ਪੰਜਾਬ ਦੇ ਇਸ ਸ਼ਹਿਰ 'ਚ ਚੌਂਕੀਦਾਰ ਨੇ ਗੋਲੀਆਂ ਨਾਲ ਭੁੰਨੀ ਪਤਨੀ, ਜਾਣੋ ਕਿਉਂ

By Jagroop Kaur - November 14, 2020 10:11 am

ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਸਬਾ ਲੋਪੋਕੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

ਪੰਜਾਬ ਦੇ ਇਸ ਸ਼ਹਿਰ 'ਚ ਚੌਂਕੀਦਾਰ ਨੇ ਗੋਲੀਆਂ ਨਾਲ ਭੁੰਨੀ ਪਤਨੀ, ਜਾਣੋ ਕਿਉਂ

ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਕਸਬਾ ਲੋਪੋਕੇ ਦੇ ਸਰਕਾਰੀ ਸਕੂਲ 'ਚ ਚੌਕੀਦਾਰ ਦੀ ਨੌਕਰੀ ਕਰਦਾ ਹੈ ਤੇ ਬੀਤੀ ਰਾਤ ਉਸ ਦੀ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ `ਚ ਹੋਈ ਤੂੰ-ਤੂੰ ਮੈ ਦੌਰਾਨ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ।

ਪੰਜਾਬ ਦੇ ਇਸ ਸ਼ਹਿਰ 'ਚ ਚੌਂਕੀਦਾਰ ਨੇ ਗੋਲੀਆਂ ਨਾਲ ਭੁੰਨੀ ਪਤਨੀ, ਜਾਣੋ ਕਿਉਂ

ਇਸ ਸਬੰਧੀ ਮੌਕੇ 'ਤੇ ਪਹੁੰਚੀ ਪੁਲਸ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸੋਹੀ ਨੇ 302 ਦਾ ਮੁਕੱਦਮਾ ਦਰਜ ਕਰਕੇ ਦੋਸੀ ਦੀ ਭਾਲ ਸ਼ੁਰੂ ਕਰ ਦਿਤੀ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਰਮ ਲਈ ਭੇਜ ਦਿੱਤਾ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

-PTC News

 

 

adv-img
adv-img