ਕਿਵੇਂ ਬਣਾਈ ਜਾਵੇ ਘਰ 'ਚ ਪੰਜੀਰੀ, ਕੀ ਹਨ ਇਸ ਦੇ ਫਾਇਦੇ

By Jagroop Kaur - November 12, 2020 4:11 pm

ਸਰਦੀਆਂ ਦਾ ਮੌਸਮ ਆ ਗਿਆ ਹੈ,ਇਸ ਮੌਸਮ 'ਚ ਸਿਹਤ ਜਲਦੀ ਨਾਸਾਜ਼ ਹੋ ਜਾਂਦੀ ਹੈ,ਅਜਿਹੇ ਚ ਦੇਸੀ ਖੁਰਾਕਾਂ ਖਾਣਾ ਕਾਫੀ ਲਾਹੇਵੰਦ ਹੁੰਦਾ ਹੈ। ਜੇਕਰ ਗੱਲ ਕਰੀਏ ਦੇਸੀ ਖੁਰਾਕਾਂ ਦੀ ਤਾਂ ਇਹਨਾਂ 'ਚ ਪੰਜੀਰੀ ਤੋਂ ਵੱਧ ਸਿਹਤਮੰਦ ਹੋ ਏ ਨਹੀਂ ਸਕਦੀ। ਇਨਾਂ ਹੀ ਨਹੀਂ ਪੰਜੀਰੀ ਸਭ ਤੋਂ ਜ਼ਿਆਦਾ ਉਨ੍ਹਾਂ ਔਰਤਾਂ ਲਈ ਫਾਇਦੇਮੰਦ ਜਿਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ। ਕੁਝ ਸਮੇਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਘਰਾਂ 'ਚ ਮਾਂ, ਦਾਦੀ, ਭਰਜਾਈ, ਭੈਣ ਕਈ ਔਰਤਾਂ ਹੁੰਦੀਆਂ ਸਨ ਜੋ ਘਰ 'ਚ ਪੰਜੀਰੀ ਬਣਾ ਕੇ ਗਰਭਵਤੀ ਔਰਤਾਂ ਨੂੰ ਖਵਾਉਂਦੀਆਂ ਸਨ ਜਿਸ ਨਾਲ ਜਚ ਬੱਚਾ ਤੰਦਰੁਸਤ ਰਹਿੰਦਾ ਸੀ,ਅਤੇ ਨਾਲ ਹੀ ਲਈ ਬਣਾਉਂਦੀਆਂ ਸੀ ਪਰ ਹੁਣ ਜਮਾਨੇ ਦੇ ਨਾਲ - ਨਾਲ ਰਹਿਣ - ਸਹਿਣ ਵੀ ਬਦਲ ਗਿਆ ਹੈ ਪਰ ਪੰਜੀਰੀ ਦੇ ਫਾਇਦੇ ਨਹੀਂ ਬਦਲੇ ਹਨ।Besan Panjiri Recipe - My Healthy Breakfast

ਪੰਜੀਰੀ ਕਿਓਂ ਹੈ ਸਿਹਤ ਲਈ ਜ਼ਰੂਰੀ

ਗੱਲ ਕੀਤੀ ਜਾਵੇ ਪੇਂਡੂ ਸਮਾਜ ਦੀ ਤਾਂ ਉਥੇ ਵਧੇਰੇ ਤੌਰ ਤੇ ਘਰੇਲੂ ਨੁਸਖਿਆਂ ਅਤੇ ਘਰ ਦੀਆਂ ਬਣੀਆਂ ਖੁਰਾਕਾਂ ਜਿਵੇਂ ਕਿ ਪੰਜੀਰੀ ਦੀ ਬੜੀ ਮਹੱਤਤਾ ਹੈ।ਪੰਜੀਰੀ ਦੇ ਸ਼ਬਦੀ ਮਤਲਬ ਹਨ ਪੰਜ ਚੀਜ਼ਾਂ ਦਾ ਸੁਮੇਲ; ਘਿਉ ਵਿਚ ਆਟਾ ਭੁੰਨ ਕੇ ਉਸ ਵਿਚ ਪੰਜ ਪਦਾਰਥ ਜ਼ੀਰਾ, ਸੁੰਢ, ਅਜਵਾਇਣ,ਕਮਰਕਸ ਆਦਿ ਵਗੈਰਾ ਮਿਲਾਉਣੇ। ਇਹ ਪੰਜੀਰੀ ਬਹੁਤ ਹੀ ਤਾਕਤਵਰ ਅਹਾਰ ਹੈ ਜੋ ਹਰ ਇਕ ਲਈ ਬਹੁਤ ਜ਼ਰੂਰੀ ਹੈ। ਪੰਜੀਰੀ ਵਿਚ ਪਾਈਆਂ ਤਾਕਤਵਰ ਚੀਜ਼ਾਂ ਮਗਜ਼, ਲੋਧ, ਗੂੰਦ, ਸੌਂਫ, ਬਦਾਮ ਆਦਿ ਦਾ ਸੇਵਨ ਕਰਕੇ ਸਾਨੂੰ ਸਰੀਰਕ ਸ਼ਕਤੀ ਮਿਲਦੀ ਹੈ।Bulk order panjiri pouches — Dadima'spanjiri recipe in punjabi

ਕਿਹਾ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤ ਬੇੱਹਦ ਕਮਜ਼ੋਰ ਹੋ ਜਾਂਦੀ ਹੈ , ਜਿਸ ਵਿਚ ਉਸਨੂੰ ਦੇਸੀ ਖੁਰਾਕ ਯਾਨੀ ਕਿ ਆਦਿ ਖੁਆ ਕੇ ਹਸ਼ਟ ਪੁਸ਼ਟੀ ਕੀਤਾ ਜਾ ਸਕਦਾ ਹੈ ਕਿਉਂਕਿ ਪੰਜੀਰੀ 'ਚ ਪਾਏ ਜਾਣ ਵਾਲੇ ਡਰਾਈ ਫਰੂਟ ,ਸੁਕੇ ਮੇਵੇ ਪੰਜੀਰੀ ਨੂੰ ਤਾਕਤਵਰ ਬਣਾਉਂਦੇ ਹਨ। ਇਸ ਨੂੰ ਤੁਸੀਂ ਇਕ ਵਾਰ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ।Panjiri Recipe for New Mothers - Nishamadhulika.comਬੱਚੇ ਦੇ ਜਨਮ ਤੋਂ ਕੁਝ ਦਿਨ ਬਾਅਦ ਜ਼ੱਚਾ ਨੂੰ ਦਿੱਤੀ ਜਾਂਦੀ ਵਿਸ਼ੇਸ਼ ਖੁਰਾਕ ਨੂੰ ‘ਪੰਜੀਰੀ’ ਜਾਂ ‘ਦਾਬੜਾ’ ਕਿਹਾ ਜਾਂਦਾ ਹੈ। ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਤਕ ਛਿਲੇ ਦੇ ਪਹਿਲੇ ਦਿਨਾਂ ਵਿੱਚ ਮਾਂ ਨੂੰ ਛੁਹਾਣੀ ਖੁਆਈ ਜਾਂਦੀ। ਪੰਜਵੇਂ ਕੁ ਦਿਨ ਦੇਸੀ ਘਿਓ ਵਿੱਚ ਥੋੜ੍ਹਾ ਜਿਹਾ ਆਟਾ ਭੁੰਨ ਕੇ ਉਸ ਵਿੱਚ ਦਾਖਾਂ ਤੇ ਬਦਾਮ ਆਦਿ ਪਾ ਕੇ ਘੱਟ ਮਿੱਠੇ ਵਾਲੀ ‘ਗੋਈ’ ਭਾਵ ਪਤਲਾ ਜਿਹਾ ਕੜਾਹ ਬਣਾਇਆ ਜਾਂਦਾ। ਇਸ ਨੂੰ ‘ਸੀਰਾ’ ਵੀ ਕਿਹਾ ਜਾਂਦਾ ਹੈ।Pin on Mistanਸਵੇਰੇ ਨਹਾਉਣ ਤੋਂ ਬਾਅਦ ਦੁੱਧ ਨਾਲ ਇਹ ਗੋਈ ਜੱਚਾ ਨੂੰ ਖਾਣ ਲਈ ਦਿੱਤੀ ਜਾਂਦੀ। ਮਿਹਨਤ-ਮੁਸ਼ੱਕਤ ਤੇ ਹੱਥੀਂ ਕੰਮ ਕਰਨ ਵਾਲੀਆਂ ਮੁਟਿਆਰਾਂ ਦਾ ਹਾਜ਼ਮਾ ਬੜਾ ਵਧੀਆ ਹੁੰਦਾ ਅਤੇ ਉਹ ਇਸ ਨੂੰ ਅਰਾਮ ਨਾਲ ਹਜ਼ਮ ਕਰ ਜਾਂਦੀਆਂ। ਜਿੰਨੇ ਦਿਨ ਪੰਜੀਰੀ ਜਾਂ ਦਾਬੜਾ ਨਹੀਂ ਰਲਾਇਆ ਜਾਂਦਾ ਉਨ੍ਹਾਂ ਦਿਨਾਂ ਵਿੱਚ ਇਹੋ ਖੁਰਾਕ ਜੱਚਾ ਨੂੰ ਸਵੇਰ ਵੇਲੇ ਦਿੱਤੀ ਜਾਂਦੀ ਅਤੇ ਦਿਨੇ ਹਲਕਾ-ਫੁਲਕਾ ਖਾਣਾ ਦਿੱਤਾ ਜਾਂਦਾ।

ਪੰਜੀਰੀ ਬਣਾਉਣ ਦਾ ਤਰੀਕਾ

ਮਾਰਕੀਟ ਵਿਚ ਵੀ ਬਣੀ ਬਣਾਈ ਪੰਜੀਰੀ ਮਿਲਦੀ ਹੈ। ਪਰ ਘਰ ਦੀ ਬਣਾਈ ਹੋਈ ਪੰਜੀਰੀ ਦੀ ਗੱਲ ਹੀ ਕੁਝ ਹੋਰ ਹੈ। ਪੰਜੀਰੀ ਘਿਓ ਵਿਚ ਆਟਾ ਭੁੰਨ ਕੇ ਅਤੇ ਚੀਨੀ-ਸ਼ੱਕਰ ਪਾ ਕੇ ਬਣਾਇਆ ਗਿਆ ਇਕ ਖਾਣ ਵਾਲਾ ਸੁਆਦਲਾ ਪਦਾਰਥ ਹੁੰਦਾ ਹੈ। ਇਸ ਨੂੰ ਬਣਾਉਣ ਦੇ ਲਈ ਇੱਕ ਵੱਡੀ ਕੜਾਹੀ ਲਵੋ, ਇਕ ਵਿਚ ਇਕ ਕੜਛੀ ਘਿਓ ਪਾ ਦੀਓ ਅਤੇ ਇਸ ਵਿਚ ਆਟਾ , ਮੂੰਗੀ ਦੀ ਦਾਲ ਦਾ ਆਟਾ, ਬੇਸਨ, ਜੋ ਵੀ ਤੁਸੀਂ ਚਾਹੋ ਉਹ ਪਾ ਸਕਦੇ ਹੋ , ਇਸਨੂੰ ਇੱਕ ਵੱਡੀ ਕਟੋਰੀ ਨਾਪ ਕੇ ਪਾ ਲਵੋ ਅਤੇ ਗਰਮ ਹੋ ਰਹੇ ਘਿਓ ਵਿਚ ਪਾਕੇ ਚੰਗੀ ਤਰ੍ਹਾਂ ਭੂਰਾ ਕਰ ਲਵੋ , ਅਤੇ ਫਿਰ ਇਸਨੂੰ ਥੋੜੇ ਸਮੇਂ ਲਈ ਠੰਡਾ ਹੋਣ ਦੇ ਲਈ ਰੱਖ ਲਓ|Dry Panjiri or Kasarਇਸ ਦੇ ਨਾਲ ਹੀ ਤੁਸੀਂ ਇਕ ਛੋਟਾ ਜਿਹਾ ਪੈਣ ਜਾ ਫਿਰ ਕੜਾਹੀ ਲਾਈਕ ਥੋੜਾ ਜਿਹਾ ਦੇਸੀ ਘਿਓ ਪਾਕੇ, ਇਸ ਵਿਚ ਮਖਾਣੇ, ਬਾਦਾਮ,ਕਾਜੁ, ਤਿਲ ਅਤੇ ਗੁੱਦਾ ਮਿਲਾ ਲਵੋ, ਇਸ ਨੂੰ ਹਲਕਾ ਜਿਹਾ ਤੁਸੀਂ ਕੁੱਟ ਸਕਦੇ ਹੋ , ਇਸ ਦੇ ਨਾਲ ਹੀ ਤੁਸੀਂ ਕਮਰਕਸ ਵੀ ਇਸ ਚ ਮਿਲਾ ਲਵੋ, ਇਹਨਾਂ ਨੂੰ ਮਿਕਸ ਕਰਲੋ। ਇਸ ਦੇ ਨਾਲ ਹੀ ਤੁਸੀਂ ਇਹ ਵੀ ਦੇਖ ਲੋ ਕਿ ਮਿੱਠੇ ਵਿਚ ਤੁਸੀਂ ਕੀ ਇਸਤਮਾਲ ਕਰ ਸਕਦੇ ਹੋ ,ਇਸ ਦੇ ਲਈ ਤੁਸੀਂ ਗੁੜ ਜਾਂ ਖੰਡ ਮਿਲਾ ਸਕਦੇ ਹੋ। ਇਹ ਗਰਮ ਹੁੰਦੀ ਹੈ ਤੇ ਇਸ ਨੂੰ ਸਰਦੀਆਂ ਵਿਚ ਠੰਡ ਤੋਂ ਬਚਾਓ ਕਰਨ ਲਈ ਖਾਇਆ ਜਾਂਦਾ ਹੈ। ਇਸ ਨੂੰ ਦੁੱਧ ਜਾਂ ਚਾਹ ਨਾਲ ਥੋੜਾ ਥੋੜਾ ਖਾ ਸਕਦੇ ਹੋ।panjiri.biz - Home | Facebook

ਪੰਜੀਰੀ 'ਚ ਪਾ ਸਕਦੇ ਹੋ ਇਹ ਵੀ ਖ਼ਾਸ ਚੀਜ਼ਾਂ

ਪਹਿਲਾਂ ਪੰਜੀਰੀ ਵਿਚ ਬਿਲਾਂ ਦੀ ਗੁੱਦ, ਕਾਜੂ, ਬਦਾਮ, ਦਾਖ਼ਾਂ, ਚਾਰ ਤਰ੍ਹਾਂ ਦੇ ਮਗ਼ਜ਼, ਚਾਰ ਤਰ੍ਹਾਂ ਦੀਆਂ ਗੂੰਦਾਂ, ਕਮਰਕਸ, ਜੰਗ ਹਰੜਾਂ, ਫੁੱਲ ਮਖਾਣੇ, ਸੁਪਾਰੀ, ਭੱਖੜੇ ਅਤੇ ਬਹੁਤੀ ਠੰਢ ਦੇ ਮੌਸਮ ਵਿਚ ਅਜਵੈਣ ਤੇ ਚਿੱਟੀ ਮੂਸਲੀ ਵੀ ਪਾਈ ਜਾਂਦੀ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਦੇਸੀ ਘਿਓ ਵਿਚ ਭੁੰਨ ਕੇ ਭਾਵ ਤਲ ਕੇ ਫਿਰ ਕੁੱਟ ਕੇ ਪੰਜੀਰੀ ਵਿਚ ਪਾਈਆਂ ਜਾਂਦੀਆਂ ਜਿਨ੍ਹਾਂ ਵਿਚ ਚਾਰੇ ਗੂੰਦਾਂ,ਕਮਰ ਕਸ, ਹਰੜਾਂ, ਫੁੱਲ ਮਖਾਣੇ ਤੇ ਸੁਪਾਰੀ ਸ਼ਾਮਿਲ ਹੈ। ਸੌਂਫ, ਅਜਵੈਣ ਤੇ ਬਦਾਮ ਗਿਰੀ ਨੂੰ ਲੋਹੇ ਦੇ ਮਾਮ ਜਿਸਤੇ ਵਿਚ ਕੁੱਟ ਕੇ ਪੰਜੀਰੀ ’ਚ ਪਾਇਆ ਜਾਂਦਾ। ਚਿੱਟੀ ਮੂਸਲੀ ਕੋਈ ਭੁੰਨ ਕੇ ਜਾਂ ਕੋਈ ਓਦਾਂ ਹੀ ਪੀਸ ਕੇ ਸਕਦੇ ਹੋ |Recipe: How to make 'Panjeeri' by chef Ranveer Brar—Watch! | News | Zee Newsਉਮੀਦ ਹੈ ਤੁਹਾਨੂੰ ਪੰਜੀਰੀ ਦੀ ਮੱਹਤਾ ਅਤੇ ਰੈਸਿਪੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਇਸ ਨੂੰ ਇਕ ਵਾਰ ਜਰੂਰ ਟਰਾਈ ਕਰੋਗੇ।

adv-img
adv-img