ਹੈਦਰਾਬਾਦ ਗੈਂਗਰੇਪ: ਮੁਲਜ਼ਮਾਂ ਦੇ ਐਨਕਾਊਂਟਰ ‘ਤੇ ਬਾਲੀਵੁੱਡ ਸਿਤਾਰਿਆਂ ਨੇ ਕਿਹਾ, ”ਬਹਾਦਰ ਤੇਲੰਗਾਨਾ ਪੁਲਿਸ, ਸ਼ੁੱਭਕਾਮਨਾਵਾਂ”

Hyderabad Police Bollywood Actors

ਹੈਦਰਾਬਾਦ ਗੈਂਗਰੇਪ: ਮੁਲਜ਼ਮਾਂ ਦੇ ਐਨਕਾਊਂਟਰ ‘ਤੇ ਬਾਲੀਵੁੱਡ ਸਿਤਾਰਿਆਂ ਨੇ ਕਿਹਾ, ”ਬਹਾਦਰ ਤੇਲੰਗਾਨਾ ਪੁਲਿਸ, ਸ਼ੁੱਭਕਾਮਨਾਵਾਂ”,ਨਵੀਂ ਦਿੱਲੀ: ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 4 ਮੁਲਜ਼ਮਾਂ ਦੀ ਅੱਜ ਪੁਲਿਸ ਮੁਕਾਬਲੇ ‘ਚ ਮੌਤ ਹੋ ਗਈ ਹੈ।

ਇਸ ਘਟਨਾ ਤੋਂ ਬਾਅਦ ਜਿਥੇ ਦੇਸ਼ ‘ਚ ਭਰ ‘ਚ ਲੋਕ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਤੇ ਤੇਲੰਗਾਨਾ ਪੁਲਿਸ ਨੂੰ ਵਧਾਈਆਂ ਦੇ ਰਹੇ ਹਨ, ਉਥੇ ਹੀ ਬਾਲੀਵੁੱਡ ਅਦਾਕਾਰਾ ਵੱਲੋਂ ਵੀ ਪੁਲਿਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਟਵੀਟ ਕੀਤਾ ਹੈ, ”ਬਹਾਦਰ ਤੇਲੰਗਾਨਾ ਪੁਲਿਸ, ਮੇਰੇ ਵਲੋਂ ਸ਼ੁੱਭਕਾਮਨਾਵਾਂ।”, ਅਨੁਪਮ ਖੇਰ ਨੇ ਲਿਖਿਆ, ”ਵਧਾਈ ਤੇ ਜੈ ਹੋ। ਤੇਲੰਗਾਨਾ ਪੁਲਸ ਨੇ ਮਾਰ ਦਿੱਤੇ, ਜਿੰਨੇ ਵੀ ਲੋਕਾਂ ਨੇ ਅਜਿਹਾ ਘਿਣੌਨਾ ਅਪਰਾਧ ਕਰਨ ਵਾਲਿਆਂ ਖਿਲਾਫ ਆਵਾਜ਼ ਚੁੱਕੀ ਸੀ ਤੇ ਉਨ੍ਹਾਂ ਲਈ ਖਤਰਨਾਕ ਤੋਂ ਖਤਰਨਾਕ ਸਜ਼ਾ ਮੰਗੀ ਸੀ। ਜੈ ਹੋ।”

ਹੋਰ ਪੜ੍ਹੋ : ਕੁੱਲੂ: ਪੈਰਾਗਲਾਇਡਰ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ, ਸੋਗ ‘ਚ ਡੁੱਬਿਆ ਪਰਿਵਾਰ

ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਗੈਂਗਰੇਪ ਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਐਨਕਾਊਂਟਰ ਨੈਸ਼ਨਲ ਹਾਈਵੇਆ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਪੁਲਸ ਦੋਸ਼ੀਆਂ ਨੂੰ ਐੱਨ. ਐੱਚ.-44 ‘ਚੇ ਕ੍ਰਾਈਮ ਸੀਨ ਰਿਕ੍ਰਿਏਟ ਕਰਾਉਣ ਲਈ ਲੈ ਕੇ ਗਈ ਸੀ। ਪੁਲਸ ਮੁਤਾਬਕ, ਚਾਰੇ ਦੋਸ਼ੀਆਂ ਨੇ ਇਸ ਦੌਰਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਵਾਰਨਿੰਗ ਤੋਂ ਬਾਅਦ ਵੀ ਜਦੋਂ ਦੋਸ਼ੀ ਨਹੀਂ ਰੁਕੇ ਤਾਂ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ।

-PTC News