ ਇਸ ਦਿਨ ਨੂੰ ਹੋਂਦ 'ਚ ਲਿਆਉਣ 'ਚ ਵਿਸ਼ੇਸ ਹਿੱਸਾ ਰਿਹਾ ਹੈ । 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ 'ਮਦਰਸ ਡੇ' ਨੂੰ ਰਾਸ਼ਟਰੀ ਦਿਨ ਐਲਾਨਿਆ। ਇਹ ਵੀ ਕਿਹਾ ਗਿਆ ਹੈ ਕਿ ਕਈ ਮੁਲਕਾਂ ਵਿਚ ਇਹ ਦਿਵਸ ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਅਲੱਗ-ਅਲੱਗ ਦੇਸ਼ ਇਸਨੂੰ ਆਪਣੇ ਹਿਸਾਬ ਨਾਲ ਮਨਾਉਂਦੇ ਹਨ । ਪਰ 1908 ਵਿਚ ਇਸ ਨੂੰ ਬਾਹਰਲੇ ਮੁਲਕਾਂ ਦੇ ਲੋਕਾਂ ਨੇ ਖੁੱਲ੍ਹ ਕੇ ਮਨਾਇਆ ਸੀ। ਇਸ ਤੋਂ ਬਾਅਦ 1914 ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਨੂੰਨੀ ਤੌਰ 'ਤੇ ਇਸ ਨੂੰ 'ਮਾਂ-ਦਿਵਸ' ਐਲਾਨਿਆ ਸੀ। ਮਾਂ-ਦਿਵਸ ਦੀ ਬਾਨੀ ਦੇ ਤੌਰ ਤੇ ਵਰਜੀਨੀਆ ਦੀ ਇਕ ਮਹਿਲਾ ਅੱਨਾ ਜਾਰਵਿਸ ਐਮ ਨੂੰ ਮੰਨਿਆ ਜਾਂਦਾ ਹੈ। ਉਂਝ ਇਸ ਮਾਂ ਦਿਵਸ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਦਰਜ਼ਾ ਦਿਵਾਉਣ ਵਿਚ ਅਮਰੀਕਾ ਦੀ ਪ੍ਰਸਿੱਧ ਲੇਖਿਕਾ ਜੂਲੀਆ ਵਾਰਡ ਹੌਵੇ ਦਾ ਵੀ ਅਹਿਮ ਰੋਲ ਰਿਹਾ ਹੈ । ਜਿਵੇਂ ਕਿ ਮੌਜੂਦਾ ਸਮੇਂ ਦੀ ਸਥਿਤੀ 'ਚ ਲੌਕਡਾਊਨ ਦੇ ਚਲਦੇ ਮਦਰਜ਼ ਡੇਅ 'ਤੇ ਤੁਸੀਂ ਆਪਣੇ ਮਾਤਾ ਜੀ ਨੂੰ ਬਾਹਰ ਨਹੀਂ ਲਿਜਾ ਸਕਦੇ ਤਾਂ ਘਰ 'ਚ ਰਹਿ ਕੇ ਕੁਝ ਖ਼ਾਸ ਕਰਨ ਦੀ ਕੋਸ਼ਿਸ਼ ਕਰੋ , ਜਿਸ ਨਾਲ ਯਕੀਨਨ ਉਹਨਾਂ ਨੂੰ ਇਹ ਦਿਨ ਚੰਗਾ ਲੱਗੇਗਾ । ਕਿਵੇਂ ਮਨਾਈਏ ਇਹ ਦਿਨ :- 1. ਘਰ 'ਚ ਬਣਾਓ ਕੇਕ :- ਮਦਰਜ਼ ਡੇਅ 'ਤੇ ਆਪਣੇ ਮਾਤਾ ਜੀ ਦਾ ਪਸੰਦੀਦਾ ਕੇਕ ਬਣਾਓ , ਉਹਨਾਂ ਨੂੰ ਸਰਪ੍ਰਾਈਜ਼ ਦਿਓ , ਕੇਕ ਕੱਟੋ ਅਤੇ ਉਹਨਾਂ ਨੂੰ ਅਹਿਸਾਸ ਕਰਾਓ ਕਿ ਤੁਹਾਡੇ ਮਨ 'ਚ ਉਹਨਾਂ ਪ੍ਰਤੀ ਕਿੰਨਾ ਪਿਆਰ ਹੈ । 2. ਮਨਪ੍ਰਸੰਦ ਡਿਸ਼ :- ਤੁਹਾਡੇ ਮਾਤਾ ਜੀ ਨੂੰ ਕੀ ਖਾਣਾ ਸਭ ਤੋਂ ਵਧੇਰੇ ਪਸੰਦ ਹੈ , ਰਸੋਈ 'ਚ ਜਾਓ ਅਤੇ ਉਹਨਾਂ ਦੀ ਪਸੰਦੀਦਾ ਚੀਜ਼ ਬਣਾਓ , ਜਿਸਨੂੰ ਖਾ ਕੇ ਉਹ ਬਹੁਤ ਖੁਸ਼ ਹੁੰਦੇ ਹੋਣ , ਇਹ ਯਕੀਨਨ ਉਹਨਾਂ ਨੂੰ ਪਸੰਦ ਆਵੇਗਾ । 3. ਡਰੈੱਸ ਬਣਾਓ :- ਉਮਰ ਭਾਵੇਂ ਕੋਈ ਵੀ ਹੋਵੇ , ਚੰਗਾ ਪਹਿਰਾਵਾ ਪਾਉਣ ਦਾ ਸ਼ੌਂਕ ਹਰ ਕਿਸੇ ਨੂੰ ਹੁੰਦਾ ਹੈ , ਜੇਕਰ ਤੁਹਾਨੂੰ ਸਿਲਾਈ ਆਉਂਦੀ ਹੈ ਤਾਂ ਆਪਣੇ ਮਾਤਾ ਜੀ ਨੂੰ ਕੁਝ ਸਿਓ ਕੇ ਦਿਓ , ਉਹ ਕੋਈ ਵੀ ਡਰੈੱਸ ( ਸੂਟ , ਪਲਾਜ਼ੋ , ਫਰਾਕ ਸੂਟ , ਪਜ਼ਾਮੀ ਸੂਟ ਜਾਂ ਕੋਈ ਵੀ ਡਰੈੱਸ ) ਹੋ ਸਕਦੀ ਹੈ । https://media.ptcnews.tv/wp-content/uploads/2020/05/WhatsApp-Image-2020-05-09-at-1.55.47-PM.jpeg 4. ਮੂਵੀਜ਼ ਦਿਖਾਓ :- ਹਾਂ ਮੰਨਦੇ ਹਾਂ ਕਿ ਅਸੀਂ ਫਿਲਮ ਵੇਖਣ ਲਈ ਬਾਹਰ ਕਿਸੇ ਸਿਨੇਮਾ ਹਾਲ ਜਾਂ ਮਾਲ 'ਚ ਇਸ ਵਕਤ ਨਹੀਂ ਜਾ ਸਕਦੇ , ਪਰ ਚਿੰਤਾ ਕਿਸ ਗੱਲ ਦੀ , ਤੁਹਾਡੇ ਕੋਲ ਲੈਪਟੋਪ ਜਾਂ ਮੋਬਾਈਲ ਹੈ ਤਾਂ ਉਹਨਾਂ ਨੂੰ ਕੋਈ ਚੰਗੀ ਫ਼ਿਲਮ ਦਿਖਾਓ , ਇਸ ਨਾਲ ਉਹਨਾਂ ਦਾ ਸਮਾਂ ਵੀ ਵਧੀਆ ਬੀਤੇਗਾ ਅਤੇ ਮਨੋਰੰਜਨ ਵੀ ਹੋਵੇਗਾ । 5. ਪੇਂਟਿੰਗ ਬਣਾਓ :- ਤੋਹਫ਼ਾ ਕੋਈ ਵੀ ਹੋਵੇ ਮਾਂ ਨੂੰ ਚੰਗਾ ਲੱਗਦਾ ਹੀ ਹੈ , ਜੇ ਤੁਹਾਨੂੰ ਪੇਟਿੰਗ ਆਉਂਦੀ ਹੈ ਤਾਂ ਇਸ ਜ਼ਰੀਏ ਵੀ ਮਾਂ-ਦਿਵਸ 'ਤੇ ਤੁਸੀਂ ਉਹਨਾਂ ਨੂੰ ਪਿਆਰ ਦਾ ਅਹਿਸਾਸ ਕਰਵਾ ਸਕਦੇ ਹੋ । ਮਾਂ ਦੇ ਪਿਆਰ ਨੂੰ ਦਰਸਾਉਂਦੀ ਇੱਕ ਪੇਂਟਿੰਗ ਬਣਾਓ ਜਾਂ ਕਾਰਡ ਵੀ ਬਣਾ ਸਕਦੇ ਹੋ । https://media.ptcnews.tv/wp-content/uploads/2020/05/WhatsApp-Image-2020-05-09-at-1.56.46-PM.jpeg 6. ਪਿਆਰ ਭਰਿਆ ਨੋਟ ( ਪੱਤਰ ) ਲਿਖੋ :- ਇੱਕ ਹੱਥ ਲਿਖਤ ਪਿਆਰੀ ਜਿਹੀ ਚਿੱਠੀ ਲਿਖੋ , ਜਿਵੇਂ ਪੁਰਾਣਿਆਂ ਸਮਿਆਂ 'ਚ ਲੋਕ ਲਿਖਿਆ ਕਰਦੇ ਸੀ । ਇਹ ਉਹਨਾਂ ਦੀਆਂ ਯਾਦਾਂ ਤਾਜ਼ਾ ਵੀ ਕਰੇਗੀ ਅਤੇ ਇੱਕ ਪਿਆਰ ਭਰਿਆ ਅਹਿਸਾਸ ਵੀ ਦੇਵੇਗੀ। ਜਾਂ ਫਿਰ ਜੇਕਰ ਉਹ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਵਾਲ 'ਤੇ ਸੋਹਣੀ ਜਿਹੀ wish ਕਰੋ। 7. ਕੰਮ ਤੋਂ ਕਰਵਾਓ ਛੁੱਟੀ :- ਮਾਂ ਸਾਡੇ ਲਈ ਚਤੇ ਪਹਿਰ ਰਸੋਈ 'ਚ ਰੁੱਝੀ ਰਹਿੰਦੀ ਹੈ , ਮਾਂ-ਦਿਵਸ 'ਤੇ ਉਹਨਾਂ ਨੂੰ ਰਸੋਈ ਤੋਂ ਛੁੱਟੀ ਦਿਓ ਅਤੇ ਸਾਰਾ ਦਿਨ ਉਹਨਾਂ ਨਾਲ ਬਿਤਾਓ । https://media.ptcnews.tv/wp-content/uploads/2020/05/WhatsApp-Image-2020-05-09-at-1.59.18-PM.jpeg 8. ਖੂਬਸੂਰਤੀ ਨੂੰ ਲਗਾਓ ਚਾਰ-ਚੰਨ :- ਸਾਰਾ ਦਿਨ ਕੰਮ ਕਾਰ 'ਚ ਵਿਅਸਤ ਆਪਣੀ ਪਿਆਰੀ ਮਾਂ ਨੂੰ ਘਰ 'ਚ ਹੀ ਸਕੂਨ ਮਹਿਸੂਸ ਕਰਵਾਓ । ਮਸਾਜ ਕਰੋ , ਮੈਨੀ-ਪੈਡੀ ਕਰੋ , ਮਾਂ ਨੂੰ ਸੁਆਰੋ ਅਤੇ ਸਪੈਸ਼ਲ ਫੀਲ ਕਰਵਾਓ । ਹਾਲਾਂਕਿ ਅਸੀਂ ਮਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਪਰ ਹਾਂ ਉਪਰੋਕਤ ਸੁਝਾਅ ਮਾਂ ਨੂੰ ਬੇਹੱਦ ਖਾਸ ਮਹਿਸੂਸ ਕਰਨ 'ਚ ਸਹਾਈ ਹੋ ਸਕਦੇ ਹਨ । ਮਾਂ ਦੇ ਕਾਰਨ ਹੀ ਸਾਨੂੰ ਇਹ ਜਗ ਵੇਖਣਾ ਨਸੀਬ ਹੋਇਆ ਹੈ । 'ਮਾਂ-ਦਿਵਸ' 'ਤੇ ਛੋਟੇ ਨਜ਼ਰਾਨੇ ਉਸਨੂੰ ਖੁਸ਼ੀ ਦਾ ਅਹਿਸਾਸ ਜ਼ਰੂਰ ਕਰਵਾਉਣਗੇ । ਕੱਲ ਦਾ ਦਿਨ ਮਾਂ ਨੂੰ ਸਮਰਪਿਤ ਕਰੋ , ਦੁਨੀਆਂ ਤੇ ਵੱਸਦੀਆਂ ਸਾਰੀਆਂ ਮਾਵਾਂ ਨੂੰ ਮਾਂ-ਦਿਵਸ ਦੀ ਮੁਬਾਰਕ ।


Top News view more...

Latest News view more...