ਚੀਨ ‘ਚ ਫ਼ਿਰ ਤੋਂ ਖਾਧੇ ਜਾਣਗੇ ਜਿਊਂਦੇ ਅਤੇ ਮਰੇ ਜਾਨਵਰ ! ਵੁਹਾਨ ‘ਚ ਮੁੜ ਖੁੱਲ੍ਹੀ ‘ਜੰਗਲੀ ਜਾਨਵਰਾਂ’ ਦੀ ਮਾਰਕਿਟ

https://www.ptcnews.tv/wp-content/uploads/2020/05/WhatsApp-Image-2020-05-29-at-12.36.19-PM.jpeg

ਵੁਹਾਨ-ਚੀਨ ‘ਚ ਫ਼ਿਰ ਤੋਂ ਖਾਧੇ ਜਾਣਗੇ ਜਿਊਂਦੇ ਅਤੇ ਮਰੇ ਜਾਨਵਰ ! ਵੁਹਾਨ ‘ਚ ਮੁੜ ਖੁੱਲ੍ਹੀ ‘ਜੰਗਲੀ ਜਾਨਵਰਾਂ’ ਦੀ ਮਾਰਕਿਟ: ਵੁਹਾਨ , ਚੀਨ ਦਾ ਉਹ ਸ਼ਹਿਰ ਜਿਥੋਂ ਕੋਰੋਨਾਵਾਇਰਸ ਦੀ ਪੈਦਾਇਸ਼ ਹੋਈ ਸੀ ,ਦੱਸ ਦੇਈਏ ਕਿ ਉਥੋਂ ਦੀ ਜੰਗਲੀ ਜਾਨਵਰਾਂ ਦੀ ਮਾਰਕਿਟ ਖੁੱਲ੍ਹ ਗਈ ਹੈ । ਇਹ ਉਹ ਮਾਰਕੀਟ ਹੈ ਜਿੱਥੇ ਕੇਵਲ ਮਰੇ ਹੀ ਨਹੀਂ ਬਲਕਿ ਜਿਊਂਦੇ ਜਾਨਵਰ ਵੇਚੇ ‘ਤੇ ਖਰੀਦੇ ਜਾਂਦੇ ਹਨ । ਵੁਹਾਨ ਦੀ ਇਸ ਮਾਰਕਿਟ ‘ਚ ਕਈ ਕਿਸਮਾਂ ਦੇ ਜਾਨਵਰ ਦੀ ਸੇਲ ਅਤੇ ਪਰਚੇਜ਼ ਸ਼ੁਰੂ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਸ ਬਜ਼ਾਰ ‘ਚ ਜੀਵ-ਜੰਤੂਆਂ ਨੂੰ ਵੇਚਣ ਵਾਲੇ ਲੋਕ ਆਪਣੀਆਂ ਦੁਕਾਨਾਂ ਲਗਾਉਣ ਲੱਗ ਪਏ ਹਨ , ਪਰ ਇਹ ਦੁਕਾਨਾਂ ਨਵੀ ਜਗ੍ਹਾ ‘ਤੇ ਲਗਾਈਆਂ ਗਈਆਂ ਹਨ। ਕੋਰੋਨਾਵਾਇਰਸ ਦਾ ਫੈਲਾਅ ਜਿਸ ਬਜ਼ਾਰ ਤੋਂ ਹੋਇਆ , ਉਸਦਾ ਨਾਮ ਦ ਹੁਆਨਾਨ ਸੀ ਫ਼ੂਡ ਹੋਲਸੇਲ ਮਾਰਕਿਟ ਹੈ । ਮੌਜੂਦਾ ਮਾਰਕਿਟ ਥੋੜੀ ਦੂਰ ਲੱਗੀ ਹੈ। ਦ ਹੁਆਨਾਨ ਸੀ ਫ਼ੂਡ ਹੋਲਸੇਲ ਮਾਰਕਿਟ ਨੂੰ ਕੋਰੋਨਾ ਵਾਇਰਸ ਦੇ ਫੈਲਾਅ ਕਾਰਨ 1 ਜਨਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ ।

https://s3-ap-south-1.amazonaws.com/ptcnews-wp/wp-content/uploads/2020/05/WhatsApp-Image-2020-05-29-at-1.59.34-PM-1.jpeg

ਕਿਹਾ ਜਾਂਦਾ ਹੈ ਕਿ ਇਸ ਮਾਰਕੀਟ ‘ਚ ਹਰ ਤਰ੍ਹਾਂ ਦੇ ਜਾਨਵਰ ਦਾ ਮੀਟ ਅਤੇ ਜ਼ਿੰਦਾ ਜਾਨਵਰ ਸੇਲ ਕੀਤੇ ਜਾਂਦੇ ਹਨ । ਇਸ ਬਜ਼ਾਰ ‘ਚ ਤਕਰੀਬਨ 112 ਤਰ੍ਹਾਂ ਦੇ ਜ਼ਿੰਦਾ ਜੀਵ-ਜੰਤੂ ਵੇਚੇ ਜਾਂਦੇ ਰਹੇ ਹਨ , ਇਥੋਂ ਤੱਕ ਜੇ ਕਿਸੇ ਨੇ ਮੀਟ ਵੀ ਲੈਣਾ ਹੋਏ ਤਾਂ ਜਾਨਵਰ ਦੇ ਅੰਗਾਂ ਨੂੰ ਲੋਕਾਂ ਦੀ ਇੱਛਾ ਅਨੁਸਾਰ ਕੱਟ ਕੇ ਵੇਚਿਆ ਜਾਂਦਾ ਹੈ । ਮਰੇ ਹੋਏ ਜਾਨਵਰਾਂ ਦੇ ਸਟਾਲ ਵੀ ਲੱਗੇ ਹੁੰਦੇ ਹਨ ।

ਜ਼ਿਕਰਯੋਗ ਹੈ ਕਿ ਚੀਨ ਦੀ ਸਰਕਾਰ ਨੇ ਇਸ ਬਜ਼ਾਰ ਨੂੰ ਦੂਜੀ ਥਾਂ ‘ਤੇ ਤਬਦੀਲ ਕਰ ਦਿੱਤਾ ਹੈ । ਹੁਣ ਹੂਆਨਾਨ ਸੀ-ਫ਼ੂਡ ਬਜ਼ਾਰ ਹਾਨਕੋਊ ਸੀ-ਫ਼ੂਡ ਮਾਰਕੀਟ ਦੇ ਨਾਲ ਲੱਗ ਰਿਹਾ ਹੈ । ਜਾਣਕਾਰੀ ਮੁਤਾਬਕ ਉਥੋਂ ਦੇ ਦੁਕਾਨਦਾਰਾਂ ਨੇ ਆਸ ਜਤਾਈ ਹੈ ਕਿ ਆਉਣ ਵਾਲੇ ਦਿਨਾਂ ‘ਚ ਉਹ ਆਪਣੀ ਪੁਰਾਣੀ ਜਗ੍ਹਾ ‘ਤੇ ਦੁਕਾਨਾਂ ਲਗਾ ਸਕਣਗੇ ।

https://s3-ap-south-1.amazonaws.com/ptcnews-wp/wp-content/uploads/2020/05/WhatsApp-Image-2020-05-29-at-2.01.43-PM-1.jpeg

ਹੁਆਨਾਨ ਸੀ ਫ਼ੂਡ ਮਾਰਕਿਟ ‘ਚ ਆਪਣੀ ਦੁਕਾਨ ਲਗਾਉਣ ਵਾਲੀ ਇਕ ਮਹਿਲਾ ਅਨੁਸਾਰ ਕੋਰੋਨਾਵਾਇਰਸ ਦੇ ਪ੍ਰਸਾਰ ਕਾਰਨ ਬਜ਼ਾਰ ਬੰਦ ਹੋ ਗਏ ਸਨ , ਜਿਸ ਕਾਰਨ ਸਾਰੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ , ਸਾਡਾ ਰੋਜ਼ੀ-ਰੋਟੀ ਦਾ ਸਾਧਨ ਇਹੀ ਹੈ ਪਰ ਕੋਰੋਨਾ ਕਾਰਨ ਸਾਡਾ ਕੰਮ-ਕਾਰ ਸਾਡੇ ਤੋਂ ਖੁਸ ਗਿਆ ਹੈ । ਹੁਣ ਜਦੋਂਕਿ ਕੰਮ ਮੁੜ ਸ਼ੁਰੂ ਹੋਇਆ ਹੈ , ਬੇਸ਼ਕ ਨਵੀ ਜਗ੍ਹਾ ‘ਤੇ ਦੁਕਾਨਾਂ ਲੱਗੀਆਂ ਹਨ , ਪਰ ਸਾਨੂੰ ਉਮੀਦ ਹੈ ਕਿ ਅਸੀਂ ਜਲਦ ਆਪਣੇ ਪੁਰਾਣੇ ਬਜ਼ਾਰ ‘ਚ ਜਾਵਾਂਗੇ ।

https://s3-ap-south-1.amazonaws.com/ptcnews-wp/wp-content/uploads/2020/05/WhatsApp-Image-2020-05-29-at-2.01.51-PM-1.jpeg

ਤੁਹਾਨੂੰ ਦੱਸ ਦੇਈਏ ਕਿ ਇਸ ਮਾਰਕੀਟ ‘ਚ ਭੈਂਸ , ਕੁੱਤੇ , ਮੋਰ , ਬੱਤਖ਼ , ਚੂਹੇ , ਹਿਰਨ , ਸੱਪ , ਕੰਗਾਰੂ , ਊਠ , ਖੋਤੇ , ਡੱਡੂ , ਗਾਂ , ਇੱਲ , ਘੜਿਆਲ ਸਮੇਤ ਹੋਰ ਵੀ ਕਈ ਜਾਨਵਰਾਂ ਅਤੇ ਪੰਛੀਆਂ ਤੱਕ ਦਾ ਮੀਟ ਮਿਲਦਾ ਹੈ । ਉਕਤ ਤਸਵੀਰਾਂ ‘ਚ ਤੁਸੀਂ ਵੱਖ-ਵੱਖ ਥੈਲਿਆਂ ਅਤੇ ਡੱਬਿਆਂ ‘ਚ ਪਏ ਜਾਨਵਰ ਦੇਖ ਸਕਦੇ ਹੋ।

ਚੀਨ ਦੇ ਵੁਹਾਨ ਸ਼ਹਿਰ ਦੀ ਇਸੇ ਮਾਰਕੀਟ ਤੋਂ ਫ਼ੈਲੇ ਕੋਰੋਨਾਵਾਇਰਸ ਨੇ ਅੱਜ ਦੁਨੀਆਂ ਭਰ ‘ਚ ਕੋਹਰਾਮ ਮਚਾਇਆ ਹੋਇਆ ਹੈ । ਦੁਬਾਰਾ ਖੁੱਲੀ ਇਸ ਮਾਰਕਿਟ ‘ਚ ਜਾਨਵਰਾਂ ਦਾ ਡੁੱਲਿਆ ਲਹੂ ਅਤੇ ਪਨਪਦੀ ਗੰਦਗੀ ਕਿਸੇ ਹੋਰ ਬਿਮਾਰੀ ਨੂੰ ਜਨਮ ਦੇ ਸਕਦੀ ਹੈ , ਇਸ ਗੱਲ ਨੂੰ ਹਓ- ਪਰੇ ਸੁੱਟ ਚੀਨ ਦੇ ਵੁਹਾਨ ਸ਼ਹਿਰ ਦੀ ਮਾਰਕਿਟ ਖੁੱਲ੍ਹ ਗਈ ਹੈ , ਜਿਸਦੇ ਸਿੱਟੇ ਘਾਤਕ ਹੋ ਸਕਦੇ ਹਨ ।