Thu, Apr 25, 2024
Whatsapp

ਹੈਦਰਾਬਾਦ ਗੈਂਗਰੇਪ ਤੇ ਕਤਲ ਮਾਮਲਾ: ਦੋਸ਼ੀਆਂ ਦੇ ਮੁੜ ਪੋਸਟਮਾਰਟਮ ਲਈ ਏਮਜ਼ ਵਲੋਂ ਤਿੰਨ ਮੈਂਬਰੀ ਟੀਮ ਦਾ ਗਠਨ

Written by  Jashan A -- December 22nd 2019 01:07 PM
ਹੈਦਰਾਬਾਦ ਗੈਂਗਰੇਪ ਤੇ ਕਤਲ ਮਾਮਲਾ: ਦੋਸ਼ੀਆਂ ਦੇ ਮੁੜ ਪੋਸਟਮਾਰਟਮ ਲਈ ਏਮਜ਼ ਵਲੋਂ ਤਿੰਨ ਮੈਂਬਰੀ ਟੀਮ ਦਾ ਗਠਨ

ਹੈਦਰਾਬਾਦ ਗੈਂਗਰੇਪ ਤੇ ਕਤਲ ਮਾਮਲਾ: ਦੋਸ਼ੀਆਂ ਦੇ ਮੁੜ ਪੋਸਟਮਾਰਟਮ ਲਈ ਏਮਜ਼ ਵਲੋਂ ਤਿੰਨ ਮੈਂਬਰੀ ਟੀਮ ਦਾ ਗਠਨ

ਹੈਦਰਾਬਾਦ ਗੈਂਗਰੇਪ ਤੇ ਕਤਲ ਮਾਮਲਾ: ਦੋਸ਼ੀਆਂ ਦੇ ਮੁੜ ਪੋਸਟਮਾਰਟਮ ਲਈ ਏਮਜ਼ ਵਲੋਂ ਤਿੰਨ ਮੈਂਬਰੀ ਟੀਮ ਦਾ ਗਠਨ,ਨਵੀਂ ਦਿੱਲੀ: ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਮਾਮਲੇ 'ਚ ਪੁਲਿਸ ਨਾਲ ਮੁਠਭੇੜ ਦੌਰਾਨ ਮਾਰੇ ਗਏ ਚਾਰਾਂ ਦੋਸ਼ੀਆਂ ਦੇ ਦੂਜੀ ਵਾਰ ਪੋਸਟਮਾਰਟਮ ਲਈ ਏਮਜ਼ ਵਲੋਂ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਏਮਜ਼ 'ਚ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਸੁਧੀਰ ਗੁਪਤਾ ਦੀ ਅਗਵਾਈ ਵਾਲੀ ਟੀਮ 'ਚ ਡਾ. ਅਭਿਸ਼ੇਕ ਯਾਦਵ ਅਤੇ ਡਾ. ਆਦਰਸ਼ ਕੁਮਾਰ ਮੈਂਬਰ ਹਨ। ਪੋਸਟਮਾਰਟਮ 'ਚ ਡਾ. ਵਰੁਣ ਚੰਦਰਾ ਟੀਮ ਦੀ ਮਦਦ ਕਰਨਗੇ। ਹੋਰ ਪੜ੍ਹੋ: ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰ ਤੁਹਾਨੂੰ ਦੱਸ ਦਈਏ ਕਿ ਹੈਦਰਾਬਾਦ ਮੁਠਭੇੜ ਮਾਮਲੇ 'ਚ ਲੰਘੇ ਦਿਨ ਸੁਣਵਾਈ ਦੌਰਾਨ ਤੇਲੰਗਾਨਾ ਹਾਈਕੋਰਟ ਨੇ ਹੁਕਮ ਜਾਰੀ ਕਰਦਿਆਂ ਚਾਰਾਂ ਦੋਸ਼ੀਆਂ ਦੀਆਂ ਮ੍ਰਿਤਕ ਦੇਹਾਂ ਦਾ ਮੁੜ ਪੋਸਟਮਾਰਟਮ ਕਰਨ ਦਾ ਹੁਕਮ ਦਿੱਤਾ ਸੀ। AIIMSਦੱਸਣਯੋਗ ਹੈ ਕਿ ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਚਾਰਾਂ ਦੋਸ਼ੀਆਂ ਨੂੰ ਬੀਤੀ 6 ਦਸੰਬਰ ਨੂੰ ਪੁਲਿਸ ਨੇ ਮੁਠਭੇੜ ਦੌਰਾਨ ਢੇਰ ਕਰ ਦਿੱਤਾ ਸੀ। -PTC News


Top News view more...

Latest News view more...