ਕੁਝ ਆਦਤਾਂ ਜੋ ਰੱਖ ਸਕਦੀਆਂ ਹਨ ਤੁਹਾਨੂੰ ਸਿਹਤਮੰਦ

healthy life
healthy life

ਅੱਜ ਦੇ ਬਿਜ਼ੀ ਸਮੇਂ ‘ਚ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਜਿੰਨਾ ਮੁਸ਼ਕਲ ਹੁੰਦਾ ਹੈ। ਊਨਾ ਹੀ ਹੁੰਦਾ ਕਈ ਵਾਰ “ਤੰਦਰੁਸਤ” ਆਦਤਾਂ ਵੀ ਗੈਰ-ਸਿਹਤਮੰਦ ਹੋ ਜਾਂਦੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਲਈ ਵਿਟਾਮਿਨ ਦਾ ਸੇਵਨ ਤੇ ਕਸਰਤ ਦੀ ਰੁਟੀਨ ਨੂੰ ਕਾਇਮ ਰੱਖਦੇ ਹਨ ਤਾਂ ਉਹ ਤੰਦਰੁਸਤ ਹਨ। ਹਾਲਾਂਕਿ, ਬਹੁਤਿਆਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦੀਆਂ ਆਦਤਾਂ ਹੀ ਉਨ੍ਹਾਂ ਨੂੰ ਬਿਮਾਰੀ ਲਈ ਜ਼ੋਖਮ ਵਿੱਚ ਪਾ ਸਕਦੀਆਂ ਹਨ |ਅਸੀਂ ਘੱਟੋ-ਘੱਟ ਇਨ੍ਹਾਂ ਆਦਤਾਂ ਨੂੰ ਛੱਡਣ ਤੇ ਸਿਹਤਮੰਦ ਜ਼ਿੰਦਗੀ ਜਿਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। 9 healthy habits to help you live longer and reduce your insurance premiums  – Better Protectਜਾਣੋ ਰੋਜ਼ ਦੀਆਂ ਕੁਝ ਆਦਤਾਂ ਜੋ ਸ਼ਾਇਦ ਤੁਹਾਨੂੰ ਬਿਮਾਰ ਕਰ ਸਕਦੀਆਂ ਹਨ |1. ਗਲਤ ਢੰਗ ਨਾਲ ਬੈਠਣਾ: ਬਾਡੀ ਪ੍ਰਫੈਕਟ ਹੋਣ ਦੇ ਬਾਵਜੂਦ ਬੈਠਣ ਦਾ ਗਲਤ ਤਰੀਕਾ ਤੁਹਾਡੀ ਪਿੱਠ ਦਰਦ ਤੇ ਚਰਬੀ ਦੇ ਢਿੱਡ ‘ਚ ਇਕੱਠਾ ਹੋਣ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਗਲਤ ਬੈਠਣ ਦਾ ਢੰਗ ਮਾਸਪੇਸ਼ੀਆਂ ਵਿੱਚ ਤਣਾਅ ਦਾ ਕਾਰਨ ਬਣਦਾ ਹੈ ਤੇ ਪਿੱਠ ਦੇ ਲਚਕੀਲੇਪਨ ਨੂੰ ਵੀ ਘਟਾਉਂਦਾ ਹੈ, ਜਿਸ ਕਾਰਨ ਥੋੜ੍ਹਾ ਜਿਹਾ ਝਟਕਾ ਵੀ ਤੁਹਾਨੂੰ ਵਧੇਰੇ ਦਰਦ ਦਿੰਦਾ ਹੈ।12 Habits of Super-Healthy People2. ਨਾਸ਼ਤਾ ਨਾ ਖਾਣਾ: ਨਾਸ਼ਤਾ ਕਰਨਾ ਦਿਨ ਦਾ ਸਭ ਤੋਂ ਮਹੱਤਵਪੂਰਣ ਭੋਜਨ ਹੁੰਦਾ ਹੈ। ਅਜਿਹਾ ਨਾ ਕਰਨ ਦਾ ਨੁਕਸਾਨ ਹਾਰਮੋਨਲ ਅਸੰਤੁਲਨ, ਚੀਜ਼ਾਂ ਨੂੰ ਯਾਦ ਕਰਨ ਵਿੱਚ ਮੁਸ਼ਕਲ ਤੇ ਜਲਦੀ ਮੂਡ ਖ਼ਰਾਬ ਦਾ ਕਾਰਨ ਹੋ ਸਕਦਾ ਹੈ। ਇਸ ਦੇ ਨਾਲ ਹੀ ਨਾਸ਼ਤਾ ਨਾ ਕਰਨ ਕਰਕੇ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਭਾਰ ਵਧਦਾ ਹੈ ਤੇ ਸਰੀਰ ਸੁਸਤ ਹੋ ਜਾਂਦਾ ਹੈ।How to stay healthy staying with family who don't care about nutrition -  Insider3. ਘੱਟ ਪਾਣੀ ਪੀਣਾ: ਸਰੀਰ ਵਿੱਚ ਪਾਣੀ ਦੀ ਘਾਟ ਥਕਾਵਟ, ਚਮੜੀ ਦੀ ਖੁਸ਼ਕੀ, ਚਿੜਚਿੜੇਪਨ, ਧਿਆਨ ਕੇਂਦਰਤ ਕਰਨ ਵਿੱਚ ਮੁਸ਼ਕਲ ਤੇ ਰਚਨਾਤਮਕਤਾ ਵਿੱਚ ਕਮੀ ਦਾ ਕਾਰਨ ਬਣਦੀ ਹੈ। ਇਸ ਦੇ ਨਾਲ ਹੀ ਇਮਿਊਨ ਸਿਸਟਮ ਵਿੱਚ ਇੱਕ ਸਮੱਸਿਆ ਹੈ। ਇਸੇ ਲਈ ਸਰੀਰ ਨੂੰ ਹਮੇਸ਼ਾਂ ਹਾਈਡਰੇਟ ਰੱਖੋ। ਜਦੋਂ ਵੀ ਪਿਆਸੇ ਹੋਵੋ ਤਾਂ ਪਾਣੀ ਪੀਓ।10 Simple Steps to Increase Life Expectancy4. ਪੂਰੀ ਨੀਂਦ ਨਾ ਲੈਣਾ: ਘੱਟ ਨੀਂਦ ਆਉਣ ਨਾਲ ਦਿਨ ਭਰ ਸਰੀਰ ਦੀ ਥਕਾਵਟ ਤੇ ਜਲਣ ਰਹਿੰਦੀ ਹੈ, ਜਿਸ ਕਾਰਨ ਉਦਾਸੀ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਪੂਰੀ ਨੀਂਦ ਨਾ ਲੈਣ ਕਾਰਨ ਹਾਈ ਬਲੱਡ ਪ੍ਰੈਸ਼ਰ ਤੇ ਕੋਲੈਸਟਰੋਲ ਦੀ ਸੰਭਾਵਨਾ ਵਧ ਜਾਂਦੀ ਹੈ।

The best way to lose weight boils down to these three things5. ਵਧੇਰੇ ਦਰਦ-ਨਿਵਾਰਕ ਦਵਾਈਆਂ ਲੈਣਾ: ਗਠੀਏ ਜਾਂ ਮਾਸਪੇਸ਼ੀ ਵਿੱਚ ਦਰਦ ਨੂੰ ਘਟਾਉਣ ਵਾਲੀਆਂ ਦਵਾਈਆਂ ਜਿਵੇਂ ਕਿ ਆਈਬੂਪ੍ਰੋਫਿਨ ਜਾਂ ਐਸਪਰੀਨ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਅਲਸਰ, ਪੇਟ ਦਰਦ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੁੰਦਾ ਹੈ। ਇਹ ਦਵਾਈਆਂ ਤੁਹਾਨੂੰ ਥੋੜ੍ਹੇ ਸਮੇਂ ਲਈ ਆਰਾਮ ਦੇਣ ਚਾਹੀਦਾ ਹੈ। ਇਸੇ ਕਰਕੇ ਬਗੈਰ ਡਾਕਟਰ ਦੀ ਸਲਾਹ ਤੋਂ ਕੋਈ ਦਰਦ-ਨਿਵਾਰਕ ਨਾ ਲਓ।Keto weight loss: 'Low-carb plan not for longterm' - Expert warns of diet's  restrictions | Express.co.uk6. ਡੈਸਕ ‘ਤੇ ਦੁਪਹਿਰ ਦਾ ਖਾਣਾ: ਅਸੀਂ ਅਕਸਰ ਡੈਸਕ ‘ਤੇ ਦੁਪਹਿਰ ਦਾ ਖਾਣਾ ਖਾਦੇ ਹਾਂ ਜਾਂ ਕੰਮ ਕਰਦੇ ਸਮੇਂ ਸਨੈਕਸ ਕਰਦੇ ਹਾਂ ਪਰ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹਾਡੀ ਇਹ ਆਦਤ ਤੁਹਾਨੂੰ ਕੀਟਾਣੂ ਦਾ ਸ਼ਿਕਾਰ ਵੀ ਬਣਾ ਸਕਦੀ ਹੈ। ਖੋਜ ਦਰਸਾਉਂਦੀ ਹੈ ਕਿ ਤੁਹਾਡੇ ਲੈਪਟਾਪ ਜਾਂ ਡੈਸਕਟੌਪ ਦੇ ਕੀਬੋਰਡ ‘ਤੇ ਵੀ ਬਹੁਤ ਸਾਰੇ ਸੂਖਮ ਜੀਵ ਮੌਜੂਦ ਹੁੰਦੇ ਹਨ।How to Create a Food Pantry for Your Work Desk - Cheap & Healthy7. ਨਹੁੰ ਚਬਾਉਣਾ: ਇਹ ਇੱਕ ਬਹੁਤ ਹੀ ਆਮ ਆਦਤ ਹੈ ਜੋ ਅਕਸਰ ਲੋਕਾਂ ਵਿੱਚ ਹੁੰਦੀ ਹੈ। ਸਾਡੇ ਨਹੁੰਆਂ ਵਿੱਚ ਮੈਲ, ਧੂੜ ਤੇ ਕੀਟਾਣੂ ਹਨ। ਇਨ੍ਹਾਂ ਨੂੰ ਚਬਾਉਣ ਨਾਲ ਇਹ ਕੀਟਾਣੂ ਮੂੰਹ ਵਿਚ ਜਾ ਸਕਦੇ ਹਨ।

5 Gross Reasons Why You Should Never Bite Your Fingernails8. ਫੋਨ ਨੂੰ ਵਾਸ਼ਰੂਮ ਵਿਚ ਲਿਜਾਣਾ: ਜੇ ਤੁਹਾਨੂੰ ਟਾਇਲਟ ਸ਼ੀਟ ‘ਤੇ ਬੈਠ ਕੇ ਕਿੰਡਲ ਪੜ੍ਹਨ ਦੀ ਆਦਤ ਹੈ, ਤਾਂ ਬਿਮਾਰ ਹੋਣ ਤੋਂ ਪਹਿਲਾਂ ਇਸ ਆਦਤ ਨੂੰ ਛੱਡ ਦਿਓ। ਟਾਇਲਟ ਸੀਟ ‘ਤੇ ਕੀਟਾਣੂਆਂ ਦੀ ਵੱਡੀ ਮਾਤਰਾ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੈਕਟੀਰੀਆ ਤੇ ਹੋਰ ਕੀਟਾਣੂਆਂ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਵਾਸ਼ਰੂਮ ਤੋਂ ਬਾਹਰ ਆਉਣ ਤੋਂ ਬਾਅਦ ਤੁਸੀਂ ਉਹ ਫੋਨ ਖਾਣਾ ਖਾਣ ਵੇਲੇ, ਸੌਣ ਵੇਲੇ ਤੇ ਹਰ ਥਾਂ ਵਰਤਦੇ ਹੋ, ਜੋ ਉਨ੍ਹਾਂ ਕੀਟਾਣੂਆਂ ਨੂੰ ਦੂਸਰੀਆਂ ਥਾਂਵਾਂ ‘ਤੇ ਵੀ ਪਹੁੰਚ ਸਕਦਾ ਹੈ।Using phone in toilet is dangerous - अगर आप भी टॉयलेट में फोन का इस्तेमाल  करते हैं तो ये खबर आपको पढ़ना जरूरी है9. ਜਨਤਕ ਪਖਾਨਿਆਂ ਵਿੱਚ ਸਾਬਣ ਦੀ ਵਰਤੋਂ: ਬਹੁਤ ਸਾਰੇ ਲੋਕ ਦਿਨ ਵਿੱਚ ਜਨਤਕ ਪਖਾਨੇ ਦੀ ਵਰਤੋਂ ਕਰਦੇ ਹਨ, ਇਸ ਲਈ ਇੱਥੇ ਵੱਡੀ ਗਿਣਤੀ ਵਿਚ ਬੈਕਟਰੀਆ ਮੌਜੂਦ ਹੁੰਦੇ ਹਨ। ਜੇ ਤੁਸੀਂ ਆਪਣੇ ਹੱਥਾਂ ਨੂੰ ਉਥੇ ਰੱਖੇ ਸਾਬਣ ਨਾਲ ਧੋ ਲੈਂਦੇ ਹੋ, ਤਾਂ ਇਹ ਤੁਹਾਡੇ ਹੱਥਾਂ ਨੂੰ ਸਾਫ਼ ਕਰਨ ਦੀ ਬਜਾਏ ਗੰਦਾ ਕਰ ਦਿੰਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਾਬਣ ਨੂੰ ਛੂਹਿਆ ਹੈ ਤੇ ਇਸ ਦੀ ਵਰਤੋਂ ਕੀਤੀ ਹੈ।10. ਤਮਾਕੂਨੋਸ਼ੀ: ਤਮਾਕੂਨੋਸ਼ੀ ਸਿਹਤ ਸਬੰਧੀ ਬਿਮਾਰੀਆਂ ਦੇ ਨਾਲ-ਨਾਲ ਦਿਲ ਦੀ ਬਿਮਾਰੀ ਦਾ ਕਾਰਨ ਵੀ ਬਣ ਸਕਦੀ ਹੈ। ਤਮਾਕੂਨੋਸ਼ੀ ਕਰਨ ਵਾਲੇ ਆਮ ਲੋਕਾਂ ਨਾਲੋਂ ਦਿਲ ਦੇ ਦੌਰੇ ਦੇ ਵਧੇਰੇ ਜੋਖਮ ਵਿਚ ਹੁੰਦੇ ਹਨ।