ਮੁੱਖ ਖਬਰਾਂ

ਇਨਸਾਨੀਅਤ ਮੁੜ ਹੋਈ ਸ਼ਰਮਸਾਰ ; ਕਲਯੁੱਗੀ ਮਾਂ ਨੇ ਸਦਾ ਲਈ ਬੁਝਾਈ 'ਜੋਤ'

By Ravinder Singh -- August 13, 2022 4:07 pm -- Updated:August 13, 2022 4:08 pm

ਅੰਮ੍ਰਿਤਸਰ : ਆਧੁਨਿਕ ਜ਼ਮਾਨੇ ਵਿੱਚ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਵੱਡੀ ਚਿੰਤਾ ਦਾ ਵਿਸ਼ਾ ਹੈ। ਮਾਂ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ ਪਰ ਹੁਣ ਇਸ ਰਿਸ਼ਤੇ ਵਿੱਚ ਵੀ ਗਿਰਾਵਟ ਆ ਰਹੀ ਹੈ। ਆਧੁਨਿਕ ਜ਼ਮਾਨੇ ਵਿੱਚ ਇਨਸਾਨੀਅਤ ਇਕ ਵਾਰ ਮੁੜ ਸ਼ਰਮਸਾਰ ਹੋਈ। ਇਕ ਕਲਯੁੱਗੀ ਮਾਂ ਨੇ ਆਪਣੇ ਹੀ ਹੱਥਾਂ ਨਾਲ ਆਪਣੀ 3 ਸਾਲਾ ਧੀ ਦਾ ਗਲਾ ਘੁੱਟ ਕੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਦਰਬਾਰ ਸਾਹਿਬ ਦੇ ਪਲਾਜ਼ੇ ਵਿਚੋਂ ਮਿਲੀ ਬੱਚੀ ਦੀ ਲਾਸ਼ ਸਬੰਧੀ ਪੁਲਿਸ ਨੇ ਜਿਉਂ-ਜਿਉਂ ਘੋਖ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਏ।
ਦਰਬਾਰ ਸਾਹਿਬ ਦੇ ਪਲਾਜ਼ੇ ਵਿੱਚ ਮਾਸੂਮ ਬੱਚੀ ਦੀ ਲਾਸ਼ ਸਬੰਧੀ ਪੁਲਿਸ ਨੇ ਰਾਜਪੁਰਾ ਤੋਂ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ।

ਇਨਸਾਨੀਅਤ ਮੁੜ ਹੋਈ ਸ਼ਰਮਸਾਰ ; ਕਲਯੁੱਗੀ ਮਾਂ ਨੇ ਸਦਾ ਲਈ ਬੁਝਾਈ 'ਜੋਤ'ਗ੍ਰਿਫ਼ਤਾਰ ਔਰਤ ਦੀ ਪਛਾਣ ਮਨਿੰਦਰ ਕੌਰ ਵਾਸੀ ਯਮੁਨਾਨਗਰ ਹਰਿਆਣਾ ਵਜੋਂ ਹੋਈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਮਨਿੰਦਰ ਕੌਰ ਨੇ ਖ਼ੁਦ ਹੀ ਆਪਣੀ 3 ਸਾਲਾ ਬੱਚੀ ਦੀਪਜੋਤ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਨੂੰ ਦਰਬਾਰ ਸਾਹਿਬ ਦੇ ਪਲਾਜ਼ੇ ਵਿੱਚ ਰੱਖ ਦਿੱਤਾ। ਪੁਲਿਸ ਦੀ ਘੋਖ ਵਿੱਚ ਸਾਹਮਣੇ ਆਇਆ ਹੈ ਕਿ 9 ਅਗਸਤ ਨੂੰ ਮੁਲਜ਼ਮ ਔਰਤ ਆਪਣੇ ਦੋਵੇਂ ਬੱਚਿਆਂ ਨੂੰ ਸਕੂਲ ਛੱਡਣ ਦੇ ਬਹਾਨੇ ਐਕਟਿਵਾ ਉਤੇ ਲੈ ਕੇ ਘਰੋਂ ਨਿਕਲੀ ਸੀ। 11 ਅਗਸਤ ਦੁਪਹਿਰ 12 ਵਜੇ ਤੱਕ ਬੱਚੀ ਜਿਉਂਦੀ ਸੀ। ਉਸ ਮਗਰੋਂ ਕੱਲਯੁੱਗੀ ਮਾਂ ਨੇ ਗਲਾ ਘੁੱਟ ਕੇ ਮਾਸੂਮ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਔਰਤ ਤੇ ਦੋਵੇਂ ਬੱਚਿਆਂ ਦੇ ਸ਼ਾਮ ਤੱਕ ਘਰ ਵਾਪਸ ਨਾ ਆਉਣ ਉਤੇ ਗੁਰੂਗ੍ਰਾਮ ਵਿੱਚ ਨੌਕਰੀ ਕਰਦੇ ਹੋਏ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਨੂੰ ਸੂਚਨਾ ਦੇ ਦਿੱਤੀ ਸੀ। ਯਮੁਨਾਨਗਰ ਪੁੱਜ ਕੇ ਕੁਲਵਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਸੀ।

ਇਨਸਾਨੀਅਤ ਮੁੜ ਹੋਈ ਸ਼ਰਮਸਾਰ ; ਕਲਯੁੱਗੀ ਮਾਂ ਨੇ ਸਦਾ ਲਈ ਬੁਝਾਈ 'ਜੋਤ'ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਮਨਿੰਦਰ ਕੌਰ ਬੁੱਧਵਾਰ ਨੂੰ ਆਪਣੇ ਬੇਟੇ ਤੇ ਬੇਟੀ ਨਾਲ ਅੰਮ੍ਰਿਤਸਰ ਆਈ ਹੋਈ ਸੀ। ਵੀਰਵਾਰ ਦੁਪਹਿਰ ਉਸ ਨੇ ਆਪਣੀ ਧੀ ਦੀਪਜੋਤ ਕੌਰ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਉਸ ਦੀ ਲਾਸ਼ ਛੱਡ ਕੇ ਫ਼ਰਾਰ ਹੋ ਗਈ। ਇਸ ਮਗਰੋਂ ਮਨਿੰਦਰ ਕੌਰ ਅੰਮ੍ਰਿਤਸਰ ਤੋਂ ਰਾਜਪੁਰਾ ਪਹੁੰਚੀ ਤੇ ਪੁਲਿਸ ਕੋਲ ਪਹੁੰਚ ਕੇ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ।

ਇਨਸਾਨੀਅਤ ਮੁੜ ਹੋਈ ਸ਼ਰਮਸਾਰ ; ਕਲਯੁੱਗੀ ਮਾਂ ਨੇ ਸਦਾ ਲਈ ਬੁਝਾਈ 'ਜੋਤ'ਰਾਜਪੁਰਾ ਪੁਲਿਸ ਨੇ ਮਨਿੰਦਰ ਕੌਰ ਨੂੰ ਸ਼ੱਕ ਦੇ ਆਧਾਰ ਉਤੇ ਕਾਬੂ ਕਰ ਲਿਆ। ਇਸ ਦੌਰਾਨ ਸ਼ਨਿੱਚਰਵਾਰ ਨੂੰ ਦੀਪਜੋਤ ਕੌਰ ਦਾ ਅੰਮ੍ਰਿਤਸਰ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸਦੇ ਪਿਤਾ ਕੁਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਕੁਲਵਿੰਦਰ ਸਿੰਘ ਨੂੰ ਮਨਿੰਦਰ ਦੇ ਚਰਿੱਤਰ ਉਤੇ ਸ਼ੱਕ ਸੀ, ਜਿਸ ਕਾਰਨ ਦੋਵੇਂ ਵਿਚਕਾਰ ਕਲੇਸ਼ ਰਹਿੰਦਾ ਸੀ।
ਕੁਲਵਿੰਦਰ ਸਿੰਘ ਨੇ ਦੋਵਾਂ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ 10 ਅਗਸਤ ਨੂੰ ਯਮੁਨਾਨਗਰ ਥਾਣੇ ਨੂੰ ਦਿੱਤੀ ਸੀ। ਇਸ ਦੀ ਐਫਆਈਆਰ ਉਥੇ ਦਰਜ ਹੈ। ਹੁਣ ਯਮੁਨਾਨਗਰ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।

-PTC News

ਇਹ ਵੀ ਪੜ੍ਹੋ : ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਦੇ ਨਾਲ ਜੁੜਿਆ ਅੱਤਵਾਦੀ ਸਹਾਰਨਪੁਰ ਤੋਂ ਗ੍ਰਿਫ਼ਤਾਰ

  • Share