Fri, Apr 26, 2024
Whatsapp

ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ

Written by  Shanker Badra -- December 06th 2019 03:59 PM
ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ

ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ

ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ:ਨਵੀਂ ਦਿੱਲੀ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਕਰਨ ਵਾਲੇ ਸਾਰੇ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਅੱਜ ਸਵੇਰੇ ਐਨਕਾਊਂਟਰ 'ਚ ਮਾਰ ਮੁਕਾਇਆ ਹੈ। ਜਿਸ ਤੋਂ ਬਾਅਦ ਹੈਦਰਾਬਾਦ 'ਚ ਐਨਕਾਊਂਟਰਸਥਾਨ 'ਤੇ ਲੋਕਾਂ ਨੇ ਪੁਲਿਸ ਨਾਲ ਜਸ਼ਨ ਮਨਾਇਆ ਅਤੇ ਲੋਕਾਂ ਨੇ ਘਟਨਾ ਵਾਲੇ ਸਥਾਨ 'ਤੇ ਪੁਲਿਸ ਮੁਲਾਜ਼ਮਾਂ 'ਤੇ ਫੁੱਲ ਵੀ ਬਰਸਾਏ ਹਨ। ਇਸ ਘਟਨਾ ਤੋਂ ਬਾਅਦ ਘਟਨਾ ਸਥਾਨ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। [caption id="attachment_366835" align="aligncenter" width="300"]Hyderabad police Four Accused Encounter After People Celebration Happiness In India ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ[/caption] ਇਸ ਨੂੰ ਲੈ ਕੇ ਸਾਰੇ ਦੇਸ਼ ਤੋਂ ਵੱਖ -ਵੱਖ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਜੰਮੂ ਵਿੱਚ ਇੱਕ ਨੌਜਵਾਨ ਨੇ ਹੱਥ 'ਚ ਪੋਸਟਰ ਫ਼ੜ ਕੇ ਹੈਦਰਾਬਾਦ ਪੁਲਿਸ ਦਾ ਧੰਨਵਾਦ ਕੀਤਾ ਹੈ। ਇਸ ਦੇ ਇਲਾਵਾ ਦੇਸ਼ ਭਰ ਵਿੱਚ ਹੈਦਰਾਬਾਦ ਪੁਲਿਸ ਦੀ ਕਾਰਵਾਈ ਨੂੰ ਸਹੀ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਦੀ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ।ਇਸ ਦੌਰਾਨ ਮਹਿਲਾ ਡਾਕਟਰ ਤੇ ਪੀੜਤਾ ਦੇ ਪਿਤਾ ਨੇ ਕਿਹਾ ਹੈ ਕਿ ਹੁਣ ਮੇਰੀ ਬੇਟੀ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ। [caption id="attachment_366830" align="aligncenter" width="300"]Hyderabad police Four Accused Encounter After People Celebration Happiness In India ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ[/caption] ਜਦੋਂ ਤੇਲੰਗਾਨਾ ਗੈਂਗਰੇਪ 'ਚ ਅੱਜ ਸਵੇਰੇ ਹੈਦਰਾਬਾਦ ਪੁਲਿਸ ਨੇ ਚਾਰ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਤਾਂ ਇਹ ਖ਼ਬਰ ਸੁਣਦੇ ਸਾਰ ਹੀ ਦੇਸ਼ ਭਰ 'ਚੋਂ ਖੁਸ਼ੀ ਦੀ ਲਹਿਰ ਉੱਠੀ ਤੇ ਇਸਨੂੰ ਇਨਸਾਫ਼ ਦੀ ਜਿੱਤ ਦੱਸਦਿਆਂ ਲੱਡੂ ਵੰਡ ਕੇਜਸ਼ਨ ਮਨਾਏ ਗਏ ਹਨ ,ਕਿਉਂਕਿ ਹੈਦਰਾਬਾਦ ਪੁਲਿਸ ਨੇ ਉਹ ਕਰ ਦਿਖਾਇਆ ਜੋ ਜਨਤਾ ਦੀ ਮੰਗ ਸੀ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਵਾਸੀਆਂ ਨੇ ਲੱਡੂ ਵੰਡੇ ਹਨ। ਉੱਥੇ ਹੀ ਅੱਜ ਮੋਗਾ ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕੇ ਬਾਕੀ ਸੂਬਿਆਂ ਦੇ ਪੁਲਿਸ ਕਰਮਚਾਰੀਆਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ। [caption id="attachment_366833" align="aligncenter" width="300"]Hyderabad police Four Accused Encounter After People Celebration Happiness In India ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ[/caption] ਇਸ ਦੌਰਾਨ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੇ ਚਾਰ ਦੋਸ਼ੀਆਂ ਦੀ ਐਨਕਾਊਂਟਰ 'ਚ ਮੌਤ 'ਤੇ ਰਾਜ ਸਭਾ ਸੈਂਸਦ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਦੇਰ ਆਏ ਦੁਰਸਤ ਆਏ। ਓਥੇ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਹੈਦਰਾਬਾਦ ਐਨਕਾਉਂਟਰ 'ਤੇ ਸਵਾਲ ਚੁੱਕੇ ਹਨ। ਮੇਨਕਾ ਗਾਂਧੀ ਨੇ ਕਿਹਾ ਹੈ ਕਿ ਹੈਦਰਾਬਾਦ 'ਚ ਜੋ ਹੋਇਆ ਹੈ ,ਉਹ ਸਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਨਕਾਉਂਟਰ ਇਸ ਦਾ ਹੱਲ ਨਹੀਂ ਹੈ। ਦੋਸ਼ੀਆਂ ਨੂੰ ਨਿਆਂ ਪ੍ਰਣਾਲੀ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ। [caption id="attachment_366836" align="aligncenter" width="300"]Hyderabad police Four Accused Encounter After People Celebration Happiness In India ਹੈਦਰਾਬਾਦ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਲੋਕਾਂ ਨੇ ਪਾਏ ਭੰਗੜੇ ,ਵੰਡੇ ਲੱਡੂ[/caption] ਦੱਸ ਦੇਈਏ ਕਿ ਤੇਲੰਗਾਨਾ ਪੁਲਿਸ ਨੇ ਇਨ੍ਹਾਂ ਚਾਰ ਦੋਸ਼ੀਆਂ ਨੂੰ ਅੱਜ ਸਵੇਰੇ ਨੈਸ਼ਨਲ ਹਾਈਵੇਅ- 44 'ਤੇ ਐਨਕਾਊਂਟਰ 'ਚ ਮਾਰ ਦਿੱਤਾ ਹੈ। ਸਾਈਬਰਾਬਾਦ ਪੁਲਿਸ ਦੋਸ਼ੀਆਂ ਨੂੰ ਕ੍ਰਾਈਮ ਸੀਨ ਦੋਹਰਾਉਣ ਲਈ ਉੱਥੇ ਲੈ ਗਈ ਸੀ ਤਾਂ ਕਿ ਘਟਨਾ ਨਾਲ ਜੁੜੀਆਂ ਕੜੀਆਂ ਨੂੰ ਜੋੜਿਆ ਜਾ ਸਕੇ। ਇਸੇ ਦੌਰਾਨ ਦੋਸ਼ੀਆਂ ਨੇ ਪੁਲਿਸ ਤੋਂ ਹਥਿਆਰ ਖੋਹ ਲਏ ਅਤੇ ਪੁਲਿਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਆਤਮ ਰੱਖਿਆ 'ਚ ਗੋਲੀ ਚਲਾਈ, ਜਿਸ 'ਚ ਦੋਸ਼ੀਆਂ ਦੀ ਮੌਤ ਹੋ ਗਈ ਹੈ। -PTCNews


Top News view more...

Latest News view more...