ਮੁੱਖ ਖਬਰਾਂ

ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਪਤੀ ਨੇ ਪਤਨੀ ਦੀ ਸ਼ਗਨਾਂ ਵਾਲੀ ਚੁੰਨੀ ਨਾਲ ਲਿਆ ਫ਼ਾਹਾ

By Shanker Badra -- January 14, 2021 10:49 am

ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਪਤੀ ਨੇ ਪਤਨੀ ਦੀ ਸ਼ਗਨਾਂ ਵਾਲੀ ਚੁੰਨੀ ਨਾਲ ਲਿਆ ਫ਼ਾਹਾ:ਸਮਰਾਲਾ : ਅੱਜ-ਕੱਲ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਕਰੇਜ਼ ਦਿਨੋਂ -ਦਿਨ ਵਧਦਾ ਹੀ ਜਾ ਰਿਹਾ ਹੈ। ਉਹ ਕੋਈ ਨਾ ਕੋਈ ਹਿੱਲਾ ਵਰਤ ਕੇ ਬਸ ਵਿਦੇਸ਼ ਜਾਣਾ ਚਾਹੁੰਦੇ ਹਨ। ਜਿਸ ਸਮੇਂ ਸਾਰੇ ਲੋਕੀ ਲੋਹੜੀ ਦਾ ਤਿਉਹਾਰ ਮਨਾ ਰਹੇ ਸੀ ਤਾਂ ਉਸ ਸਮੇਂ ਸਮਰਾਲਾ ਦੇ ਪਿੰਡ ਲੱਲਾ ਵਿਚ ਕੈਨੇਡਾ ਦਾ ਵੀਜ਼ਾ ਨਾ ਲੱਗਣ ਤੋਂ ਦੁਖੀ 26 ਸਾਲਾ ਮਨਦੀਪ ਸਿੰਘ ਨੇ ਸ਼ਗਨਾਂ ਵਾਲੀ ਚੁੰਨੀ ਨਾਲ ਹੀ ਫਾਹਾ ਲੈ ਲਿਆ ਹੈ।

ਪੜ੍ਹੋ ਹੋਰ ਖ਼ਬਰਾਂ : ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਹਨ : ਹੇਮਾ ਮਾਲਿਨੀ

Husband Suicide Lohri day in Samrala on Canada visa Canceled ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਪਤੀ ਨੇਪਤਨੀ ਦੀ ਸ਼ਗਨਾਂ ਵਾਲੀ ਚੁੰਨੀ ਨਾਲ ਲਿਆਫ਼ਾਹਾ

ਲੋਹੜੀ ਦੇ ਤਿਉਹਾਰ ਮੌਕੇ ਜਿਸ ਸਮੇਂ ਪੁੱਤਾਂ ਵਾਲੇ ਘਰਾਂ 'ਚ ਲੋਹੜੀਆਂ ਗਾਈਆਂ ਜਾ ਰਹੀਆਂ ਸਨ, ਉਸੇ ਸਮੇਂ ਪਿੰਡ ਲੱਲਾਂ ਦੇ ਇਕ ਘਰ ਦਾ ਚਿਰਾਗ ਬੁੱਝ ਜਾਣ 'ਤੇ ਵੈਣ ਪੈ ਰਹੇ ਸਨ। ਇਸ ਘਰ ਦੇ ਨੌਜਵਾਨ ਵੱਲੋਂ ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਖ਼ੁਦਕੁਸ਼ੀ ਕਰ ਲਈ ਗਈ ਹੈ। ਪੁਲਿਸ ਨੇ ਲਾਸ਼ ਨੂੰ ਉਤਾਰ ਕੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Husband Suicide Lohri day in Samrala on Canada visa Canceled ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਪਤੀ ਨੇਪਤਨੀ ਦੀ ਸ਼ਗਨਾਂ ਵਾਲੀ ਚੁੰਨੀ ਨਾਲ ਲਿਆਫ਼ਾਹਾ

ਥਾਣਾ ਸਮਰਾਲਾ ਤੋਂ ਤਫਤੀਸ਼ੀ ਅਫ਼ਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਜਾ ਵੱਸੀ ਸੀ। ਪਿਛਲੇ ਦਿਨੀਂ ਉਸ ਦੀ ਪਤਨੀ ਕੁਝ ਦਿਨਾਂ ਦੀ ਛੁੱਟੀ ਕੱਟਣ ਤੋਂ ਬਾਅਦ 6 ਜਨਵਰੀ ਨੂੰ ਇੱਥੋਂ ਵਾਪਸ ਚਲੀ ਗਈ ਸੀ, ਜਦਕਿ ਉਕਤ ਨੌਜਵਾਨ ਦਾ ਵੀਜ਼ਾ ਰੱਦ ਹੋ ਗਿਆ ਸੀ।

ਪੜ੍ਹੋ ਹੋਰ ਖ਼ਬਰਾਂ : ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੋਣਕਾਂ , ਸੰਗਤਾਂ ਦਾ ਆਇਆ ਹੜ

Husband Suicide Lohri day in Samrala on Canada visa Canceled ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਪਤੀ ਨੇਪਤਨੀ ਦੀ ਸ਼ਗਨਾਂ ਵਾਲੀ ਚੁੰਨੀ ਨਾਲ ਲਿਆਫ਼ਾਹਾ

ਜਦੋਂ ਉਹ ਆਪਣੇ ਕਮਰੇ 'ਚੋਂ ਬਾਹਰ ਨਾ ਆਇਆ ਤਾਂ ਕਰੀਬ 11 ਵਜੇ ਉਸ ਦੇ ਭਰਾ ਨੇ ਦੇਖਿਆ ਤਾਂ ਕਮਰੇ ਅੰਦਰ ਪੱਖੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਜਦੋਂ ਪਰਿਵਾਰ ਨੇ ਨੌਜਵਾਨ ਦੇ ਕਮਰੇ ਨੂੰ ਖੋਲ੍ਹਿਆ ਤਾਂ ਵੇਖਿਆ ਮਨਦੀਪ ਸਿੰਘ ਨੇ ਆਪਣੀ ਪਤਨੀ ਨਾਲ ਲਈਆਂ ਲਾਵਾਂ ਵੇਲੇ ਵਰਤੀ ਗਈ ਚੁੰਨੀ ਨਾਲ ਪੱਖੇ ਨਾਲ ਫਾਹਾ ਲਿਆ ਹੋਇਆ ਸੀ।
-PTCNews

  • Share