Thu, Apr 25, 2024
Whatsapp

ਪਤੀ ਨੇ ਆਪਸੀ ਝਗੜਾ ਕਰਕੇ ਆਪਣੀ ਹੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

Written by  Riya Bawa -- November 17th 2021 05:10 PM
ਪਤੀ ਨੇ ਆਪਸੀ ਝਗੜਾ ਕਰਕੇ ਆਪਣੀ ਹੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਪਤੀ ਨੇ ਆਪਸੀ ਝਗੜਾ ਕਰਕੇ ਆਪਣੀ ਹੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਬਰਨਾਲਾ: ਪੰਜਾਬ ਵਿਚ ਅੱਜਕੱਲ ਕਤਲ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਪਤੀ ਪਤਨੀ ਦੇ ਆਪਸੀ ਝਗੜਾ ਕਰਕੇ ਪਤੀ ਨੇ ਆਪਣੀ ਪਤਨੀ ਨੂੰ ਜਾਨੋ ਮਾਰ ਦਿੱਤਾ। ਦੱਸ ਦੇਈਏ ਕਿ ਮ੍ਰਿਤਕ ਪਤਨੀ ਵੀਰਪਾਲ ਕੌਰ ਦਾ ਵਿਆਹ ਸੱਤ ਅੱਠ ਸਾਲ ਪਹਿਲਾਂ ਬਰਨਾਲੇ ਦੇ ਪਿੰਡ ਧੌਲਾ ਹੋਇਆ ਸੀ। ਵੀਰਪਾਲ ਦੇ ਦੋ ਬੱਚੇ ਵੀ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਪਤੀ ਪਤਨੀ ਵਿਚ ਥੋੜਾ ਤਕਰਾਰ ਚਲਦਾ ਰਹਿੰਦਾ ਸੀ ਜਿਸ ਕਾਰਨ ਵੀਰਪਾਲ ਕੌਰ ਬਰਨਾਲਾ ਮਾਂ ਦੇ ਕੋਲ ਰਹਿੰਦੀ ਸੀ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਆਪਣਾ ਗੁਜਰ -ਬਸਰ ਕਰ ਰਹੀ ਸੀ। ਮਾਂ ਨੇ ਦੱਸਿਆ ਅਤੇ ਅੱਜ ਸਵੇਰੇ ਜਦੋਂ ਵੀਰਪਾਲ ਕੌਰ ਆਪਣੀ ਨਾਇਟ ਡਿਊਟੀ ਪੂਰੀ ਕਰ ਕੇ ਆਈ ਤਾਂ ਫੈਕਟਰੀ ਦੇ ਬਾਹਰ ਉਡੀਕ ਕਰ ਰਹੇ, ਪਤੀ ਨੇ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਆਪਣੀ ਪਤਨੀ ਵੀਰਪਾਲ ਕੌਰ ਨੂੰ ਪਾਣੀ ਵਿੱਚ ਡੁਬੋਕਰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰਰਹੀ ਹੈ ਤੇ ਡੇਡ ਬੌਡੀ ਨੂੰ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...