ਮਨੋਰੰਜਨ ਜਗਤ

Deepika Padukone ਦੇ ਕਿਸਿੰਗ ਸੀਨ 'ਤੇ ਪਤੀ ਰਣਵੀਰ ਸਿੰਘ ਨੇ ਦਿੱਤਾ ਇਹ ਰਿਐਕਸ਼ਨ

By Tanya Chaudhary -- February 09, 2022 6:09 pm -- Updated:February 10, 2022 10:14 am

Gehraiyaan Movie: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਜਲਦ ਹੀ ਫ਼ਿਲਮ ਗਹਿਰਾਈਆਂ (Gehraiyaan) 'ਚ ਨਜ਼ਰ ਆਵੇਗੀ। ਇਸ ਫ਼ਿਲਮ ਦੇ ਟ੍ਰੇਲਰ ਤੇ ਗੀਤਾਂ 'ਚ ਦੀਪਿਕਾ ਆਪਣੇ ਕੋ-ਸਟਾਰ ਸਿਧਾਂਤ ਚਤੁਰਵੇਦੀ ਨਾਲ ਇੰਟੀਮੇਟ ਸੀਨਜ਼ 'ਚ ਨਜ਼ਰ ਆ ਰਹੀ ਹੈ। ਫ਼ਿਲਮ 'ਚ ਦੀਪਿਕਾ ਵੱਲੋਂ ਦਿੱਤੇ ਗਏ ਕਿਸਿੰਗ ਤੇ ਇੰਟੀਮੇਟ ਸੀਨਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

Husband Ranveer Singh's reaction to Deepika Padukone's kissing scene? The actress herself revealed!

ਹਾਲ ਹੀ 'ਚ ਇਕ ਇੰਟਰਵਿਊ 'ਚ ਦੀਪਿਕਾ ਤੋਂ ਪੁੱਛਿਆ ਗਿਆ ਸੀ ਕਿ ਇਨ੍ਹਾਂ ਸੀਨਜ਼ 'ਤੇ ਰਣਵੀਰ ਸਿੰਘ ਦਾ ਕੀ ਰਿਐਕਸ਼ਨ ਹੈ? "ਇਹ ਬਹੁਤ ਹੀ ਬੇਵਕੂਫੀ ਵਾਲੀ ਗੱਲ ਹੈ ਕਿ ਸਾਨੂੰ ਇਸ 'ਤੇ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਮੇਰੇ ਅਨੁਸਾਰ ਇਹ ਸਾਡੇ ਲਈ ਸਭ ਤੋਂ ਮਹੱਤਵਪੂਰਣ ਚੀਜ਼ ਹੈ ਕਿ ਮੈਂ ਕਮੈਂਟਸ ਨਹੀਂ ਪੜ੍ਹਦੀ ਤੇ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਰਣਵੀਰ ਵੀ ਨਹੀਂ ਪੜ੍ਹਦਾ ਤੇ ਸਾਨੂੰ ਇਹ ਸਭ ਬਕਵਾਸ ਲੱਗਦਾ ਹੈ।"

ਇਹ ਵੀ ਪੜ੍ਹੋ: Elections 2022: 14 ਫਰਵਰੀ ਨੂੰ ਪੰਜਾਬ ਆਉਣਗੇ PM ਮੋਦੀ, ਜਲੰਧਰ 'ਚ ਹੋਣ ਦੀ ਸੰਭਾਵਨਾ

Husband Ranveer Singh's reaction to Deepika Padukone's kissing scene? The actress herself revealed!

ਦੀਪਿਕਾ ਨੇ ਗਹਿਰਾਈਆਂ 'ਤੇ ਰਣਵੀਰ ਦੇ ਰਿਐਕਸ਼ਨ ਬਾਰੇ ਗੱਲ ਕਰਦਿਆਂ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਬਹੁਤ ਮਾਣ ਮਹਿਸੂਸ ਕਰਦਾ ਹੈ। ਉਸ ਨੂੰ ਸਾਡੀ ਇਸ ਫ਼ਿਲਮ 'ਤੇ ਮਾਣ ਹੈ ਤੇ ਨਾਲ ਹੀ ਉਸ ਨੂੰ ਮੇਰੀ ਪਰਫ਼ਾਰਮੈਂਸ 'ਤੇ ਵੀ ਮਾਣ ਹੈ।" ਦੱਸਣਯੋਗ ਕਿ ਗਹਿਰਾਈਆਂ ਬਾਲੀਵੁੱਡ ਦੀ ਪਹਿਲੀ ਅਜਿਹੀ ਫ਼ਿਲਮ ਹੈ, ਜਿਸ 'ਚ ਇੰਟੀਮੇਸੀ ਡਾਇਰੈਕਟਰ (Intimacy Director) ਦੀ ਮਦਦ ਲਈ ਗਈ ਹੈ। ਯੂਕ੍ਰੇਨ (Ukraine) ਦੀ ਫ਼ਿਲਮਮੇਕਰ Dar Gai ਇਸ ਫ਼ਿਲਮ ਦੇ ਇੰਟੀਮੇਸੀ ਡਾਇਰੈਕਟਰ ਹਨ।

Husband Ranveer Singh's reaction to Deepika Padukone's kissing scene? The actress herself revealed!

ਉਨ੍ਹਾਂ ਦਾ ਕੰਮ ਇੰਟੀਮੇਸੀ ਸੀਨਜ਼ ਦੌਰਾਨ ਸਹਿ-ਸਿਤਾਰਿਆਂ ਦੇ ਤਾਲਮੇਲ ਅਤੇ ਕੰਫਰਟ(Comfort) ਨੂੰ ਧਿਆਨ ਰੱਖਣਾ ਹੈ। ਫ਼ਿਲਮ ਆਧੁਨਿਕ ਰਿਸ਼ਤਿਆਂ 'ਤੇ ਆਧਾਰਿਤ ਹੈ। ਇਸ 'ਚ ਦੀਪਿਕਾ ਪਾਦੁਕੋਣ ਅਤੇ ਸਿਧਾਂਤ ਚਤੁਰਵੇਦੀ ਤੋਂ ਇਲਾਵਾ ਅਨੰਨਿਆ ਪਾਂਡੇ (Ananya Panday), ਧੈਰਯਾ ਕਰਵਾ(Dhairya Karwa), ਨਸੀਰੂਦੀਨ ਸ਼ਾਹ (Naseeruddin Shah) ਤੇ ਰਜਤ ਕਪੂਰ (Rajat Kapur) ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ 11 ਫ਼ਰਵਰੀ ਨੂੰ ਓਟੀਟੀ (OTT) ਪਲੇਟਫਾਰਮ ਅਮੇਜ਼ਨ ਪ੍ਰਾਈਮ(Amazon Prime) 'ਤੇ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਜ਼ਿਆਦਾਤਰ ਗੋਆ ਅਤੇ ਮੁੰਬਈ 'ਚ ਕੋਰੋਨਾ ਕਾਲ 'ਚ ਹੋਈ ਹੈ। ਇਸ ਫ਼ਿਲਮ ਦਾ ਨਿਰਦੇਸ਼ਣ ਸ਼ਕੁਨ ਬੱਤਰਾ (Shakun Batra) ਨੇ ਕੀਤਾ ਹੈ।

ਇਹ ਵੀ ਪੜ੍ਹੋ: ਹਿਰਨ 'ਚ ਪਾਇਆ ਗਿਆ Omicron, ਜਾਨਵਰਾਂ ਤੋਂ ਮਨੁੱਖਾਂ 'ਚ ਫੈਲ ਸਕਦਾ ਹੈ ਇਹ ਵੇਰੀਐਂਟ?

Husband Ranveer Singh's reaction to Deepika Padukone's kissing scene? The actress herself revealed!

ਫਿਲਮ ਦੀ ਗੱਲ ਕਰੀਏ ਤਾਂ 'ਗਹਰੀਆਂ' ਦੀ ਕਹਾਣੀ ਬਹੁਤ ਰੋਮਾਂਚਕ ਹੈ। ਫਿਲਮ ਵਿੱਚ ਦੀਪਿਕਾ (ਅਲੀਸ਼ਾ) ਅਤੇ ਅਨਨਿਆ (ਟੀਆ) ਭੈਣਾਂ ਦੇ ਰੂਪ ਵਿੱਚ ਹਨ। ਦੋਵਾਂ ਦੀਆਂ ਵੱਖੋ-ਵੱਖਰੀਆਂ ਜ਼ਿੰਦਗੀਆਂ ਹਨ ਅਤੇ ਉਹ ਸਾਂਝੇਦਾਰ ਹਨ ਪਰ ਅਲੀਸ਼ਾ ਅਤੇ ਟੀਆ ਦੀ ਮੰਗੇਤਰ ਜ਼ੈਨ (ਸਿਧਾਂਤ ਚਤੁਰਵੇਦੀ) ਦਾ ਅਫੇਅਰ ਹੈ। ਆਪਣੇ ਦੂਜੇ ਸਾਥੀਆਂ ਨਾਲ ਪਹਿਲਾਂ ਹੀ ਰਿਸ਼ਤੇ ਵਿੱਚ ਹੋਣ ਦੇ ਬਾਵਜੂਦ, ਦੋਵੇਂ ਇੱਕ ਦੂਜੇ ਨਾਲ ਪਿਆਰ ਵਿੱਚ ਪੈ ਜਾਂਦੇ ਹਨ। ਫਿਲਮ ਦੀਪਿਕਾ-ਸਿਧਾਤ ਦੇ ਚੁੰਮਣ ਅਤੇ ਰੋਮਾਂਟਿਕ ਦ੍ਰਿਸ਼ਾਂ ਨਾਲ ਭਰਪੂਰ ਹੈ।

-PTC News

  • Share