Thu, Apr 25, 2024
Whatsapp

ਬਠਿੰਡਾ ਦੇ ਪ੍ਰਤਾਪ ਨਗਰ ’ਚ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ,ਹਸਪਤਾਲ 'ਚ ਭਰਤੀ 

Written by  Shanker Badra -- April 12th 2021 03:39 PM
ਬਠਿੰਡਾ ਦੇ ਪ੍ਰਤਾਪ ਨਗਰ ’ਚ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ,ਹਸਪਤਾਲ 'ਚ ਭਰਤੀ 

ਬਠਿੰਡਾ ਦੇ ਪ੍ਰਤਾਪ ਨਗਰ ’ਚ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ,ਹਸਪਤਾਲ 'ਚ ਭਰਤੀ 

ਬਠਿੰਡਾ : ਪੰਜਾਬ ਵਿਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦਾ ਤਾਜ਼ਾ ਮਿਸਾਲ ਅੱਜ ਬਠਿੰਡਾ ਦੇ ਪ੍ਰਤਾਪ ਨਗਰ ਵਿਚ ਦੇਖਣ ਨੂੰ ਮਿਲੀ ਹੈ।ਸ਼ਹਿਰ ਅੰਦਰ ਸੋਮਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਪਤੀ ਪਤਨੀ ਦੀ ਹਾਲਤ ਵਿਗੜ ਗਈ ਹੈ। [caption id="attachment_488597" align="aligncenter" width="300"]Husband and wife's condition deteriorated due to overdose in Pratap Nagar Bathinda ਬਠਿੰਡਾ ਦੇ ਪ੍ਰਤਾਪ ਨਗਰ ’ਚ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ,ਹਸਪਤਾਲ 'ਚ ਭਰਤੀ[/caption] ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ ਜਾਣਕਾਰੀ ਅਨੁਸਾਰ ਪ੍ਰਤਾਪ ਨਗਰ ਗਲੀ ਨੰਬਰ 30ਵਿਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪਤੀ-ਪਤਨੀ ਦੋਵਾਂ ਦੀ ਹਾਲਤ ਗੰਭੀਰ ਹੋ ਗਈ ਹੈ ,ਜਿਨ੍ਹਾਂ ਨੂੰ ਸਰਕਾਰੀ ਹਪਸਤਾਲ ਵਿਚ ਭਰਤੀ ਕਰਵਾਇਆ ਗਿਆ ਹੈ। [caption id="attachment_488600" align="aligncenter" width="300"] ਬਠਿੰਡਾ ਦੇ ਪ੍ਰਤਾਪ ਨਗਰ ’ਚ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ,ਹਸਪਤਾਲ 'ਚ ਭਰਤੀ[/caption] ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਸ਼ਰਮਾ ਮੌਕੇ ’ਤੇ ਪਹੁੰਚੇ ਤਾਂ ਦੋਵੇਂ ਪਤੀ-ਪਤਨੀ ਗੰਭੀਰ ਹਾਲਤ ਵਿਚ ਪਏ ਹੋਏ ਸਨ। ਜਿਨ੍ਹਾਂ ਨੂੰ ਸੰਸਥਾ ਵਲੋਂ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਕੁੜੀ ਦੀ ਹਾਲਤ ਸਥਿਰ ਹੈ। [caption id="attachment_488598" align="aligncenter" width="258"]Bharat Bandh on 26 Feb : Protest against rising fuel prices, GST , commercial markets to remain shut ਬਠਿੰਡਾ ਦੇ ਪ੍ਰਤਾਪ ਨਗਰ ’ਚ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ,ਹਸਪਤਾਲ 'ਚ ਭਰਤੀ[/caption] ਪੜ੍ਹੋ ਹੋਰ ਖ਼ਬਰਾਂ : ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ  ਦੱਸਿਆ ਜਾਂਦਾ ਹੈ ਕਿ ਉਕਤ ਪਤੀ-ਪਤਨੀ ਦੀ ਪਹਿਚਾਣ ਗੁਰੀ (32) ਅਤੇ ਅੰਜਲੀ ਵਜੋਂ ਹੋਈ ਹੈ। ਈ.ਐੱਮ.ਓ ਡਾ.ਖੁਸ਼ਦੀਪ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਵਲੋਂ ਨਸ਼ਾ ਕੀਤਾ ਹੋਇਆ, ਜਿਸ ਦੀ ਓਵਰਡੋਜ਼ ਕਾਰਣ ਦੋਵਾਂ ਦੀ ਹਾਲਤ ਵਿਗ਼ੜ ਗਈ ਹੈ। -PTCNews


Top News view more...

Latest News view more...