Thu, Apr 25, 2024
Whatsapp

ਇੱਕ ਮੁੰਡੇ ਨੇ ਬ੍ਰੇਕਅਪ ਤੋਂ ਬਾਅਦ ਕੀਤਾ ਅਜਿਹਾ ਕੰਮ, ਉਸਦੀ ਗਰਲਫ੍ਰੈਂਡ ਦੀ ਲੱਖਾਂ 'ਚ ਲੱਗੀ ਕੀਮਤ

Written by  Shanker Badra -- October 08th 2018 01:28 PM
ਇੱਕ ਮੁੰਡੇ ਨੇ ਬ੍ਰੇਕਅਪ ਤੋਂ ਬਾਅਦ ਕੀਤਾ ਅਜਿਹਾ ਕੰਮ, ਉਸਦੀ ਗਰਲਫ੍ਰੈਂਡ ਦੀ ਲੱਖਾਂ 'ਚ ਲੱਗੀ ਕੀਮਤ

ਇੱਕ ਮੁੰਡੇ ਨੇ ਬ੍ਰੇਕਅਪ ਤੋਂ ਬਾਅਦ ਕੀਤਾ ਅਜਿਹਾ ਕੰਮ, ਉਸਦੀ ਗਰਲਫ੍ਰੈਂਡ ਦੀ ਲੱਖਾਂ 'ਚ ਲੱਗੀ ਕੀਮਤ

ਇੱਕ ਮੁੰਡੇ ਨੇ ਬ੍ਰੇਕਅਪ ਤੋਂ ਬਾਅਦ ਕੀਤਾ ਅਜਿਹਾ ਕੰਮ, ਉਸਦੀ ਗਰਲਫ੍ਰੈਂਡ ਦੀ ਲੱਖਾਂ 'ਚ ਲੱਗੀ ਕੀਮਤ:ਹੈਦਰਾਬਾਦ ਦੇ ਵਿੱਚ ਇੱਕ ਮੁੰਡੇ ਅਤੇ ਕੁੜੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਪਹਿਲਾਂ ਦੋਵੇਂ ਮੁੰਡਾ ਕੁੜੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਪਰ ਜਦ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਤਾਂ ਮੁੰਡੇ ਨੇ ਇੱਕ ਕੰਮ ਕੀਤਾ ਕਿ ਸਭ ਨੂੰ ਹੈਰਾਨ ਕਰ ਦਿੱਤਾ।ਡੇਲ ਲੀਕਸ ਨਾਂ ਦੇ ਨੌਜਵਾਨ ਨੇ ਬ੍ਰੇਕਅਪ ਤੋਂ ਬਾਅਦ ਆਪਣੀ ਪ੍ਰੇਮਿਕਾ ਤੋਂ ਬਦਲਾ ਲੈਣ ਲਈ ਉਸ ਨੂੰ ਵੇਚਣ ਦਾ "ਈਬੇ" 'ਤੇ ਇਸ਼ਤਿਹਾਰ ਲਗਾ ਦਿੱਤਾ। ਡੇਲ ਲੀਕਸ ਨੇ ਆਪਣੀ ਪ੍ਰੇਮਿਕਾ ਕੇਲੀ ਗ੍ਰੀਵਸ ਦੀ ਫ਼ੋਟੋ "ਈਬੇ" 'ਤੇ ਅਪਲੋਡ ਕੀਤੀ ਅਤੇ ਕੁਮੇਂਟ 'ਚ ਲਿਖਿਆ, " ਇਹ ਮੇਰੀ ਇਸਤੇਮਾਲ ਕੀਤੀ ਹੋਈ ਪ੍ਰੇਮਿਕਾ ਹੈ।ਜੇ ਤੁਹਾਨੂੰ ਇਹ ਚਾਹੀਦੀ ਹੈ ਤਾਂ ਤੁਸੀਂ ਖ਼ਰੀਦ ਸਕਦੇ ਹੋ।"ਹੱਦ ਤਾਂ ਉਦੋਂ ਹੋ ਗਈ ਜਦ ਕਿਸੇ ਨੇ ਇਸ਼ਤਿਹਾਰ 'ਤੇ 70 ਹਜ਼ਾਰ ਪਾਊਂਡ (ਲਗਭਗ 68 ਲੱਖ ਰੁਪਏ) ਦੀ ਬੋਲੀ ਲਗਾ ਦਿੱਤੀ। ਇਹ ਇਸ਼ਤਿਹਾਰ ਲਗਭਗ ਇੱਕ ਸਾਲ ਤੱਕ ਈਬੇ 'ਤੇ ਲੱਗਿਆ ਰਿਹਾ ਇਸ 'ਤੇ 24 ਘੰਟਿਆਂ 'ਚ 82 ਹਜ਼ਾਰ ਲੋਕਾਂ ਨੇ ਕੁਮੇਂਟ ਕੀਤੇ ਅਤੇ ਉਸ ਤੋਂ ਬਾਅਦ ਦੁਨੀਆਂ ਭਰ ਤੋਂ ਲੋਕਾਂ ਨੇ ਮੈਸੇਜ ਭੇਜਣੇ ਨੇ ਸ਼ੁਰੂ ਕਰ ਦਿੱਤੇ।ਈਬੇ ਨੇ ਇਸ ਮਾਮਲੇ ਨੂੰ ਗੰਭੀਰ ਲੈਂਦਿਆਂ ਹੋਇਆ ਇਸ਼ਤਿਹਾਰ ਨੂੰ ਸਾਈਟ ਤੋਂ ਹਟਾ ਦਿੱਤਾ। -PTCNews


Top News view more...

Latest News view more...