Tue, Jan 31, 2023
Whatsapp

ਪੁਲਿਸ ਨੇ ਭਾਲਿਆ ਆਦਮਖੋਰ ਪਰਿਵਾਰ

Written by  Joshi -- September 28th 2017 09:55 PM
ਪੁਲਿਸ ਨੇ ਭਾਲਿਆ ਆਦਮਖੋਰ ਪਰਿਵਾਰ

ਪੁਲਿਸ ਨੇ ਭਾਲਿਆ ਆਦਮਖੋਰ ਪਰਿਵਾਰ

Human flesh eating family: ਇਹ ਪਰਿਵਾਰ ਭਰਦਾ ਹੈ ਮਨੁੱਖੀ ਮਾਸ ਨਾਲ ਆਪਣਾ ਢਿੱਡ, ਇਨਸਾਨੀ ਮਾਸ ਨਾਲ ਕਰਦਾ ਹੈ ਇਹ ਕੁਝ!


ਕਈ ਵਾਰ ਕੁਝ ਮਨੁੱਖ ਕੁਝ ਅਜਿਹਾ ਕੰਮ ਕਰ ਦਿੰਦੇ ਹਨ, ਜਿਹਨਾਂ ਨਾਲ ਇਨਸਾਨ ਅਤੇ ਜਾਨਵਰ ਵਿੱਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

Human flesh eating family found by police,stores human body parts in fridgeਅਜਿਹਾ ਹੀ ਇੱਕ ਮਾਮਲਾ ਰੂਸ 'ਚ ਦੇਖਣ ਨੂੰ ਮਿਲਿਆ ਹੈ। ਇੱਕ ਭਿਆਨਕ ਘਟਨਾ ਵਿੱਚ ਇੱਕ ਜੋੜ੍ਹੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ੀ ਅਤੇ ਉਸਦੀ ਪਤਨੀ ਨੇ ਕਈ ਲੋਕਾਂ ਦੀ ਹੱਤਿਆ ਕੀਤੀ ਹੈ।

ਇਹਨਾਂ ਦੋਵਾਂ ਨੇ ਸੰਨ ੧੯੯੯ ਤੋਂ ਲੈ ਕੇ ਹੁਣ ਤੱਕ ਤਕਰੀਬਨ ੩੦ ਲੋਕਾਂ ਦੀ ਹੱਤਿਆ ਕੀਤੀ ਹੈ। ਪਰ, ਇੱਥੇ ਹੀ ਗੱਲ ਬਸ ਨਹੀਂ ਹੁੰਦੀ, ਇਹਨਾਂ ਨੇ ਲੋਕਾਂ ਨੂੰ ਮਾਰ ਕੇ ਉਹਨਾਂ ਦੇ ਅੰਗਾਂ ਨੂੰ ਖਾਣ ਜਿਹਾ ਘਿਨੌਣਾ ਕੰਮ ਵੀ ਕੀਤਾ ਹੈ।

ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕਾਂ ਦੇ ਨਾਲ ਇੱਕ ਵਿਅਕਤੀ ਦੀ ਤਸਵੀਰ ਵਾਲਾ ਫੋਨ ਕਰਾਸਨੋਦਾਰ ਪੁਲਿਸ ਨੂੰ ਮਿਲਿਆ।ਫਿਰ ਇਹੀ ਕਰਾਸਨੋਦਾਰ ਮ੍ਰਿਤਕ ਦੇ ਬੈਗ 'ਚ ਪਾਇਆ ਗਿਆ ਸੀ।

Human flesh eating family found by police,stores human body parts in fridgeHuman flesh eating family found: ਪਹਿਲਾਂ ਤਾਂ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲਣ ਤੋਂ ਨਾਂਹ ਕਰ ਦਿੱਤੀ ਸੀ।

ਇਹ ਦੋਸ਼ੀ ਪਹਿਲਾਂ ਤਾਂ ਲੋਕਾਂ ਨੂੰ ਮਾਰ ਦਿੰਦੇ ਸਨ ਅਤੇ ਬਾਅਦ ਵਿੱਚ ਉਹਨਾਂ ਦੇ ਅੰਗਾਂ ਨੂੰ ਖਾ ਲੈਂਦੇ ਸਨ। ਇਹ ਦੋਵੇਂ ਹੀ ਆਦਮਖ਼ੋਰ ਪਰਿਵਾਰ ਦੇ ਹਨ।

ਸਿਰਫ ਇੰਨਾਂ ਹੀ ਨਹੀਂ, ਇਹਨਾਂ ਦੇ ਫਰਿੱਜ 'ਚੋਂ ਕਈ ਮਨੁੱਖੀ ਅੰਗ ਵੀ ਮਿਲੇ ਹਨ। ਇਹ ਉਹਨਾਂ ਦਾ ਆਚਾਰ ਪਾ ਕੇ ਵੀ ਰੱਖਦੇ ਸਨ। ਤਲਾਸ਼ੀ ਦੌਰਾਨ ਪੁਲਿਸ ਨੂੰ ੭ ਮਨੁੱਖ ਅੰਗਾਂ ਦੇ ਪੈਕੇਟ ਇਹਨਾਂ ਕੋਲੋਂ ਬਰਾਮਦ ਹੋਏ ਹਨ।

ਹਾਂਲਾਕਿ ਇਹਨਾਂ ਦੋਵਾਂ 'ਚ ਕੋਈ ਮਾਨਸਿਕ ਪਰੇਸ਼ਾਨੀ ਨਹੀਂ ਪਾਈ ਗਈ ਹੈ।

—PTC News

Top News view more...

Latest News view more...