ਮੁੱਖ ਖਬਰਾਂ

ਦੇਖੋ, ਰਿਤਿਕ ਰੌਸ਼ਨ ਸਮੇਤ ਮਸ਼ਹੂਰ ਬਾਲੀਵੁੱਡ ਸਿਤਾਰੇ ਕਿੱਥੇ ਕਰ ਰਹੇ ਹਨ ਗੁਰਬਾਣੀ ਸਰਵਣ

By Joshi -- January 06, 2018 9:35 pm -- Updated:January 06, 2018 9:59 pm

Hrithik Roshan and other film stars are attending Kirtan Samagam

ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ੩੫੧ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸੱਚਖੰਡ ਨੰਦੇੜ ਸਾਹਿਬ, ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ, ਵੱਲੋਂ ਜੁਹੂ, ਮੁੰਬਈ, ਵਿਸ਼ੇਸ਼ ਕੀਰਤਨ ਸਮਾਗਮ ਵਿਖੇ ਆਯੋਜਿਤ ਕਰਵਾਇਆ ਗਿਆ, ਜਿੱਥੇ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਦੇ ਇਲਾਵਾ ਕਈ ਹੋਰ ਵੱਡੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ।

ਇਸ ਕੀਰਤਨ ਸਮਾਗਮ 'ਚ ਰਿਤਿਕ ਰੋਸ਼ਨ, ਮੀਕਾ ਸਿੰਘ, ਦਲੇਰ ਮਹਿੰਦੀ, ਜਿਤੇਂਦਰ ਕੁਮਾਰ, ਮੋਨਿਕਾ ਬੇਦੀ, ਸੁਖਵਿੰਦਰ ਸਿੰਘ, ਦਿਵਿਆ ਦੱਤਾ, ਅਦਨਾਨ ਸਾਮੀ, ਆਯੁਸ਼ਮਾਨ ਖੁਰਾਨਾ, ਜਸਪਿੰਦਰ ਨਰੂਲਾ ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਸ਼ਾਮਿਲ ਹੋ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ।

—PTC News

  • Share