Thu, Apr 25, 2024
Whatsapp

ਪਤਨੀ ਦੀ ਪੇਕੇ ਜਾਣ ਦੀ ਜਿੱਦ 'ਤੇ ਪਤੀ ਨੇ ਚੁੱਕਿਆ ਇਹ ਕਦਮ...!

Written by  Joshi -- January 17th 2018 03:47 PM -- Updated: January 17th 2018 04:03 PM
ਪਤਨੀ ਦੀ ਪੇਕੇ ਜਾਣ ਦੀ ਜਿੱਦ 'ਤੇ ਪਤੀ ਨੇ ਚੁੱਕਿਆ ਇਹ ਕਦਮ...!

ਪਤਨੀ ਦੀ ਪੇਕੇ ਜਾਣ ਦੀ ਜਿੱਦ 'ਤੇ ਪਤੀ ਨੇ ਚੁੱਕਿਆ ਇਹ ਕਦਮ...!

Husband tries to commit suicide as wife demands to go parents' home: ਜਲੰਧਰ ਦੇ ਰਤਨ ਨਗਰ ਵਿੱਚ ਇੱਕ ਵਿਅਕਤੀ ਵੱਲੋਂ ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਹੋ ਕੇ ਪਹਿਲਾ ਤਾਂ ਆਪਣੇ ਗੁੱਟ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਫਿਰ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉਸ ਸਮੇਂ ਘਟੀ ਜਦੋ ਚਾਰ ਦਿਨ ਪਹਿਲਾਂ ਪੇਕੇ ਘਰੋਂ ਆਈ ਪਤਨੀ ਨੇ ਦੁਬਾਰਾ ਪੇਕੇ ਜਾਣ ਦੀ ਜ਼ਿੱਦ ਕੀਤੀ, ਜਿਸ ਤੋਂ ਬਾਅਦ ਪਤੀ ਨੂੰ ਗੁੱਸਾ ਆ ਗਿਆ। ਉਸਨੇ ਗੁੱਸਾ ਕਰਦਿਆਂ ਹੱਥ ਦਾ ਗੁੱਟ ਤੱਕ ਵੱਢ ਲਿਆ। ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ, ਇਸ ਜੋੜੇ ਨੇ ਕੁਝ ਸਮੇਂ ਪਹਿਲਾਂ ਲਵ ਮੈਰਿਜ (ਪ੍ਰੇਮ ਵਿਆਹ) ਕਰਵਾਈ ਸੀ। ਵਿਆਹ ਤੋਂ ਬਾਅਦ, ਪਹਿਲੇ ੬ ਮਹੀਨੇ ਤਾਂ ਸਭ ਕੁਝ ਠੀਕ ਰਿਹਾ ਅਤੇ ੬ ਮਹੀਨੇ ਬਾਅਦ ਘਰ ਵਿੱਚ ਝਗੜੇ ਹੋਣੇ ਸ਼ੁਰੂ ਹੋ ਗਏ। Husband tries to commit suicide as wife demands to go parents' home: ਲੜਕੇ ਦੀ ਮਾਂ ਆਸ਼ਾ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਪੁੱਤਰ ਨੇ ਪਹਿਲਾਂ ਤਾਂ ਗੁੱਸੇ 'ਚ ਆ ਕੇ ਗੁੱਟ ਵੱਢਿਆ ਅਤੇ ਬਾਅਦ 'ਚ ਫਿਰ ਫਾਹਾ ਲਗਾ ਕੇ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। Husband tries to commit suicide as wife demands to go parents' homeਇਸ ਮਾਮਲੇ ਸਬੰਧੀ ਨੇੜੇ ਦੀ ਥਾਣਾ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਪੁਲਿਸ ਮੁਤਾਬਕ, ਇਹ ਮਾਮਲਾ ਕਾਫੀ ਸ਼ੱਕੀ ਲੱਗ ਰਿਹਾ ਹੈ, ਜਿਸ ਕਾਰਨ ਉਹਨਾਂ ਵੱਲੋਂ ਇਸ ਮਾਮਲੇ 'ਤੇ ਹਰ ਪੱੱਖ ਤੋਂ ਜਾਂਚ ਕੀਤੀ ਜਾ ਰਹੀ ਹੈ। —PTC News


Top News view more...

Latest News view more...