ਰੌਲ਼ਾ ਘਰਵਾਲੀ ਨਾਲ, ਟੱਕ ਮਾਰਿਆ ਸੱਸ ਦੇ ਗਲੇ ‘ਤੇ

Husband attacked wife mother

ਗੁਰਦਾਸਪੁਰ – ਆਪਣੀ ਪਤਨੀ ਨਾਲ ਚੱਲਦੇ ਘਰੇਲੂ ਝਗੜੇ ਕਾਰਨ ਇੱਕ ਵਿਅਕਤੀ ਨੇ ਆਪਣੀ ਸੱਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਤੇਜ਼ ਧਾਰ ਵਸਤੂ ਨਾਲ ਕੀਤੇ ਗਏ ਇਸ ‘ਹਮਲੇ ਚ ਹਮਲੇ ਦੀ ਸ਼ਿਕਾਰ ਔਰਤ ਦੀ ਸਾਹ ਰਗ ਵੱਢੀ ਗਈ, ਅਤੇ ਉਸ ਦੀ ਹਾਲਤ ਗੰਭੀਰ ਬਹੁਤ ਗੰਭੀਰ ਹੋ ਗਈ।
Husband attacked wife mother
ਪ੍ਰਾਪਤ ਜਾਣਕਾਰੀ ਅਨੁਸਾਰ ਜੀਨਥ ਪਤਨੀ ਧਰਮਪਾਲ ਵਾਸੀ ਬਾਬੋਵਾਲ, ਜੋ ਡਿਪਟੀ ਕਮਿਸ਼ਨਰ ਦਫ਼ਤਰ ‘ਚ ਚਪੜਾਸੀ ਦੀ ਨੌਕਰੀ ਕਰਦੀ ਹੈ, ਉਹ ਆਪਣੀ ਬੇਟੀ ਮਮਤਾ ਪਤਨੀ ਪ੍ਰਿੰਸ ਮਸੀਹ ਵਾਸੀ ਬੱਬੇਹਾਲੀ ਨਾਲ ਦਫ਼ਤਰ ਤੋਂ ਛੁੱਟੀ ਹੋਣ ਦੇ ਬਾਅਦ ਪਿੰਡ ਬਾਬੋਵਾਲ ਜਾ ਰਹੀ ਸੀ। ਮਮਤਾ ਦਾ ਆਪਣੇ ਪਤੀ ਪ੍ਰਿੰਸ ਮਸੀਹ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਉਹ ਵੀ ਆਪਣੇ ਪੇਕੇ ਘਰ ਬਾਬੋਵਾਲ ਵਿਖੇ ਹੀ ਰਹਿ ਰਹੀ ਹੈ।
Husband attacked wife mother
ਮਾਂ ਤੇ ਧੀ ਜੀਨਥ ਅਤੇ ਮਮਤਾ ਜਿਵੇਂ ਹੀ ਘਰ ਨੇੜੇ ਪਹੁੰਚੀਆਂ, ਤਾਂ ਮਮਤਾ ਦਾ ਪਤੀ ਪ੍ਰਿੰਸ ਮਸੀਹ ਅਤੇ ਉਸ ਦਾ ਭਰਾ ਅਸ਼ੀਸ ਮਸੀਹ ਨੇ ਉਨ੍ਹਾਂ ਦੋਵਾਂ ਦਾ ਰਸਤਾ ਰੋਕਿਆ ਅਤੇ ਪ੍ਰਿੰਸ ਮਸੀਹ ਨੇ ਜੇਬ ‘ਚੋਂ ਬਲੇਡ ਵਰਗੀ ਕੋਈ ਤਿੱਖੀ ਤੇ ਧਾਰਦਾਰ ਚੀਜ਼ ਕੱਢ ਕੇ ਜੀਨਥ ਦੇ ਗਲੇ ‘ਤੇ ਫੇਰ ਦਿੱਤੀ, ਜਿਸ ਨਾਲ ਉਸ ਦੀ ਸਾਹ ਰਾਗ ਵੱਢੀ ਗਈ। ਰੌਲ਼ਾ ਪਾਉਣ ‘ਤੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਫਰਾਰ ਹੋ ਗਏ। ਲੋਕਾਂ ਨੇ ਜੀਨਥ ਨੂੰ ਗੁਰਦਾਸਪੁਰ ਹਸਪਤਾਲ ਦਾਖ਼ਲ ਕਰਵਾਇਆ, ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ। ਜ਼ਖ਼ਮੀ ਜੀਨਥ ਦੀ ਬੇਟੀ ਮਮਤਾ ਦੇ ਬਿਆਨਾਂ ਦੇ ਆਧਾਰ ‘ਤੇ ਗੁਰਦਾਸਪੁਰ ਸਦਰ ਪੁਲਿਸ ਨੇ ਪ੍ਰਿੰਸ ਮਸੀਹ ਅਤੇ ਅਸ਼ੀਸ ਮਸੀਹ ਖ਼ਿਲਾਫ਼ ਬਣਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Husband attacked wife mother