ਪਤਨੀ ਦੇ ਪ੍ਰੇਮ ਸਬੰਧਾਂ ਤੋਂ ਭੜਕਿਆ ਪਤੀ, ਪ੍ਰੇਮੀ ਦੇ ਗੁਪਤਅੰਗ 'ਤੇ ਮਾਰੀ ਗੋਲੀ

By Jashan A - July 27, 2021 12:07 pm

ਨਵੀਂ ਦਿੱਲੀ: ਕੇਰਲ ਦੇ ਮੁੰਡਨਕਵੁ ਦੇ ਕੋਲ ਚੇਂਗਗਨੂਰ ਜ਼ਿਲ੍ਹੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੂੰ ਸੁਣ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਇਥੇ ਇੱਕ ਵਿਅਕਤੀ ਨੇ ਆਪਣੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਸਨੇ ਇਹ ਗੋਲੀ ਉਸ ਨੌਜਵਾਨ ਦੇ Private ਪਾਰਟ 'ਤੇ ਉੱਤੇ ਚਲਾਈ। ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਤਿਰੂਵਾਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਦਰਅਸਲ, 45 ਸਾਲਾ ਪੀੜਤ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਤਨੀ ਨਾਲ ਮੁੰਡਨਕਵੁ 'ਚ ਰਹਿ ਰਿਹਾ ਸੀ। ਮੁਲਜ਼ਮ ਅਤੇ ਉਸ ਦੀ ਪਤਨੀ ਨੇ ਤਲਾਕ ਦੇ ਲਈ ਪਹਿਲਾਂ ਹੀ ਆਪਸੀ ਪਟੀਸ਼ਨ ਦਾਇਰ ਕਰ ਚੁੱਕੇ ਸਨ। ਪਰ ਸ਼ਨੀਵਾਰ ਨੂੰ, ਪਤੀ ਮੁੰਡਨਕਵੁ ਪਹੁੰਚਿਆ ਅਤੇ ਇੱਕ ਏਅਰ ਪਿਸਤੌਲ ਨਾਲ ਪ੍ਰੇਮੀ ਦੇ ਗੁਪਤਅੰਗ 'ਤੇ ਗੋਲੀ ਮਾਰ ਦਿੱਤੀ।

ਹੋਰ ਪੜ੍ਹੋ: ਪੋਰਨ ਦੇਖਣ ਦਾ ਫਰਜ਼ੀ ਪੁਲਿਸ ਨੋਟਿਸ ਭੇਜ ਕੇ ਵਸੂਲਦੇ ਸਨ ਜ਼ੁਰਮਾਨਾ, ਭਾਰਤੀ ਮਾਸਟਰਮਾਇੰਡ ਸਮੇਤ 3 ਗ੍ਰਿਫਤਾਰ

ਪੁਲਿਸ ਨੇ ਕਿਹਾ ਕਿ ਇਸ ਸਬੰਧ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।

-PTC News

adv-img
adv-img