ਹੈਦਰਾਬਾਦ: ਐਨਕਾਊਂਟਰ ਵਾਲੀ ਜਗ੍ਹਾ ‘ਤੇ ਵੱਡੀ ਗਿਣਤੀ ‘ਚ ਪਹੁੰਚੇ ਲੋਕ, ਪੁਲਿਸ ‘ਤੇ ਕੀਤੀ ਫੁੱਲਾਂ ਦੀ ਵਰਖਾ

Hyderabad Horror

ਹੈਦਰਾਬਾਦ: ਐਨਕਾਊਂਟਰ ਵਾਲੀ ਜਗ੍ਹਾ ‘ਤੇ ਵੱਡੀ ਗਿਣਤੀ ‘ਚ ਪਹੁੰਚੇ ਲੋਕ, ਪੁਲਿਸ ‘ਤੇ ਕੀਤੀ ਫੁੱਲਾਂ ਦੀ ਵਰਖਾ,ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਹੀ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਮਾਮਲੇ ‘ਚ ਅੱਜ ਤੇਲੰਗਾਨਾ ਪੁਲਿਸ ਨੇ ਮੁਠਭੇੜ ਦੌਰਾਨ ਚਾਰੇ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਹੈ। ਜਿਸ ਦੌਰਾਨ ਦੇਸ਼ ਹਰ ‘ਚ ਖੁਸ਼ੀ ਮਨਾਈ ਜਾ ਰਹੀ ਹੈ।

ਹੈਦਰਾਬਾਦ ਦੇ ਲੋਕ ਸਥਾਨਕ ਪੁਲਿਸ ਦੀ ਸ਼ਲਾਘਾ ਕਰਦੇ ਨਹੀਂ ਥੱਕ ਰਹੇ। ਐਨਕਾਊਂਟਰ ਦੀ ਖਬਰ ਮਿਲਦੇ ਹੀ ਹਾਦਸੇ ਵਾਲੀ ਜਗ੍ਹਾ ‘ਤੇ ਲੋਕਾਂ ਦੀ ਭੀੜ ਇਕੱਠੀ ਹੋਈ। ਜਿਸ ਨੇ ਇਹ ਖਬਰ ਸੁਣੀ ਉਹ ਹਾਦਸੇ ਵਾਲੀ ਜਗ੍ਹਾ ‘ਤੇ ਆ ਗਿਆ। ਇਸ ਮੌਕੇ ਲੋਕਾਂ ਨੇ ਪੁਲਿਸ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ।

ਹੋਰ ਪੜ੍ਹੋ : ਕਾਂਗਰਸੀ ਆਗੂ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ , ਗੁੱਸੇ ਵਿੱਚ ਆਏ ਸਮੂਹ ਡਾਕਟਰਾਂ ਨੇ ਕੀਤੀ ਹੜਤਾਲ

ਇਹੀ ਨਹੀਂ ਮੌਕੇ ‘ਤੇ ਪੁੱਜੇ ਲੋਕਾਂ ਨੇ ਏ.ਸੀ.ਪੀ. ਜ਼ਿੰਦਾਬਾਦ ਅਤੇ ਡੀ.ਸੀ.ਪੀ. ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਹੈਦਰਾਬਾਦ ਸਮੇਤ ਦੇਸ਼ ਭਰ ‘ਚ ਇਕ ਵੱਡਾ ਵਰਗ ਪੁਲਸ ਦੀ ਇਸ ਕਾਰਵਾਈ ਦਾ ਸਮਰਥਨ ਕਰ ਰਿਹਾ ਹੈ।

ਦੱਸਣਯੋਗ ਹੈ ਕਿ 27-28 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸੇ ਥਾਂ ‘ਤੇ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਇਨ੍ਹਾਂ ਚਾਰੇ ਦੋਸ਼ੀਆਂ ਨੇ ਗੈਂਗਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇੰਨਾਂ ਦਰਿੰਦਿਆਂ ਨੇ ਮਹਿਲਾ ਡਾਕਟਰ ਦੀ ਲਾਸ਼ ਨੂੰ ਬੁਰੀ ਤਰ੍ਹਾਂ ਸਾੜ ਵੀ ਦਿੱਤਾ ਸੀ।

-PTC News