ਸ਼ਰਮਨਾਕ ! ਪਤੀ ਵੱਲੋਂ ਪਤਨੀ ਦੀ ਇੱਜ਼ਤ ਦੀ ਨਿਲਾਮੀ, ਅਸ਼ਲੀਲ ਵੀਡੀਓ 'ਤੇ ਤਸਵੀਰਾਂ ਕੀਤੀਆਂ ਵਾਇਰਲ

By Kaveri Joshi - October 03, 2020 5:10 pm

ਕੁਰਕੁਸ਼ੇਤਰ : ਸ਼ਰਮਨਾਕ ! ਪਤੀ ਵੱਲੋਂ ਪਤਨੀ ਦੀ ਇੱਜ਼ਤ ਦੀ ਨਿਲਾਮੀ, ਅਸ਼ਲੀਲ ਵੀਡੀਓ 'ਤੇ ਤਸਵੀਰਾਂ ਕੀਤੀਆਂ ਵਾਇਰਲ : ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ, ਲੇਕਿਨ ਜੇ ਕੋਈ ਪਤੀ ਪਤਨੀ ਦਾ ਭਰੋਸਾ ਵੀ ਤੋੜੇ ਤੇ ਉਸਦੀ ਇੱਜ਼ਤ ਨੂੰ ਵੀ ਤਾਰ-ਤਾਰ ਕਰ ਕੇ ਰੱਖ ਦੇਵੇ ਤਾਂ ਇਸਤੋ ਦੁਖਦਾਈ ਪਤਨੀ ਲਈ ਹੋਰ ਕੀ ਹੋ ਸਕਦਾ ਹੈ? ਜੀ ਹਾਂ, ਅਜਿਹਾ ਹੀ ਵਾਪਰਿਆ ਹੈ ਕੁਰਕਸ਼ੇਤਰ ਵਿਖੇ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਬਣਾਈਆਂ ਫ਼ਿਰ ਇੰਟਰਨੈੱਟ 'ਤੇ ਵਾਇਰਲ ਕਰਕੇ ਉਸਦੀ ਇੱਜ਼ਤ ਨੂੰ ਨਿਲਾਮ ਕਰਕੇ ਰੱਖ ਦਿੱਤਾ।

Husband viral wife's pics on internet

ਮਿਲੀ ਜਾਣਕਾਰੀ ਅਨੁਸਾਰ ਸਦਰ ਥਾਨੇਸਰ ਅਧੀਨ ਆਉਂਦੇ ਇਲਾਕੇ 'ਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਬੀਤੇ ਦਿਨੀਂ ਥਾਣੇ 'ਚ ਸ਼ਿਕਾਇਤ ਕੀਤੀ ਗਈ, ਜਿਸ 'ਚ ਦੱਸਿਆ ਗਿਆ, ਕਿ ਉਸਦੀ ਭੈਣ ਦਾ ਵਿਆਹ ਧਨੌਰਾ ਜਾਗੀਰ ਜ਼ਿਲ੍ਹਾ ਕਰਨਾਲ 'ਚ ਹੋਇਆ ਸੀ। ਉਸਦੀ ਭੈਣ ਦਾ ਪਤੀ ਅਕਸਰ ਆਪਣੀ ਪਤਨੀ ਨਾਲ ਬਦਸਲੂਕੀ ਅਤੇ ਮਾੜਾ ਵਿਵਹਾਰ ਕਰਦਾ ਸੀ, ਅਜਿਹੀਆਂ ਘਟੀਆ ਹਰਕਤਾਂ ਦੇ ਚਲਦੇ ਪਤੀ ਨੇ ਉਸਦੀ ਭੈਣ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਉਸਦੇ ਮੋਬਾਈਲ 'ਤੇ ਭੇਜ ਦਿੱਤੀ, ਸਿਰਫ਼ ਇਹੀ ਨਹੀਂ ਬਲਕਿ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

Husband viral wife's pics on internet

 

ਉਕਤ ਲੜਕੀ ਦੇ ਭਰਾ ਵੱਲੋਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਸ਼ਿਕਾਇਤ ਜ਼ਰੀਏ ਸਥਾਨਕ ਥਾਣੇ 'ਚ ਦਿੱਤੀ, ਜਿਸ ਉਪਰੰਤ ਕੁਰਕਸ਼ੇਤਰ ਪੁਲਿਸ ਨੇ ਗੰਭੀਰਤਾ ਦਿਖਾਉਂਦੇ ਹੋਏ, ਦੋਸ਼ੀ ਪਤੀ ਵਿਰੁੱਧ ਆਈਟੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ । ਮਾਮਲੇ ਦੀ ਜਾਂਚ ਇੰਸਪੈਕਟਰ ਪ੍ਰਕਾਸ਼ ਕੌਰ ਨੂੰ ਸੌਂਪਣ ਉਪਰੰਤ ਪੜਤਾਲ ਕਰਨ ਉਪਰੰਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ।

Husband viral wife's pics on internet

ਦੱਸ ਦੇਈਏ ਕਿ ਉਕਤ ਦੋਸ਼ੀ ਨੂੰ ਸਥਾਨਕ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਆਪਣੇ ਪਤੀ ਦੀ ਕੋਝੀ ਹਰਕਤ ਤੋਂ ਦੁਖੀ ਪਤਨੀ ਮਾਨਸਿਕ ਪਰੇਸ਼ਾਨੀ ਝੇਲ੍ਹ ਰਹੀ ਹੈ। ਉਸਨੇ ਮੰਗ ਕੀਤੀ ਹੈ ਕਿ ਉਸਦੇ ਪਤੀ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ।

adv-img
adv-img