ਹੋਰ ਖਬਰਾਂ

ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫ਼ੜੀ ਪਤਨੀ, ਦਿੱਤੀ ਭਿਆਨਕ ਮੌਤ

By Panesar Harinder -- July 18, 2020 5:07 pm -- Updated:Feb 15, 2021

ਬਠਿੰਡਾ - ਨਾਜਾਇਜ਼ ਸੰਬੰਧਾਂ ਦਾ ਖ਼ਮਿਆਜ਼ਾ ਇੱਕ ਔਰਤ ਤੇ ਉਸ ਦੇ ਪ੍ਰੇਮੀ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ। ਮ੍ਰਿਤਕ ਔਰਤ ਦੇ ਪਤੀ ਨੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਪਤੀ ਨੇ ਦੋਵਾਂ ਨੂੰ ਅਜਿਹੀ ਸਜ਼ਾ ਦਿੱਤੀ ਕਿ ਦੋਵਾਂ ਦੀ ਕੁਝ ਹੀ ਪਲਾਂ ਵਿੱਚ ਮੌਤ ਹੋ ਗਈ।
Husband caught wife
ਖ਼ਬਰ ਬਠਿੰਡਾ ਨੇੜਲੇ ਪਿੰਡ ਢਪਾਲੀ ਤੋਂ ਹੈ ਜਿੱਥੇ ਨਾਜਾਇਜ਼ ਸੰਬੰਧਾਂ ਕਾਰਨ ਇੱਕ ਵਿਆਹੁਤਾ ਔਰਤ ਤੇ ਉਸ ਦੇ ਪ੍ਰੇਮੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਔਰਤ ਨੇ ਆਪਣੇ ਪ੍ਰੇਮੀ ਨੂੰ ਆਪਣੇ ਪਤੀ ਦੀ ਗ਼ੈਰ-ਹਾਜ਼ਰੀ 'ਚ ਘਰ ਬੁਲਾਇਆ ਹੋਇਆ ਸੀ ਅਤੇ ਪਤਨੀ ਦੇ ਪ੍ਰੇਮੀ ਦੇ ਘਰ ਆਉਣ ਦੀ ਭਿਣਕ ਪਤੀ ਨੂੰ ਲੱਗੀ। ਉਸ ਨੇ ਦੋਵਾਂ ਨੂੰ ਰੰਗੇ ਹੱਥ ਫ਼ੜ ਲਿਆ ਅਤੇ ਆਪਣੇ ਭਰਾ ਨਾਲ ਮਿਲ ਕੇ ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੁੱਸੇ ਨਾਲ ਭਰੇ ਪਤੀ ਤੇ ਉਸ ਦੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਐਨੀ ਬੁਰੀ ਤਰ੍ਹਾਂ ਵੱਢਿਆ ਕਿ ਦੋਵਾਂ ਦੀ ਕੁਝ ਹੀ ਪਲਾਂ 'ਚ ਮੌਤ ਹੋ ਗਈ।
Husband caught wife
ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਔਰਤ ਦਾ ਨਾਂਅ ਰੂਬੀ (30) ਹੈ ਅਤੇ ਉਸ ਦੇ ਮ੍ਰਿਤਕ ਪ੍ਰੇਮੀ ਦਾ ਨਾਂਅ ਰਾਜਿੰਦਰ ਸਿੰਘ (32) ਹੈ। ਔਰਤ ਦੇ ਪਤੀ ਦਾ ਨਾਂਅ ਬਲਦੇਵ ਸਿੰਘ ਹੈ ਅਤੇ ਰਾਜਿੰਦਰ ਸਿੰਘ ਬਲਦੇਵ ਦਾ ਰਿਸ਼ਤੇ 'ਚੋਂ ਭਰਾ ਹੀ ਲੱਗਦਾ ਹੈ।

ਫ਼ਿਲਹਾਲ ਪੁਲਿਸ ਵੱਲੋਂ ਕਾਤਲ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਜਾ ਮੁਲਜ਼ਮ ਜਗਦੇਵ ਸਿੰਘ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੇ ਦੋਸ਼ੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Husband caught wife
ਨਾਜਾਇਜ਼ ਸੰਬੰਧਾਂ ਦੇ ਐਨੇ ਭਿਆਨਕ ਨਤੀਜੇ ਨਿੱਕਲਣ ਦੀਆਂ ਖ਼ਬਰਾਂ ਅਕਸਰ ਦੇਖਣ ਸੁਣਨ ਨੂੰ ਮਿਲਦੀਆਂ ਹਨ, ਪਰ ਫ਼ਿਰ ਵੀ ਮਨੁੱਖ ਇਨ੍ਹਾਂ ਪਿੱਛੇ ਬਹੁਤ ਵਾਰ ਬੇਬਸ ਹੋਇਆ ਜਾਪਦਾ ਹੈ। ਹਰ ਮਨੁੱਖ ਨੂੰ ਕੁਝ ਪਲਾਂ ਦੀ ਅਸਥਾਈ ਖੁਸ਼ੀ ਅਤੇ ਅਣਮੁੱਲੀ ਜ਼ਿੰਦਗੀ ਵਿਚਕਾਰਲਾ ਅੰਤਰ ਸਮਝਣ ਦੀ ਲੋੜ ਹੈ।