ਚਰਿੱਤਰ ਉੱਤੇ ਸ਼ੱਕ ਹੋਣ ਉੱਤੇ ਪਤੀ ਨੇ ਪਤਨੀ ਨੂੰ ਤੇਜ਼ ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

By Baljit Singh - July 06, 2021 10:07 pm

ਸੋਨੀਪਤ: ਹਰਿਆਣਾ ਵਿੱਚ ਸੋਨੀਪਤ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਨੇ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਇਸ ਸ਼ੱਕ ਦੇ ਚੱਲਦੇ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਦੋਸ਼ੀ ਫ਼ਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੜੋ ਹੋਰ ਖਬਰਾਂ: ਕੋਵਿਨ ਤੋਂ ਇਲਾਵਾ ਇਨ੍ਹਾਂ ਐਪਸ ਤੋਂ ਕੋਰੋਨਾ ਵੈਕਸੀਨ ਸਲਾਟ ਕਰਾ ਸਕਦੇ ਹੋ ਬੁੱਕ

ਦਰਅਸਲ, ਇਹ ਮਾਮਲਾ ਸੋਨੀਪਤ ਦੇ ਰਿਸ਼ੀ ਕਲੋਨੀ ਦਾ ਹੈ। ਜਿੱਥੇ ਦੇ ਰਹਿਣ ਵਾਲੇ ਰਵਿੰਦਰ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਪ੍ਰਵੀਣ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਉਸ ਤੋਂ ਬਾਅਦ ਗ਼ੁੱਸੇ ਵਿੱਚ ਉਸ ਨੇ ਆਪਣੀ ਪਤਨੀ ਪਾਇਲ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਭਾਜੜ ਵਿੱਚ ਪ੍ਰਵੀਣ ਆਪਣੀ ਪਤਨੀ ਨੂੰ ਲੈ ਕੇ ਸੋਨੀਪਤ ਦੇ ਜਨਰਲ ਹਸਪਤਾਲ ਪਹੁੰਚਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੜੋ ਹੋਰ ਖਬਰਾਂ: ਰੂਸ ’ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਹੋਈ 28 ਲੋਕਾਂ ਦੀ ਮੌਤ

ਵੱਡੇ ਭਰਾ ਰਵਿੰਦਰ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ। ਇਨ੍ਹਾਂ ਵਿਚਾਲੇ ਝਗੜੇ ਤਾਂ ਪਹਿਲਾਂ ਵੀ ਹੁੰਦੇ ਸਨ। ਘਟਨਾ ਤੋਂ ਪਹਿਲਾਂ ਵੀ ਇੱਕ ਵਾਰ ਲੜਾਈ ਹੋਈ ਸੀ। ਉਦੋਂ ਉਸ ਨੇ ਹਸਪਤਾਲ ਵਿੱਚ ਲਿਆ ਕੇ ਪਾਇਲ ਦਾ ਇਲਾਜ ਕਰਵਾਇਆ ਸੀ। ਪਾਇਲ ਅਤੇ ਪ੍ਰਵੀਣ ਵਿੱਚ ਲੜਾਈ ਚੱਲਦਾ ਰਹਿੰਦਾ ਸੀ। ਉਥੇ ਹੀ, ਮ੍ਰਿਤਕ ਪਾਇਲ ਦੀਆਂ ਦੋ ਧੀ ਅਤੇ ਇੱਕ ਪੁੱਤਰ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਇਕ ਵਾਰ ਫਿਰ ਵਧੇ ਕੋਰੋਨਾ ਮਾਮਲੇ, 5 ਮਰੀਜ਼ਾਂ ਦੀ ਗਈ ਜਾਨ

ਪੂਰੇ ਮਾਮਲੇ ਵਿੱਚ ਸਿਵਲ ਲਾਈਨ ਥਾਣਾ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਸ਼ੀ ਕਲੋਨੀ ਵਿੱਚ ਇੱਕ ਮਹਿਲਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਤੱਤਕਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

-PTC News

adv-img
adv-img