Thu, Apr 25, 2024
Whatsapp

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ

Written by  Shanker Badra -- December 19th 2020 12:11 PM
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ:ਬਠਿੰਡਾ : ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦੇ ਲੋਕ ਸੰਪਰਕ ਅਧਿਕਾਰੀ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਾਹਿਗੁਰੂਪਾਲ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਵਾਹਿਗੁਰੂ ਪਾਲ ਸਿੰਘ ਦੀ ਉਮਰ 65 ਸਾਲਾਂ ਦੇ ਕਰੀਬ ਸੀ। [caption id="attachment_459089" align="aligncenter" width="300"]HS phulka deeply shocked brother waheguru pal singh died in Bathinda ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ[/caption] ਜਾਣਕਾਰੀ ਅਨੁਸਾਰ ਵਾਹਿਗੁਰੂ ਪਾਲ ਸਿੰਘ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਦੇ ਭਰਾ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਐੱਚ. ਐਸ. ਫੂਲਕਾ ਨੂੰ ਡੂੰਘਾ ਸਦਮਾ ਲੱਗਿਆ ਹੈ। [caption id="attachment_459088" align="aligncenter" width="300"]HS phulka deeply shocked brother waheguru pal singh died in Bathinda ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ[/caption] ਹਾਲਾਂਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਵਾਹਿਗੁਰੂ ਪਾਲ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਸਮਾਜਿਕ ਸੰਸਥਾਵਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। [caption id="attachment_459091" align="aligncenter" width="300"]HS phulka deeply shocked brother waheguru pal singh died in Bathinda ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦਾ ਹੋਇਆ ਦਿਹਾਂਤ[/caption] ਸਾਬਕਾ ਡੀ.ਪੀ.ਆਰ.ਓ. ਸਾਹਿਬ ਸ. ਵਾਹਿਗੁਰੂ ਪਾਲ ਸਿੰਘ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ, ਜਿਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ। -PTCNews


Top News view more...

Latest News view more...